ਮਾਰਚ 2024 ਤੱਕ ਵਿਸਤਾਰਾ ਏਅਰਲਾਈਨਜ਼ ਅਤੇ ਏਅਰ ਇੰਡੀਆ ਦਾ ਹੋਵੇਗਾ ਰਲੇਵਾਂ, ਟਾਟਾ ਗਰੁੱਪ ਨੇ ਕੀਤਾ ਐਲਾਨ

12/01/2022 5:13:31 PM

ਨਵੀਂ ਦਿੱਲੀ — ਸਿੰਗਾਪੁਰ ਏਅਰਲਾਈਨਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਭਾਈਵਾਲ ਏਅਰਲਾਈਨ ਕੰਪਨੀ ਵਿਸਤਾਰਾ ਟਾਟਾ ਗਰੁੱਪ ਦੀ ਏਅਰ ਇੰਡੀਆ ਗਰੁੱਪ 'ਚ ਰਲੇਵੇਂ ਕਰੇਗੀ। ਟਾਟਾ ਗਰੁੱਪ ਦੀ ਵਿਸਤਾਰ 'ਚ 51 ਫੀਸਦੀ ਹਿੱਸੇਦਾਰੀ ਹੈ। ਬਾਕੀ 49 ਫੀਸਦੀ ਹਿੱਸੇਦਾਰੀ ਸਿੰਗਾਪੁਰ ਏਅਰਲਾਈਨਜ਼ (SIA) ਕੋਲ ਹੈ। ਇਸ ਰਲੇਵੇਂ ਦੇ ਸੌਦੇ ਦੇ ਤਹਿਤ, SIA ਏਅਰ ਇੰਡੀਆ ਵਿੱਚ 2,058.5 ਕਰੋੜ ਰੁਪਏ ਦਾ ਨਿਵੇਸ਼ ਵੀ ਕਰੇਗੀ।

ਸਿੰਗਾਪੁਰ ਏਅਰਲਾਈਨਜ਼ ਨੇ ਇੱਕ ਰਿਲੀਜ਼ ਵਿੱਚ ਕਿਹਾ, "ਇਹ ਡੀਲ ਨਾਲ SIA ਦੀ ਸਾਰੇ ਪ੍ਰਮੁੱਖ ਬਾਜ਼ਾਰਾਂ ਵਿਚ ਚੰਗੀ ਮੌਜੂਦਗੀ ਰੱਖਣ ਵਾਲੇ ਏਅਰ ਇੰਡੀਆਂ ਵਿਚ ਹਿੱਸੇਦਾਰੀ 25.1 ਪ੍ਰਤੀਸ਼ਤ ਹੋ ਜਾਵੇਗੀ।" SIA ਅਤੇ ਟਾਟਾ ਦਾ ਮਾਰਚ 2024 ਤੱਕ ਰਲੇਵੇਂ ਨੂੰ ਪੂਰਾ ਕਰਨ ਦਾ ਟੀਚਾ ਹੈ। ਬਾਕੀ ਇਹ ਰੈਗੂਲੇਟਰੀ ਪ੍ਰਵਾਨਗੀਆਂ 'ਤੇ ਵੀ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਆਰਥਿਕ ਹਾਲਤ ਖ਼ਰਾਬ, ਵਿਦੇਸ਼ੀ ਮੁਦਰਾ ਭੰਡਾਰ ਕਾਰਨ ਦੇਸ਼ ਦੀ 'ਲਾਈਫਲਾਈਨ' ਪ੍ਰਭਾਵਿਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur