ਆਧਾਰ ਲਈ ਚਿਹਰੇ ਜ਼ਰੀਏ ਜਾਂਚ ਦੀ ਸ਼ੁਰੂਆਤ ਇਕ ਮਹੀਨੇ ਲਈ ਟਲੀ

Thursday, Jun 14, 2018 - 12:32 AM (IST)

ਆਧਾਰ ਲਈ ਚਿਹਰੇ ਜ਼ਰੀਏ ਜਾਂਚ ਦੀ ਸ਼ੁਰੂਆਤ ਇਕ ਮਹੀਨੇ ਲਈ ਟਲੀ

ਨਵੀਂ ਦਿੱਲੀ -ਆਧਾਰ ਜਾਰੀ ਕਰਨ ਵਾਲੇ ਯੂ. ਆਈ. ਡੀ. ਏ. ਆਈ. ਨੇ ਚਿਹਰੇ ਜ਼ਰੀਏ ਜਾਂਚ (ਫੇਸ ਰਿਕੋਗਨਾਈਜ਼ੇਸ਼ਨ) ਸ਼ੁਰੂ ਕਰਨ ਦੀ ਯੋਜਨਾ ਨੂੰ ਇਕ ਮਹੀਨੇ ਲਈ ਟਾਲ ਦਿੱਤਾ ਹੈ। ਹੁਣ ਇਹ ਸਹੂਲਤ 1 ਅਗਸਤ ਤੋਂ ਸ਼ੁਰੂ ਹੋਵੇਗੀ। ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਦੇ ਸੀ. ਈ. ਓ. ਅਜੇ ਭੂਸ਼ਣ ਪਾਂਡੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਵੀਂ ਸਹੂਲਤ ਦੀ ਤਿਆਰੀ ਲਈ ਕੁਝ ਹੋਰ ਸਮਾਂ ਚਾਹੀਦਾ ਹੈ। ਪਹਿਲਾਂ ਇਸ ਨੂੰ 1 ਜੁਲਾਈ ਤੋਂ ਸ਼ੁਰੂ ਕਰਨ ਦਾ ਪ੍ਰੋਗਰਾਮ ਸੀ। ਯੂ. ਆਈ. ਡੀ. ਏ. ਆਈ. ਆਧਾਰ ਲਈ ਜਾਂਚ ਦੀ ਮੌਜੂਦਾ ਆਈਰਿਸ ਤੇ ਉਂਗਲਾਂ ਦੇ ਨਿਸ਼ਾਨ ਦੇ ਨਾਲ-ਨਾਲ ਇਹ ਨਵੀਂ ਸਹੂਲਤ ਸ਼ੁਰੂ ਕਰ ਰਹੀ ਹੈ ਤਾਂ ਕਿ ਆਧਾਰ ਬਣਵਾਉਂਦੇ ਸਮੇਂ ਜਾਂਚ ਲਈ ਇਕ ਹੋਰ ਬਦਲ ਮਿਲ ਸਕੇ।


Related News