ਅਰਥਵਿਵਸਥਾ ''ਚ ਨਰਮੀ ਦੇ ਚੱਲਦੇ ਫਰਵਰੀ ''ਚ ਵਾਹਨਾਂ ਦੀ ਵਿਕਰੀ 19.08 ਫੀਸਦੀ ਡਿੱਗੀ

03/13/2020 1:50:26 PM

ਨਵੀਂ ਦਿੱਲੀ—ਦੇਸ਼ 'ਚ ਵੱਖ-ਵੱਖ ਸ਼੍ਰੇਣੀਆਂ 'ਚ ਵਾਹਨਾਂ ਦੀ ਥੋਕ ਵਿਕਰੀ 'ਚ ਫਰਵਰੀ 'ਚ 19.08 ਫੀਸਦੀ ਦੀ ਗਿਰਾਵਟ ਰਹੀ। ਇਸ ਦਾ ਮੁੱਖ ਕਾਰਨ ਆਰਥਿਕ ਨਰਮੀ ਦੇ ਚੱਲਦੇ ਕਮਜ਼ੋਰ ਪੈਂਦੀ ਮੰਗ ਅਤੇ ਵਾਹਨ ਉਤਪਾਦਨ ਨੂੰ ਬੀ ਐੱਸ-6 ਦੇ ਅਨੁਰੂਪ ਬਣਾਉਣ ਦੀ ਵਜ੍ਹਾ ਨਾਲ ਬੀ ਐੱਸ-4 ਵਾਹਨਾਂ ਦਾ ਉਤਪਾਦਨ ਘਟਨਾ ਹੈ। ਵਾਹਨ ਵਿਨਿਰਮਾਤਾ ਕੰਪਨੀਆਂ ਦੇ ਅਖਿਲ ਭਾਰਤੀ ਸੰਗਠਨ 'ਸੋਸਾਇਟੀ ਆਫ ਇੰਡੀਆ ਆਟੋਮੋਬਾਇਲ ਮੈਨਿਊਫੈਕਚਰਿੰਗ (ਸਿਆਮ) ਨੇ ਸ਼ੁੱਕਰਵਾਰ ਨੂੰ ਫਰਵਰੀ ਦੇ ਵਾਹਨ ਵਿਕਰੀ ਅੰਕੜੇ ਜਾਰੀ ਕੀਤੇ। ਇਸ ਦੇ ਅਨੁਸਾਰ ਫਰਵਰੀ 'ਚ ਵੱਖ-ਵੱਖ ਸ਼੍ਰੇਣੀਆਂ 'ਚ ਕੁੱਲ 16,46,332 ਵਾਹਨ ਵਿਕੇ ਜਦੋਂਕਿ ਫਰਵਰੀ 2019 'ਚ ਇਹ ਅੰਕੜਾ 20,34,597 ਵਾਹਨ ਸੀ।
ਸਿਆਮ ਦੇ ਪ੍ਰਧਾਨ ਰਾਜਨ ਵਢੇਰਾ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀਆਂ ਦੀ ਥੋਕ ਵਿਕਰੀ 'ਚ ਗਿਰਾਵਟ ਦੀ ਮੁੱਖ ਵਜ੍ਹਾ ਆਰਥਿਕ ਨਰਮੀ ਅਤੇ ਬੀ ਐੱਸ-4 ਵਾਹਨਾਂ ਦੀ ਅੰਤਿਮ ਸਮੇਂ ਦੀ ਖਰੀਦ 'ਚ ਕੁਝ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਚੀਨ ਤੋਂ ਕਲਪੁਰਜਿਆਂ ਦੀ ਬੰਦ ਕੀਤੀ ਸਪਲਾਈ ਵੀ ਚਿੰਤਾ ਦਾ ਕਾਰਨ ਹੈ। ਇਸ ਨਾਲ ਕੰਪਨੀਆਂ ਦੀ ਉਤਪਾਦਨ ਯੋਜਨਾਵਾਂ 'ਤੇ ਅਸਰ ਪੈ ਸਕਦਾ ਹੈ। ਹਾਲਾਂਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਲਈ ਸਰਕਾਰ ਦਾ ਫੋਰਸ ਮੈਨੇਜਰ ਦੀ ਸੂਚਨਾ ਜਾਰੀ ਕਰਨਾ ਅਤੇ ਸਭ ਤਰ੍ਹਾਂ ਦੇ ਸੀਮਾ ਟੈਕਸ ਕੇਂਦਰਾਂ 'ਤੇ ਆਯਾਤ ਲਈ 24 ਘੰਟੇ ਦੀ ਮਨਜ਼ੂਰੀ ਸੁਵਿਧਾ ਸ਼ੁਰੂ ਕਰਨਾ ਇਕ ਸੁਆਗਤ ਯੋਗ ਕਦਮ ਹੈ।
'ਫੋਰਸ ਮੈਜੇਅਰ' ਅਨੁਬੰਧਾਂ 'ਚ ਸ਼ਾਮਲ ਕੀਤਾ ਜਾਣ ਵਾਲਾ ਇਕ ਕਾਨੂੰਨੀ ਪ੍ਰਬੰਧ ਹੈ। ਇਹ ਪ੍ਰਬੰਧ ਸੰਬੰਧਤ ਪੱਖਾਂ ਨੂੰ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਦੀ ਕੋਈ ਹਾਲਾਤ ਬਣਨ ਦੀ ਸਥਿਤੀ 'ਚ ਅਨੁਬੰਧ ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਤੋਂ ਰਾਹਤ ਪ੍ਰਦਾਨ ਕਰਦਾ ਹੈ। ਰਿਪੋਰਟ ਮੁਤਾਬਕ ਸਮੀਖਿਆ ਮਿਆਦ 'ਚ ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ 7.61 ਫੀਸਦੀ ਡਿੱਗ ਕੇ 2,51,516 ਵਾਹਨ ਰਹੀ ਜੋ ਫਰਵਰੀ 2019 'ਚ 2,72,243 ਵਾਹਨ ਸੀ। ਕਾਰਾਂ ਦੀ ਵਿਕਰੀ 8.77 ਫੀਸਦੀ ਘੱਟ ਕੇ 1,56,285 ਵਾਹਨ ਰਹੀ ਜੋ ਪਿਛਲੇ ਸਾਲ ਫਰਵਰੀ 'ਚ 1,71,307 ਵਾਹਨ ਸੀ।
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਾਹਨ ਵਿਕਰੀ ਫਰਵਰੀ 'ਚ 2.34 ਫੀਸਦੀ ਘੱਟ ਕੇ 1,33,702 ਵਾਹਨ ਰਹੀ। ਉੱਧਰ ਉਸ ਦੀ ਮੁਕਾਬਲੇਬਾਜ਼ ਕੰਪਨੀ ਹੁੰਡਈ ਮੋਟਰ ਇੰਡੀਆ ਦੀ ਵਿਕਰੀ 'ਚ ਵੀ 7.19 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਉਹ 40,010 ਵਾਹਨ ਰਹੀ। ਬਾਜ਼ਾਰ 'ਚ ਨਵੀਂ ਆਉਣ ਵਾਲੀ ਕੀਆ ਮੋਟਰਸ ਵਿਕਰੀ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਰਹੀ। ਫਰਵਰੀ 'ਚ ਕੰਪਨੀ ਨੇ 15,644 ਵਾਹਨ ਵੇਚੇ। ਦੋਪੀਆ ਸ਼੍ਰੇਣੀ 'ਚ ਫਰਵਰੀ 'ਚ ਵਿਕਰੀ 19.82 ਫੀਸਦੀ ਡਿੱਗ ਕੇ 12,94,791 ਇਕਾਈ ਰਹੀ। ਪਿਛਲੇ ਸਾਲ ਫਰਵਰੀ 'ਚ 16,14,941 ਦੋਪਹੀਆ ਵਾਹਨ ਵਿਕੇ ਸਨ।


Aarti dhillon

Content Editor

Related News