ਸਰਕਾਰ ਮਦਦ ਕਰੇ ਜਾਂ ਨਾ ਕਰੇ, ਫਿਰ ਗਤੀ ਫੜੇਗੀ ਵਾਹਨ ਇੰਡਸਟਰੀ : ਮਾਰੂਤੀ

08/24/2019 3:11:25 PM

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦਾ ਕਹਿਣਾ ਹੈ ਕਿ ਤਿਓਹਾਰੀ ਸੀਜ਼ਨ 'ਚ ਯਾਤਰੀ ਵਾਹਨਾਂ ਦੀ ਮੰਗ ਵਧਣ ਨਾਲ ਮੰਦੀ 'ਚੋਂ ਲੰਘ ਰਿਹਾ ਦੇਸ਼ ਦਾ ਵਾਹਨ ਇੰਡਸਟਰੀ ਫਿਰ ਰਫਤਾਰ ਫੜੇਗੀ, ਭਾਵੇਂ ਹੀ ਸਰਕਾਰ ਇਸ ਦੀ ਮਦਦ ਕਰੇ ਜਾਂ ਨਾ ਕਰੇ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਨਸੂਨ ਨੂੰ ਲੈ ਕੇ ਚਿੰਤਾ ਅਤੇ ਚੁਣਾਵ ਵਾਹਨਾਂ ਦੀ ਵਿਕਰੀ 'ਚ ਸੁਸਤੀ ਦੇ ਮੁੱਖ ਕਾਰਨ ਸਨ ਪਰ ਹੁਣ ਨਵੇਂ ਮਾਡਲਾਂ ਦੇ ਬਾਜ਼ਾਰ 'ਚ ਆਉਣ ਅਤੇ ਕੰਪਨੀਆਂ ਵਲੋਂ ਉਨ੍ਹਾਂ 'ਤੇ ਆਕਰਸ਼ ਪੇਸ਼ਕਸ਼ ਲਿਆਂਦੇ ਜਾਣ ਦੇ ਦੌਰਾਨ ਵਿਸ਼ੇਸ਼ ਕਰਕੇ ਪੇਂਡੂ ਬਾਜ਼ਾਰਾਂ ਤੋਂ ਮੰਗ ਆਵੇਗੀ। 
ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ (ਮਾਰਕਟਿੰਗ ਅਤੇ ਸੇਲਸ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਸਰਕਾਰ ਉਦਯੋਗ ਨੂੰ ਮਦਦ ਦੇਵੇਗੀ ਜਾਂ ਨਹੀਂ, ਕਦੋਂ ਅਤੇ ਕਿੰਨੀ ਸਹਾਇਤਾ ਦੇਵੇਗੀ, ਮਦਦ ਹੁਣ ਕਰੇਗੀ ਜਾਂ ਬਾਅਦ 'ਚ ਇਸ ਸੰਬੰਧ 'ਚ ਅਸੀਂ ਕੋਈ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦੇ। ਅਸੀਂ ਤਾਂ ਬਸ ਆਪਣੇ ਰੁਖ ਨੂੰ ਹੋਰ ਜ਼ਿਆਦਾ ਰਚਨਾਤਮਕ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਵਾਹਨ ਉਦਯੋਗ ਸਰਕਾਰ ਤੋਂ ਰਾਹਤ ਪੈਕੇਜ ਦੇ ਰੂਪ 'ਚ ਵਾਹਨਾਂ 'ਤੇ ਜੀ.ਐੱਸ.ਟੀ. ਦੀ ਦਰ ਨੂੰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਨੂੰ ਕਹਿ ਰਿਹਾ ਹੈ।
40,618 ਵੈਗਨ ਆਰ ਵਾਪਸ ਬੁਲਾਏ 
ਮਾਰੂਤੀ ਸੁਜ਼ੂਕੀ ਤੇਲ ਦੀ ਨਲੀ ਦੀ ਸਮੱਸਿਆ ਨੂੰ ਦਰੁੱਸਤ ਕਰਨ ਲਈ ਆਪਣੇ ਇਕ ਲੀਟਰ ਇੰਜਣ ਵਾਲੇ 40,618 ਵੈਗਰ ਆਰ ਵਾਪਸ ਬੁਲਾ ਰਹੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ 15 ਨਵੰਬਰ 2018 ਤੋਂ 12 ਅਗਸਤ 2019 ਦੇ ਵਿਚਕਾਰ ਬਣੇ ਵੈਗਨਆਰ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਖੁਦ ਹੀ ਲਿਆ ਹੈ। ਕੰਪਨੀ ਮੁਤਾਬਕ ਉਹ ਇਨ੍ਹਾਂ 40,618 ਕਾਰਾਂ ਦੇ ਈਂਧਣ ਦੀ ਨਲੀ ਦੀ ਜਾਂਚ ਕਰੇਗੀ, ਜਿਸ ਨਾਲ ਸਮੱਸਿਆ ਦੇ ਖਦਸ਼ੇ ਹਨ ਅਤੇ ਜਿਨ੍ਹਾਂ ਕਾਰਾਂ 'ਚ ਸਮੱਸਿਆ ਪਾਈ ਜਾਵੇਗੀ, ਉਸ ਨੂੰ ਮੁਫਤ ਠੀਕ ਕੀਤਾ ਜਾਵੇਗਾ।

Aarti dhillon

This news is Content Editor Aarti dhillon