ਦੂਰ ਨਹੀਂ ਹੋਈ ਵਾਹਨ ਉਦਯੋਗ ਦੀ ਸੁਸਤੀ

10/01/2019 5:12:35 PM

ਨਵੀਂ ਦਿੱਲੀ—ਤਿਓਹਾਰੀ ਮੌਸਮ ਅਤੇ ਸਰਕਾਰ ਦੇ ਤਮਾਮ ਹੱਲ ਅਤੇ ਘੋਸ਼ਣਾਵਾਂ ਦੇ ਬਾਵਜੂਦ ਸਤੰਬਰ 'ਚ ਵਾਹਨ ਉਦਯੋਗ ਦਾ ਸੰਕਟ ਦੂਰ ਨਹੀਂ ਹੋਇਆ ਅਤੇ ਵਾਹਨਾਂ ਦੀ ਥੋਕ ਵਿਕਰੀ 'ਚ ਗਿਰਾਵਟ ਦਾ ਕ੍ਰਮ ਵੀ ਜਾਰੀ ਰਿਹਾ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੀ ਘਰੇਲੂ ਵਿਕਰੀ 'ਚ 24.8 ਫੀਸਦੀ ਅਤੇ ਨਿਰਯਾਤ 'ਚ 17.8 ਫੀਸਦੀ ਗਿਰਾਵਟ ਦਰਜ ਕੀਤੀ ਗਈ। ਕੰਪਨੀ ਨੇ ਮੰਗਲਵਾਰ ਨੂੰ ਬੀ.ਐੱਸ.ਈ. ਨੂੰ ਦੱਸਿਆ ਕਿ ਸਤੰਬਰ 2018 ਦੀ ਤੁਲਨਾ 'ਚ ਇਸ ਸਾਲ ਸਤੰਬਰ 'ਚ ਉਸ ਦੀ ਯਾਤਰੀ ਕਾਰਾਂ ਦੀ ਵਿਕਰੀ 31.5 ਫੀਸਦੀ ਘੱਟ ਕੇ 78,979 ਇਕਾਈ ਰਹਿ ਗਈ। ਇਕ ਸਾਲ ਪਹਿਲਾਂ ਉਸ ਨੇ ਘਰੇਲੂ ਬਾਜ਼ਾਰ 'ਚ 1,08,982 ਕਾਰਾਂ ਵੇਚੀਆਂ ਸਨ। ਇਨ੍ਹਾਂ 'ਚੋਂ ਛੋਟੀਆਂ ਕਾਰਾਂ ਦੀ ਵਿਕਰੀ 'ਚ 42.6 ਫੀਸਦੀ ਕਾਮਪੈਕਟ ਕਾਰਾਂ ਦੀ ਵਿਕਰੀ 'ਚ 22.7 ਫੀਸਦੀ ਅਤੇ ਮਿਡਸਾਈਜ਼ ਕਾਰਾਂ ਦੀ ਵਿਕਰੀ 'ਚ 72.5 ਫੀਸਦੀ ਦੀ ਗਿਰਾਵਟ ਰਹੀ। ਉਪਯੋਗੀ ਵਾਹਨਾਂ ਦੀ ਵਿਕਰੀ 0.5 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 21,526 ਇਕਾਈ ਅਤੇ ਵੈਨਾਂ ਦੀ ਵਿਕਰੀ 32.1 ਫੀਸਦੀ ਘੱਟ ਕੇ 9,949 ਇਕਾਈ ਰਹਿ ਗਈ। ਕੰਪਨੀ ਦੇ ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦੀ ਵਿਕਰੀ 0.4 ਫੀਸਦੀ ਵਧ ਕੇ 2,064 ਇਕਾਈ ਰਹੀ।

Aarti dhillon

This news is Content Editor Aarti dhillon