ਵਾਹਨ ਉਦਯੋਗ ਦਾ ਹਾਲ : ਮੋਟਰਸਾਈਕਲ ਵਿਕਰੀ ਦੀ ਹੌਲੀ ਪਈ ਚਾਲ

07/20/2017 1:24:02 PM

ਨਵੀਂ ਦਿੱਲੀ- ਕੀ ਤੁਸੀਂ ਜਾਣਦੇ ਹੋ ਕਿ ਦੇਸ਼ 'ਚ ਆਟੋ ਮੋਬਾਇਲ ਇੰਡਸਟਰੀ 'ਚ ਇਸ ਸਾਲ 'ਚ ਕਿਸ ਵਾਹਨ ਦੀ ਰਫਤਾਰ ਘੱਟ ਰਹੀ ਹੈ? ਇਹ ਨਾ ਤਾਂ ਤਿੰਨ ਪਹੀਆ ਵਾਹਨ ਹੈ ਅਤੇ ਨਾ ਹੀ ਵਿਵਸਾਹਿਕ ਵਾਹਨ। ਇਹ ਹੈ ਮੋਟਰਸਾਈਕਲ ਜੋ ਆਕਾਰ ਦੇ ਲਿਹਾਜ ਨਾਲ ਵਾਹਨ ਉਦਯੋਗ ਦੀ ਸਭ ਤੋਂ ਵੱਡੀ ਸ਼੍ਰੇਣੀ ਹੈ ਅਤੇ ਜਿਸ ਨਾਲ ਹੀਰੋ ਮੋਟੋਕਾਪ, ਬਜਾਜ ਆਟੋ ਅਤੇ ਹੋਂਡਾ ਵਰਗੀਆਂ ਕੰਪਨੀਆਂ ਜੁੜੀਆਂ ਹਨ। ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੁਫੈਕਚਰਸ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਦਾ ਮੋਟਰਸਾਈਕਲ ਬਾਜਾਜ ਵਿੱਤ ਸਾਲ 2014 ਤੋਂ ਸਮੂਹਿਕ ਤੌਰ 'ਤੇ 6 ਫੀਸਦੀ ਤੋਂ ਘੱਟ ਦੀ ਰਫਤਾਰ ਨਾਲ ਵੱਧੀ ਹੈ। ਇਸ ਦੌਰਾਨ ਯਾਤਰੀ ਵਾਹਨ ਬਾਜਾਰ ਨੇ 21 ਫੀਸਦੀ ਵਿਵਸਾਹਿਕ ਵਾਹਨ ਬਾਜ਼ਾਰ ਨੇ 12 ਫੀਸਦੀ ਅਤੇ ਤਿੰਨ ਪਹੀਆ ਵਾਹਨਬਾਜ਼ਾਰ ਨੇ 6 ਫੀਸਦੀ ਤੋਂ ਅਧਿਕ ਦਾ ਵਾਧਾ ਦਰਜ ਕੀਤਾ।
ਪਿਛਲੇ ਚਾਰ ਸਾਲ ਤੋਂ ਘਰੇਲੂ ਮੋਟਰਸਾਈਕਲ ਬਾਜ਼ਾਰ ਹਰ ਸਾਲ ਇਕ ਕਰੋੜ ਤੋਂ 1.1 ਕਰੋੜ ਯੂਨਿਟ ਦੇ ਵਿਚ ਅਟਕਿਆ ਹੋਇਆ ਹੈ। ਲਗਾਤਾਰ 2 ਸਾਲ ਘੱਟ ਮਾਨਸੂਨ ਵੀ ਇਸਦਾ ਇਕ ਕਾਰਣ ਹੈ। ਪਰ ਇਸਦੀ ਵੱਡੀ ਵਜ੍ਹਾਂ ਇਹ ਹੈ ਕਿ ਲੋਕਾਂ ਦਾ ਝੁਕਾਅ ਸਕੂਟਰ ਦੇ ਵੱਲ ਵੱਧ ਰਿਹਾ ਹੈ। ਜੇਕਰ ਸਕੂਟਰ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਵਿੱਤ ਸਾਲ 2014 ਅਤੇ 2017 ਦੇ ਵਿਚ ਦੋ ਪਹੀਆ ਵਾਹਨਾਂ ਦੇ ਬਾਜ਼ਾਰ 'ਚ 19 ਫੀਸਦੀ ਵਾਧਾ ਦਿਖਾਈ ਦਿੰਦਾ ਹੈ। ਸਾਫ ਹੈ ਕਿ 2ਪਹੀਆ ਵਾਹਨਾਂ ਦੀ ਵਿਕਰੀ 'ਚ ਤੇਜੀ ਸਕੂਟਰਾਂ ਨਾਲ ਹੀ ਹੈ।
ਵਿੱਤ ਸਾਲ 2014 'ਚ ਦੇਸ਼ 'ਚ 36 ਲੱਖ ਸਕੂਟਰ ਵਿਕੇ ਸਨ ਜਦਕਿ 2017 'ਚ ਇਹ ਅੰਕੜਾ 55 ਫੀਸਦੀ ਵੱਧ ਕੇ 56 ਲੱਖ ਪਹੁੰਚ ਗਿਆ ਹੈ। ਇਸ ਦੌਰਾਨ ਮੋਟਰਸਾਈਕਲਾਂ ਦੀ ਵਿਕਰੀ ਕੇਵਲ 6 ਫੀਸਦੀ ਵੱਧ ਕੇ ਇਕ ਕਰੋੜ 4 ਲੱਖ 80 ਹਜ਼ਾਰ ਤੋਂ ਇਕ ਕਰੋੜ 10 ਲੱਖ 90 ਹਜ਼ਾਰ ਪਹੁੰਚ ਗਈ। ਵੱਡੀਆਂ ਕੰਪਨੀਆਂ ਦੀ ਵਿਕਰੀ ਅੰਕੜਿਆਂ 'ਚ ਅਸੇ ਸਪੱਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਦੋ ਪਹੀਆ ਨਿਰਮਾਤਾ ਕੰਪਨੀ ਹੀਰੋ ਮੋਟਰਕਰੋਪ ਨੇ ਵਿੱਤ ਸਾਲ 2014 'ਚ 54.2 ਲੱਖ ਮੋਟਰਸਾਈਕਲ ਵੇਚੀ ਅਤੇ 2017 'ਚ ਉਸਦੀ ਵਿਕਰੀ 56.9 ਲੱਖ ਯੂਨੀਟ ਰਹੀ। ਇਸ ਤਰ੍ਹਾਂ ਕੰਪਨੀ ਦੀ ਸੰਚਾਈ ਵਾਧਾ ਕੇਵਲ 5 ਫੀਸਦੀ ਰਿਹਾ।
ਘਰੇਲੂ ਮੋਟਰਸਾਈਕਲ ਬਾਜ਼ਾਰ 'ਚ ਦੂਸਰੀ ਸਭ ਤੋਂ ਵੱਡੀ ਕੰਪਨੀ ਬਜਾਜ ਆਟੋ ਨੇ ਵਿੱਚ ਸਾਲ 2014 'ਚ 20.9 ਲੱਖ ਵਾਹਨ ਵੇਚੇ ਜਦਕਿ 2017 'ਚ ਉਸਦੀ ਵਿਕਰੀ ਮਾਮੂਲੀ ਘਟ ਕੇ 20 ਲੱਖ ਯੂਨੀਟ ਰਹਿ ਗਈ। ਬਜਾਜ ਨੇ ਵਿੱਤ ਸਾਲ 2017 ਦੀ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਕਿ ਪਿਛਲੇ ਚਾਰ ਸਾਲ 'ਚ ਮੋਟਰਸਾਈਕਲ ਦੀ ਵਿਕਰੀ 'ਚ ਸ਼ਾਇਦ ਹੀ ਕੋਈ ਵਾਧਾ ਹੋਇਆ ਹੈ। ਕੁਝ ਹਦ ਤੱਕ ਇਸਦੀ ਵਜ੍ਹਾ ਲਗਾਤਾਰ ਦੋ ਸਾਲ ਘੱਟ ਮਾਨਸੂਨ ਵੀ ਹੈ। ਜਿਸ ਨਾਲ ਗ੍ਰਾਮੀਣ ਬਾਜ਼ਾਰ ਪ੍ਰਭਾਵਿਤ ਹੋਇਆ । ਦੇਸ਼ 'ਚ ਵਿਕਣ ਵਾਲੀ ਕੁਲ ਮੋਟਰਸਾਈਕਲਾਂ 'ਚ ਕਰੀਬ ਅੱਧੀਆਂ ਗ੍ਰਾਮੀਣ ਬਾਜ਼ਾਰ 'ਚ ਵਿਕਦੀ ਹੈ। ਨਾਲ ਹੀ ਸਕੂਟਰ ਦੇ ਜ਼ਿਆਦਾ ਸੁਵਿਧਾਜਨਕ ਹੋਣ ਦੇ ਕਾਰਨ ਕਈ ਸ਼ਹਿਰਾਂ 'ਚ ਲੋਕਾਂ ਦਾ ਰੁਝਾਨ ਇਸਦੇ ਵੱਲ ਵੱਧ ਰਿਹਾ ਹੈ।
ਪਿਛਲੇ ਇਕ ਦਸ਼ਕ 'ਚ ਪਹਿਲੀ ਵਾਰ ਘੇਰਲੂ ਦੋ ਪਹੀਆ ਵਾਹਨ ਬਾਜ਼ਾਰ ਵਿਚ ਇਕ ਤਿਹਾਈ ਤੋਂ ਅਧਿਕ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਹੈ। ਸਾਲ ਦਰ ਸਾਲ ਲਗਾਤਾਰ ਦੋ ਅੰਕ 'ਚ ਵਾਧੇ ਦੇ ਕਾਰਨ ਦੁਨੀਆ ਦੇ ਸਭ ਤੋਂ ਵੱਡੇ ਦੋ ਪਹੀਆ ਬਾਜ਼ਾਰ 'ਚ ਸਕੂਟਰ ਦੀ ਹਿੱਸੇਦਾਰੀ ਇਸ ਵਿਤ ਸਾਲ ਦੀ ਪਹਿਲੀ ਤਿਮਾਹੀ 'ਚ 34 ਫੀਸਦੀ ਤੋਂ ਅਧਿਕ ਹੋ ਗਈ ਹੈ। ਵਿੱਤ ਸਾਲ 2014 'ਚ ਇਸ 'ਚ ਮੋਟਰਸਾਈਕਲ ਦੀ ਹਿੱਸੇਦਾਰੀ 70 ਫੀਸਦੀ ਤੋਂ ਅਧਿਕ ਸੀ। ਜੋ ਹੁਣ 62 ਫੀਸਦੀ ਰਹਿ ਗਈ ਹੈ।
ਹੀਰੋ ਮੋਟਰਕਰੋਪ ਦਾ ਮੰਨਣਾ ਹੈ ਕਿ ਬਾਜ਼ਾਰ 'ਚ ਵਾਧੇ ਦੀ ਕੋਈ ਸੰਭਾਵਨਾ ਹੈ। ਕੰਪਨੀ ਦੇ ਚੇਅਰਮੈਨ, ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਅਧਿਕਾਰੀ ਪਵਨ ਮੁੰਜਾਲ ਨੇ ਕਿਹਾ,' ਆਬਾਦੀ ਦੇ ਹਿਸਾਬ ਦੇਸ਼ 'ਚ ਹੁਣ ਵੀ ਦੋ ਪਹੀਆ ਵਾਹਨਾਂ ਦੀ ਸੰਖਿਆ ਘੱਟ ਹੈ। ਇਸ ਲਈ ਸਾਡਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਇਸ 'ਚ ਹੋਰ ਸੰਭਾਵਨਾਵਾਂ ਹਨ। ਇਸ ਬਾਜ਼ਾਰ ਦੀ ਸਭ ਤੋਂ ਵੱਡੀ ਕੰਪਨੀ ਦੇ ਤੌਰ 'ਤੇ ਅਸੀਂ ਇਸ ਬਾਜ਼ਾਰ ਨੂੰ ਅੱਗੇ ਲੈ ਜਾਣ ਦੇ ਲਈ ਤਿਆਰ ਹੈ।