ਉੱਤਮ ਪ੍ਰਕਾਸ਼ ਅਗਰਵਾਲ ਨੇ ਯੈੱਸ ਬੈਂਕ ਦੇ ਸੁਤੰਤਰ ਨਿਰਦੇਸ਼ਕ ਅਹੁਦੇ ਤੋਂ ਦਿੱਤਾ ਅਸਤੀਫਾ

01/11/2020 1:37:37 AM

ਨਵੀਂ ਦਿੱਲੀ (ਭਾਸ਼ਾ)-ਯੈੱਸ ਬੈਂਕ ਦੇ ਸੁਤੰਤਰ ਨਿਰਦੇਸ਼ਕ ਉੱਤਮ ਪ੍ਰਕਾਸ਼ ਅਗਰਵਾਲ ਨੇ ਕੰਪਨੀ ਸੰਚਾਲਨ ’ਚ ਆਉਂਦੀਆਂ ਗੜਬੜੀਆਂ ਅਤੇ ਹੋਰ ਮਾਮਲਿਆਂ ’ਤੇ ਗੰਭੀਰ ਚਿੰਤਾਵਾਂ ਜਤਾਉਂਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਉਨ੍ਹਾਂ ਨੇ ਬੈਂਕ ਦੇ ਗੈਰ-ਕਾਰਜਕਾਰੀ ਪਾਰਟ ਟਾਈਮ ਚੇਅਰਮੈਨ ਬ੍ਰਹਮਾ ਦੱਤ ਨੂੰ ਭੇਜੇ ਅਸਤੀਫੇ ’ਚ ਕਿਹਾ, ‘‘ਮੈਂ ਯੈੱਸ ਬੈਂਕ ਦੇ ਸੁਤੰਤਰ ਨਿਰਦੇਸ਼ਕ, ਆਡਿਟ ਕਮੇਟੀ ਦੇ ਚੇਅਰਮੈਨ ਅਤੇ ਨਿਰਦੇਸ਼ਕ ਮੰਡਲ ਦੀ ਸਾਰੀਆਂ ਹੋਰ ਕਮੇਟੀਆਂ ਦੀ ਮੈਂਬਰੀ ਤੋਂ ਤੁਰੰਤ ਪ੍ਰਭਾਵ ਤੋਂ ਅਸਤੀਫਾ ਦਿੰਦਾ ਹਾਂ।’’ ਉਨ੍ਹਾਂ ਪੱਤਰ ’ਚ ਕਿਹਾ ਕਿ ਕੰਪਨੀ ਸੰਚਾਲਨ ਪੱਧਰ ਦਾ ਡਿੱਗਦੇ ਜਾਣਾ, ਅਨੁਪਾਲਣ ’ਚ ਅਯੋਗ ਰਹਿਣਾ, ਮੈਨੇਜਮੈਂਟ ਦੇ ਤੌਰ-ਤਰੀਕੇ ਅਤੇ ਸੀ. ਈ. ਓ. ਤੇ ਐੱਮ. ਡੀ. ਰਵਨੀਤ ਗਿੱਲ, ਸੰਚਾਲਨ ਅਤੇ ਕੰਟਰੋਲ ਦੇ ਸੀਨੀਅਰ ਸਮੂਹ ਪ੍ਰਧਾਨ ਰਾਜੀਵ ਉਬੇਓਈ ਅਤੇ ਨਿਰਦੇਸ਼ਕ ਮੰਡਲ ਦੇ ਮੈਂਬਰ ਅਤੇ ਕਾਨੂੰਨੀ ਪ੍ਰਮੁੱਖ ਸੰਜੈ ਨਾਂਬਿਆਰ ਵੱਲੋਂ ਕੰਪਨੀ ਮਾਮਲਿਆਂ ਨੂੰ ਦੇਖਣ ਦੇ ਤੌਰ-ਤਰੀਕਿਆਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਹਨ।       

Karan Kumar

This news is Content Editor Karan Kumar