ਅਮਰੀਕਾ ਨੇ ਚੀਨ ਤੋਂ ਕਰੰਸੀ ਨਾਲ ਛੇੜਛਾੜ ਕਰਨ ਦਾ ‘ਲੇਬਲ’ ਹਟਾਇਆ

01/15/2020 9:54:56 AM

ਵਾਸ਼ਿੰਗਟਨ — ਅਮਰੀਕਾ ਨੇ ਚੀਨ ਨੂੰ ਆਪਣੀ ਕਰੰਸੀ ਨਾਲ ਛੇੜਛਾੜ ਕਰਨ ਵਾਲਾ ਦੇਸ਼ ਐਲਾਨਣ ਦੇ ਫਰਮਾਨ ਨੂੰ ਵਾਪਸ ਲੈ ਲਿਆ ਹੈ। ਇਸ ਨਾਲ ਦੁਨੀਆ ਦੀਆਂ 2 ਪ੍ਰਮੁੱਖ ਆਰਥਿਕ ਤਾਕਤਾਂ ਵਿਚਾਲੇ ਤਣਾਅ ਘੱਟ ਹੋਣ ਦਾ ਸੰਕੇਤ ਮਿਲਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਨਾਲ ਪਹਿਲੇ ਦੌਰ ਦੇ ਵਪਾਰ ਸਮਝੌਤੇ ’ਤੇ ਹਸਤਾਖਰ ਤੋਂ ਪਹਿਲਾਂ ਅਮਰੀਕਾ ਦੇ ਵਿੱਤ ਵਿਭਾਗ ਨੇ ਸੰਸਦ ’ਚ ਆਪਣੀ ਛਿਮਾਹੀ ਰਿਪੋਰਟ ’ਚ ਕਿਹਾ ਹੈ ਕਿ ਯੁਆਨ ਮਜ਼ਬੂਤ ਹੋਇਆ ਹੈ ਅਤੇ ਹੁਣ ਚੀਨ ਆਪਣੀ ਕਰੰਸੀ ਨਾਲ ਛੇੜਛਾੜ ਕਰਨ ਵਾਲਾ ਦੇਸ਼ ਨਹੀਂ ਰਿਹਾ।

ਹਾਲਾਂਕਿ ਅਮਰੀਕੀ ਵਿੱਤ ਵਿਭਾਗ ਮਈ ਦੀ ਆਪਣੀ ਪਿਛਲੀ ਰਿਪੋਰਟ ’ਚ ਚੀਨ ’ਤੇ ਇਹ ‘ਲੇਬਲ’ ਲਾਉਣ ਤੋਂ ਬਚਿਆ ਸੀ ਪਰ ਟਰੰਪ ਨੇ ਅਗਸਤ ’ਚ ਦੋਸ਼ ਲਾਇਆ ਸੀ ਕਿ ਚੀਨ ਵਪਾਰ ’ਚ ਪਹੁੰਚ ਦਖ਼ਲ ਬਣਾਉਣ ਲਈ ਜਾਣ-ਬੁੱਝ ਕੇ ਆਪਣੀ ਕਰੰਸੀ ਨੂੰ ਕਮਜ਼ੋਰ ਕਰ ਰਿਹਾ ਹੈ।