ਅਮਰੀਕਾ ਦੇ ਰੈਗੂਲੇਟਰ ਨੇ ਕੰਪਨੀ ਨੂੰ ਕੀਤਾ ਤਲਬ, ਫਾਰਮਾ ਇੰਡੈਕਸ ਧੜੱਮ

07/28/2021 12:06:52 PM

ਬਿਜ਼ਨੈੱਸ ਡੈਸਕ– ਅਮਰੀਕਾ ਦੇ ਸਕਿਓਰਿਟੀ ਐਂਡ ਐਕਸਚੇਂਜ ਬੋਰਡ ਵਲੋਂ ਡਾਕਟਰ ਰੈੱਡੀ ਨੂੰ ਤਲਬ ਕੀਤੇ ਜਾਣ ਅਤੇ ਕੰਪਨੀ ਦੇ ਖਰਾਬ ਨਤੀਜਿਆਂ ਦੀ ਖਬਰ ਤੋਂ ਬਾਅਦ ਮੰਗਲਵਾਰ ਨੂੰ ਨੈਸ਼ਨਲ ਸਟਾਕ ਐਕਸਚੇਂਜ ਨੇ ਫਾਰਮਾ ਇੰਡੈਕਸ ਅਤੇ ਬੰਬਈ ਸਟਾਕ ਐਕਸਚੇਂਜ ਦੇ ਹੈਲਥ ਕੇਅਰ ਇੰਡੈਕਸ ’ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਫਾਰਮਾ ਇੰਡੈਕਸ 4.33 ਫੀਸਦੀ ਦੀ ਗਿਰਾਵਟ ਨਾਲ 633.90 ਅੰਕ ਡਿੱਗ ਕੇ 14,018.65 ਅੰਕ ’ਤੇ ਬੰਦ ਹੋਇਆ ਜਦ ਕਿ ਬੰਬਈ ਸਟਾਕ ਐਕਸਚੇਂਜ ਦਾ ਹੈਲਥ ਕੇਅਰ ਇੰਡੈਕਸ 2.90 ਫੀਸਦੀ ਦੀ ਗਿਰਾਵਟ ਨਾਲ 769.03 ਅੰਕ ਡਿੱਗ ਕੇ 25,723.54 ਅੰਕ ’ਤੇ ਬੰਦ ਹੋਇਆ। ਮੰਗਲਵਾਰ ਨੂੰ ਫਾਰਮਾ ਸ਼ੇਅਰਾਂ ’ਚ ਆਈ ਗਿਰਾਵਟ ਕਾਰਨ ਹੀ ਸਵੇਰੇ ਹਰੇ ਰੰਗ ਨਾਲ ਕਾਰੋਬਾਰ ਕਰ ਰਿਹਾ ਸੈਂਸੈਕਸ ਦੁਪਹਿਰ ਨੂੰ ਲਾਲ ਨਿਸ਼ਾਨ ’ਤੇ ਆ ਗਿਆ ਅਤੇ ਸੈਂਸੈਕਸ ਅਖੀਰ ’ਚ 273.51 ਅੰਕ ਦੀ ਗਿਰਾਵਟ ਨਾਲ 52,578.76 ’ਤੇ ਅਤੇ ਨਿਫਟੀ 78.00 ਅੰਕ ਡਿੱਗ ਕੇ 15,746.45 ਅੰਕ ’ਤੇ ਬੰਦ ਹੋਇਆ।

ਬਾਜ਼ਾਰ ਦੀ ਉਮੀਦ ’ਤੇ ਖਰ੍ਹੇ ਨਹੀਂ ਉਤਰੇ ਨਤੀਜੇ
ਮੰਗਲਵਾਰ ਨੂੰ ਡਾਕਟਰ ਰੈੱਡੀ ਨੇ ਆਪਣੇ ਜੂਨ ਤਿਮਾਹੀ ਦੇ ਨਤੀਜੇ ਐਲਾਨ ਕੀਤੇ ਅਤੇ ਨਤੀਜਿਆਂ ਦੇ ਐਲਾਨ ਦੇ ਨਾਲ ਹੀ ਫਾਰਮਾ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਸ਼ੁਰੂ ਹੋ ਗਈ। ਪਹਿਲੀ ਤਿਮਾਹੀ ’ਚ ਕੰਪਨੀ ਦੀ ਆਮਦਨ ’ਚ 11 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ ਅਤੇ ਇਹ 4,919 ਕਰੋੜ ਰੁਪਏ ’ਤੇ ਆ ਗਈ ਹੈ ਜਦ ਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ’ਚ ਕੰਪਨੀ ਦੀ ਆਮਦਨ 4,417.5 ਕਰੋੜ ਰੁਪਏ ’ਤੇ ਰਹੀ ਸੀ। ਬਾਜ਼ਾਰ ਦੇ ਜਾਣਕਾਰਾਂ ਨੂੰ ਕੰਪਨੀ ਦੀ ਆਮਦਨ ਦੇ 4,991.4 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਕੰਪਨੀ ਨੇ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ’ਚ ਇਹ ਵੀ ਦੱਸਿਆ ਹੈ ਕਿ ਉਸ ਨੇ ਅਣਪਛਾਤੇ ਵਿਅਕਤੀ ਵਲੋਂ ਦਿੱਤੀ ਇਕ ਸ਼ਿਕਾਇਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ’ਚ ਸ਼ਿਕਾਇਤਕਰਤਾ ਨੇ ਇਹ ਦੋਸ਼ ਲਗਾਇਆ ਹੈ ਕਿ ਯੂਕ੍ਰੇਨ ਅਤੇ ਦੂਜੇ ਦੇਸ਼ਾਂ ’ਚ ਹੈਲਥਕੇਅਰ ਪ੍ਰੋਫੈਸ਼ਨਲਸ ਨੂੰ ਕੰਪਨੀ ਵਲੋਂ ਅਮਰੀਕੀ ਭ੍ਰਿਸ਼ਟਾਚਾਰ ਰੋਕੂ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਅਣਉਚਿੱਤ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ’ਚ ਅਮਰੀਕੀ ਮਾਰਕੀਟ ਰੈਗੂਲੇਟਰ ਨੇ ਕੰਪਨੀ ਨੂੰ ਤਲਬ ਵੀ ਕੀਤਾ ਹੈ ਅਤੇ ਕੰਪਨੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਕਾਮਨ ਵੈਲਥ ਆਫ ਇੰਡੀਪੈਂਡੈਂਟ ਸਟੇਟ ਜੀਓਗ੍ਰਾਫੀਜ਼ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰੇ।

ਫਾਰਮਾ ਸ਼ੇਅਰਾਂ ’ਚ ਗਿਰਾਵਟ

ਅਲੈਮਬਿਕ ਫਾਰਮਾ -808.50 -11.13%

ਡਾ. ਰੈੱਡੀ - 4,853.20 -10.31%

ਸਨ ਫਾਰਮਾ -241.50 -7.28%

ਗਲੈੱਨਮਾਰਕ ਫਾਰਮਾ -592.00 -5.49%

ਲਿਊਪਿਨ -1,115.00 -4.84%

ਅਰਬਿੰਦੋ ਫਾਰਮਾ -908.25 -4.68%

ਲਿੰਕਾਨ ਫਾਰਮਾ -352.75 -4.60%

ਪੇਂਸ਼ੀਆ ਬਾਇਓਟੈੱਕ -321.55 -4.33%

ਕੈਪਲੀਨ ਪੁਆਇੰਟ ਲੈਬ -907.40 -4.04%

ਵਾਕਹਾਰਡ ਲਿਮਟਿਡ -529.00 -3.76%

ਹਾਂਗਕਾਂਗ ਦੇ ਬਾਜ਼ਾਰ ’ਚ ਦੂਜੇ ਦਿਨ ਵੀ ਭਾਰੀ ਗਿਰਾਵਟ
ਇਸ ਦਰਮਿਆਨ ਚੀਨ ਦੀ ਸਰਕਾਰ ਵਲੋਂ ਆਪਣੀਆਂ ਹੀ ਤਕਨਾਲੋਜੀ ਕੰਪਨੀਆਂ ਖਿਲਾਫ ਸ਼ੁਰੂ ਕੀਤੀ ਗਈ ਜਾਂਚ ਕਾਰਨ ਦੂਜੇ ਦਿਨ ਵੀ ਚੀਨ ਦੀਆਂ ਤਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਹਾਂਗਕਾਂਗ ਸ਼ੇਅਰ ਬਾਜ਼ਾਰ ਦਾ ਇੰਡੈਕਸ ਹੈਗਸੇਂਗ ਲਗਾਤਾਰ ਦੂਜੇ ਦਿਨ ਵੀ ਪੰਜ ਫੀਸਦੀ ਤੱਕ ਡਿੱਗ ਗਿਆ ਅਤੇ ਅਖੀਰ ’ਚ 4.22 ਫੀਸਦੀ ਗਿਰਾਵਟ ਨਾਲ 25,086.43 ਅੰਕਾਂ ’ਤੇ ਬੰਦ ਹੋਇਆ। ਹਾਂਗਕਾਂਗ ਦੇ ਬਾਜ਼ਾਰ ’ਚ ਪਿਛਲੇ ਦੋ ਦਿਨ ’ਚ ਅੱਠ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਚੀਨੀ ਤਕਨਾਲੋਜੀ ਕੰਪਨੀ ਟੈਨਸੇਂਟ ਦੇ ਸ਼ੇਅਰ ਮੰਗਲਵਾਰ ਨੂੰ ਵੀ 8.98 ਫੀਸਦੀ ਡਿੱਗ ਗਏ ਜਦ ਕਿ ਅਲੀ ਬਾਬਾ ਦੇ ਸ਼ੇਅਰ ’ਚ 6.35 ਫੀਸਦੀ ਅਤੇ ਮਿਤਆਨ ਦੇ ਸ਼ੇਅਰਾਂ ’ਚ 17.66 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਹੈਂਗਸੇਂਗ ਸਟਾਕ ਐਕਸਚੇਂਜ ਦਾ ਟੈੱਕ ਇੰਡੈਕਸ 7.97 ਫੀਸਦੀ ਡਿੱਗ ਕੇ 6,249.65 ਅੰਕ ’ਤੇ ਬੰਦ ਹੋਇਆ।

Rakesh

This news is Content Editor Rakesh