ਚੀਨ ਨੂੰ ਪਛਾੜ ਕੇ ਅਮਰੀਕਾ ਬਣਿਆ ਭਾਰਤ ਦਾ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ

05/30/2022 11:13:35 AM

ਨਵੀਂ ਦਿੱਲੀ (ਏਜੰਸੀਆਂ) - ਅਮਰੀਕਾ 2021-22 ’ਚ ਭਾਰਤ ਦਾ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ ਬਣ ਗਿਆ ਹੈ। ਪਹਿਲਾਂ ਚੀਨ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ ਸੀ। ਇਹ ਦੋਵਾਂ ਦੇਸ਼ਾਂ ’ਚ ਮਜ਼ਬੂਤ ਆਰਥਿਕ ਸਬੰਧਾਂ ਨੂੰ ਦਰਸਾਉਂਦਾ ਹੈ। ਟਰੇਡ ਐਕਸਪਰਟਸ ਦਾ ਮੰਨਣਾ ​​ਹੈ ਕਿ ਆਉਣ ਵਾਲੇ ਸਾਲਾਂ ’ਚ ਵੀ ਅਮਰੀਕਾ ਦੇ ਨਾਲ ਬਾਇਲੇਟਰਲ ਟਰੇਡ ਵਧਣ ਦਾ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਭਾਰਤ ਅਤੇ ਅਮਰੀਕਾ ਆਪਣੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਲੱਗੇ ਹਨ।

ਇਹ ਵੀ ਪੜ੍ਹੋ : ਦੇਸ਼ ’ਚ 2000 ਰੁਪਏ ਦੇ ਜਾਅਲੀ ਨੋਟਾਂ ਦਾ ਚਲਨ ਵਧਿਆ, ਦੁੱਗਣੇ ਹੋਏ 500 ਰੁਪਏ ਦੇ ਨਕਲੀ ਨੋਟ

ਕਾਮਰਸ ਮਨਿਸਟਰੀ ਦੇ ਅੰਕੜਿਆਂ ਮੁਤਾਬਕ 2021-22 ’ਚ ਅਮਰੀਕਾ ਅਤੇ ਭਾਰਤ ’ਚ ਬਾਇਲੇਟਰਲ ਟਰੇਡ 119.42 ਅਰਬ ਡਾਲਰ ਰਿਹਾ। 2020-21 ’ਚ ਇਹ 80.51 ਅਰਬ ਡਾਲਰ ਸੀ। ਅਮਰੀਕਾ ਨੂੰ ਬਰਾਮਦ 2021-22 ’ਚ ਵਧ ਕੇ 76.11 ਅਰਬ ਡਾਲਰ ਹੋ ਗਿਆ, ਜੋ ਪਿਛਲੇ ਵਿੱਤੀ ਸਾਲ ’ਚ 51.62 ਅਰਬ ਡਾਲਰ ਸੀ। 2020-21 ’ਚ ਲੱਗਭੱਗ 29 ਅਰਬ ਡਾਲਰ ਦੀ ਤੁਲਣਾ ’ਚ ਦਰਾਮਦ ਵਧ ਕੇ 43.31 ਅਰਬ ਡਾਲਰ ਹੋ ਗਿਆ।

ਆਂਕੜਿਆਂ ਤੋਂ ਪਤਾ ਚੱਲਦਾ ਹੈ ਕਿ 2021-22 ਦੌਰਾਨ , ਚੀਨ ਦੇ ਨਾਲ ਭਾਰਤ ਦਾ ਬਾਇਲੇਟਰਲ ਟਰੇਡ 115.42 ਅਰਬ ਡਾਲਰ ਹੋ ਗਿਆ, ਜੋ 2020-21 ਵਿਚ 86.4 ਅਰਬ ਡਾਲਰ ਸੀ। ਚੀਨ ਨੂੰ 2020-21 ’ਚ 21.18 ਅਰਬ ਡਾਲਰ ਦੀ ਬਰਾਮਦ ਕੀਤੀ। ਪਿਛਲੇ ਵਿੱਤੀ ਸਾਲ ’ਚ ਇਹ 21.25 ਅਰਬ ਡਾਲਰ ਸੀ, ਉਥੇ ਹੀ 2021-22 ਵਿਚ ਦਰਾਮਦ ਲੱਗਭੱਗ 65.21 ਅਰਬ ਡਾਲਰ ਤੋਂ ਵਧ ਕੇ 94.16 ਅਰਬ ਡਾਲਰ ਹੋ ਗਿਆ। 2021-22 ਵਿਚ ਟਰੇਡ ਗੈਪ ਵਧ ਕੇ 72.91 ਅਰਬ ਡਾਲਰ ਹੋ ਗਿਆ, ਜੋ ਪਿਛਲੇ ਵਿੱਤੀ ਸਾਲ ’ਚ 44 ਅਰਬ ਡਾਲਰ ਸੀ।

ਇਹ ਵੀ ਪੜ੍ਹੋ : ਰੂਸ 'ਚ ਫਸੇ ਭਾਰਤੀ ਤੇਲ ਕੰਪਨੀਆਂ ਦੇ 1000 ਕਰੋੜ ਰੁਪਏ, ਇਸ ਕਾਰਨ ਨਹੀਂ ਮਿਲ ਰਿਹਾ ਡਿਵੀਡੈਂਡ

ਭਾਰਤ ਇਕ ਟਰੱਸਟਿਡ ਟਰੇਡਿੰਗ ਪਾਰਟਨਰ

ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗਨਾਈਜ਼ੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਖਾਲਿਦ ਖਾਨ ਨੇ ਕਿਹਾ ਭਾਰਤ ਇਕ ਟਰੱਸਟਿਡ ਟਰੇਡਿੰਗ ਪਾਰਟਨਰ ਦੇ ਰੂਪ ਵਿਚ ਉੱਭਰ ਰਿਹਾ ਹੈ ਅਤੇ ਗਲੋਬਲ ਕੰਪਨੀਆਂ ਆਪਣੀ ਸਪਲਾਈ ਲਈ ਚੀਨ ਉੱਤੇ ਨਿਰਭਰਤਾ ਘੱਟ ਕਰ ਰਹੀਆਂ ਹਨ ਅਤੇ ਭਾਰਤ ਵਰਗੇ ਹੋਰ ਦੇਸ਼ਾਂ ’ਚ ਕਾਰੋਬਾਰ ਦਾ ਵਿਸਤਾਰ ਕਰ ਰਹੀਆਂ ਹਨ।

ਆਉਣ ਵਾਲੇ ਸਾਲਾਂ ’ਚ, ਭਾਰਤ ਅਤੇ ਅਮਰੀਕਾ ਵਿਚਕਾਰ ਬਾਇਲੇਟਰਲ ਟਰੇਡ ਵਧਦਾ ਰਹੇਗਾ। ਭਾਰਤ ਇਕ ਇੰਡੋ-ਪੈਸੇਫਿਕ ਇਕਨਾਮਿਕ ਫਰੇਮਵਰਕ (ਆਈ. ਪੀ. ਐੱਫ.) ਸਥਾਪਤ ਕਰਨ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲ ’ਚ ਸ਼ਾਮਿਲ ਹੋ ਗਿਆ ਹੈ ਅਤੇ ਇਸ ਕਦਮ ਨਾਲ ਆਰਥਿਕ ਸਬੰਧਾਂ ਨੂੰ ਵਧਾਉਣ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਈ-ਕਾਮਰਸ ਪਲੇਟਫਾਰਮਾਂ ’ਤੇ ਜਾਅਲੀ Rating ਨੂੰ ਰੋਕਣ ਲਈ ਡਰਾਫਟ ਲਿਆਉਣ ਦੀ ਤਿਆਰੀ

ਅਮਰੀਕਾ ਨਾਲ ਭਾਰਤ ਦਾ ਟਰੇਡ ਸਰਪਲੱਸ

ਅਮਰੀਕਾ ਉਨ੍ਹਾਂ ਕੁੱਝ ਦੇਸ਼ਾਂ ’ਚੋਂ ਇਕ ਹੈ, ਜਿਨ੍ਹਾਂ ਦੇ ਨਾਲ ਭਾਰਤ ਦਾ ਟਰੇਡ ਸਰਪਲੱਸ ਹੈ। 2021-22 ਵਿਚ, ਭਾਰਤ ਦਾ ਅਮਰੀਕਾ ਦੇ ਨਾਲ 32.8 ਅਰਬ ਡਾਲਰ ਦਾ ਟਰੇਡ ਸਰਪਲੱਸ ਸੀ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2013-14 ਤੋਂ 2017-18 ਤੱਕ ਅਤੇ 2020-21 ’ਚ ਵੀ ਭਾਰਤ ਦਾ ਟਾਪ ਟਰੇਡ ਪਾਰਟਨਰ ਚੀਨ ਸੀ।

ਚੀਨ ਤੋਂ ਪਹਿਲਾਂ ਯੂ. ਏ. ਈ. ਦੇਸ਼ ਦਾ ਸਭ ਤੋਂ ਵੱਡਾ ਟਰੇਡ ਪਾਰਟਨਰ ਸੀ। 2021-22 ਵਿਚ 72.9 ਅਰਬ ਡਾਲਰ ਦੇ ਨਾਲ ਸੰਯੁਕਤ ਅਰਬ ਅਮੀਰਾਤ ਭਾਰਤ ਦਾ ਤੀਜਾ ਸਭ ਤੋਂ ਵੱਡਾ ਟਰੇਡ ਪਾਰਟਨਰ ਸੀ। ਇਸ ਤੋਂ ਬਾਅਦ ਸਾਊਦੀ ਅਰਬ (42.85 ਅਰਬ ਡਾਲਰ), ਇਰਾਕ (34.33 ਅਰਬ ਡਾਲਰ) ਅਤੇ ਸਿੰਗਾਪੁਰ (30 ਅਰਬ ਡਾਲਰ) ਦਾ ਸਥਾਨ ਹੈ।

ਇਹ ਵੀ ਪੜ੍ਹੋ : ਪੰਜਾਬ ਸਣੇ ਦੇਸ਼ ਭਰ ਦੇ 14 ਸੂਬਿਆਂ 'ਚ ਪੈਟਰੋਲ-ਡੀਜ਼ਲ ਦੀ ਹੋ ਸਕਦੀ ਹੈ ਕਿੱਲਤ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News