ਅਮਰੀਕੀ ਬਾਜ਼ਾਰ ਮਜ਼ਬੂਤੀ ਦੇ ਨਾਲ ਬੰਦ

12/08/2017 9:05:05 AM

ਨਵੀਂ ਦਿੱਲੀ—ਤਕਨਾਲੋਜੀ ਸ਼ੇਅਰਾਂ 'ਚ ਖਰੀਦਦਾਰੀ ਨਾਲ ਅਮਰੀਕੀ ਬਾਜ਼ਾਰਾਂ ਨੂੰ ਸਹਾਰਾ ਮਿਲਦਾ ਦਿਖਾਈ ਦਿੱਤੀ ਹੈ। ਵੀਰਵਾਰ ਦੇ ਕਾਰੋਬਾਰੀ ਪੱਧਰ 'ਤੇ ਅਮਰੀਕੀ ਬਾਜ਼ਾਰ 0.3-0.5 ਫੀਸਦੀ ਤੱਕ ਵਧ ਕੇ ਬੰਦ ਹੋਏ ਹਨ। ਨਿਵੇਸ਼ਕਾਂ ਨੂੰ ਹੁਣ ਟੈਕਸ ਸੁਧਾਰ ਅਤੇ 2018 'ਚ ਇੰਫਰਾ ਖਰਚ ਦੇ ਬਿਓਰੇ ਦੀ ਉਡੀਕ ਹੈ। 
ਡਾਓ ਜੋਂਸ 70.6 ਅੰਕ ਭਾਵ 0.3 ਫੀਸਦੀ ਦੇ ਵਾਧੇ ਨਾਲ 24,211.5 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 36.5 ਅੰਕ ਭਾਵ 0.5 ਫੀਸਦੀ ਦੀ ਮਜ਼ਬੂਤੀ ਨਾਲ 6,812.8 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 7.7 ਅੰਕ ਭਾਵ 0.3 ਫੀਸਦੀ ਵਧ ਕੇ 2,637 ਦੇ ਪੱਧਰ 'ਤੇ ਬੰਦ ਹੋਇਆ ਹੈ।