US ਦੇ ਕਾਨੂੰਨ ਮੰਤਰਾਲੇ ਨੇ ਅਦਿੱਤਿਆ ਬਿਰਲਾ ਸਮੂਹ ਦੀ ਸਹਾਇਕ ਕੰਪਨੀ ਦੇ ਖਿਲਾਫ ਦਾਇਰ ਕੀਤਾ ਮੁਕੱਦਮਾ

09/05/2019 5:03:17 PM

ਵਾਸ਼ਿੰਗਟਨ — ਅਮਰੀਕੀ ਕਾਨੂੰਨ ਮੰਤਰਾਲੇ ਨੇ ਆਦਿਤਿਆ ਬਿਰਲਾ ਸਮੂਹ ਦੀ ਪੂਰੀ ਮਲਕੀਅਤ ਵਾਲੀ ਇਕਾਈ ਨੋਵੇਲੀਸ ਨੂੰ ਮੁਕਾਬਲੇਬਾਜ਼ ਕੰਪਨੀ ਐਲੇਰਿਸ ਦੀ ਪ੍ਰਾਪਤੀ ਕਰਨ ਤੋਂ ਰੋਕਣ ਲਈ ਮੁਕੱਦਮਾ ਦਾਇਰ ਕੀਤਾ ਹੈ। ਮੰਤਰਾਲੇ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਅਮਰੀਕਾ ਦੇ ਐਲੂਮੀਨੀਅਮ ਬਾਜ਼ਾਰ ਵਿਚ ਨੋਵੇਲਿਸ ਦਾ ਏਕਾਅਧਿਕਾਰ ਹੋ ਜਾਣ ਦੀ ਉਮੀਦ ਹੈ। ਇਸ ਕਾਰਨ ਉਸ ਨੂੰ ਪ੍ਰਾਪਤੀ ਕਰਨ ਤੋਂ ਰੋਕਣ ਲਈ ਮੁਕੱਦਮਾ ਦਾਇਰ ਕੀਤਾ ਗਿਆ ਹੈ। ਹਾਲਾਂਕਿ ਨੋਵੇਲਿਸ ਨੇ ਕਿਹਾ ਕਿ ਇਹ ਇਸ ਨੂੰ ਚੁਣੌਤੀ ਦੇਵੇਗੀ ਅਤੇ ਪ੍ਰਸਤਾਵਿਤ ਪ੍ਰਾਪਤੀ ਦੇ ਨਾਲ ਅੱਗੇ ਵਧਾਵੇਗੀ। ਮੰਤਰਾਲੇ ਨੇ ਕਿਹਾ ਕਿ ਕੰਪਨੀ ਨੇ ਪ੍ਰਸਤਾਵਿਤ ਕਬਜ਼ੇ ਨੂੰ ਰੋਕਣ ਲਈ ਮੁਕੱਦਮਾ ਦਾਇਰ ਕੀਤਾ ਹੈ ਤਾਂ ਜੋ ਪ੍ਰਸਤਾਵਿਤ ਪ੍ਰਾਪਤੀ ਰੋਕੀ ਜਾ ਸਕੇ। ਨੋਵੇਲਿਸ ਦੇ ਪ੍ਰਧਾਨ ਅਤੇ ਸੀ.ਈ.ਓ. ਸਟੀਵ ਫਿਸ਼ਰ ਨੇ ਕਿਹਾ, 'ਇਸ ਪ੍ਰਾਪਤੀ ਨਾਲ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਇਸ ਨਾਲ ਸਟੀਲ ਨਾਲ ਮੁਕਾਬਲਾ ਕਰਨ ਦੀ ਸਾਡੀ ਯੋਗਤਾ ਵਧੇਗੀ ਅਤੇ ਐਲੂਮੀਨੀਅਮ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਵਿਚ ਸਹਾਇਤਾ ਮਿਲੇਗੀ।'


Related News