ਅਮਰੀਕਾ-ਭਾਰਤ ਵਿਚਕਾਰ ਵਪਾਰ ਸਮਝੌਤਾ ਜਲਦੀ ਹੋਣ ਦੀ ਉਮੀਦ: ਸ਼੍ਰਿੰਗਲਾ

01/04/2020 4:29:20 PM

ਵਾਸ਼ਿੰਗਟਨ — ਭਾਰਤ ਅਤੇ ਅਮਰੀਕਾ ਇਕ ਵਪਾਰ ਸਮਝੌਤਾ ਕਰਨ ਦੇ ਨਜ਼ਦੀਕ ਹਨ। ਇਸ ਸਮਝੌਤਾ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਦੇ ਬਾਜ਼ਾਰ ਵਿਚ ਵਿਆਪਕ ਪਹੁੰਚ ਦੇਵੇਗਾ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼ਿੰ੍ਰਗਲਾ ਨੇ ਸ਼ੁੱਕਰਵਾਰ ਨੂੰ ਇਕ ਸਮਾਗਮ ਦੌਰਾਨ ਇਹ ਟਿੱਪਣੀ ਕੀਤੀ। ਉਦਯੋਗਪਤੀਆਂ ਦੀ ਇਕ ਗਲੋਬਲ ਐਸੋਸੀਏਸ਼ਨ ਟਾਈ-ਡੀਸੀ ਨੇ ਸ਼ਿੰ੍ਰਗਲਾ ਲਈ ਵਿਦਾਇਗੀ ਭੋਜ ਦਾ ਆਯੋਜਨ ਕੀਤਾ। ਭਾਰਤੀ-ਅਮਰੀਕੀ ਉੱਦਮੀਆਂ ਦੇ ਇਕ ਸਮੂਹ ਨੂੰ ਸੰਬੋਧਨ ਕਰਦਿਆਂ ਸ਼੍ਰਿੰਗਲਾ ਨੇ ਕਿਹਾ, 'ਅਸੀਂ ਇਕ ਵਪਾਰ ਸਮਝੌਤਾ ਕਰਨ ਦੇ ਕਰੀਬ ਹਾਂ ਜਿਹੜਾ ਕਿ ਦੋਵਾਂ ਦੇਸ਼ਾਂ ਨੂੰ ਇਕ-ਦੂਜੇ ਦੇ ਬਜ਼ਾਰ 'ਚ ਵਿਆਪਕ ਪਹੁੰਚ ਦੇਵੇਗਾ।' 
ਹਾਲਾਂਕਿ ਉਨ੍ਹਾਂ ਨੇ ਇਸ ਵਪਾਰ ਸਮਝੌਤਾ ਹੋਣ ਦੀ ਕਿਸੇ ਤਾਰੀਖ ਦੀ ਜਾਣਕਾਰੀ ਨਹੀਂ ਦਿੱਤੀ। ਸ਼੍ਰਿੰਗਲਾ ਨੂੰ ਭਾਰਤ ਦਾ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਮਹੀਨੇ ਇਕ ਨਵਾਂ ਅਹੁਦਾ ਸੰਭਾਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਵਪਾਰ ਸਮਝੌਤੇ 'ਤੇ ਦਸਤਖਤ ਹੋਣ ਨਾਲ ਦੁਨੀਆ ਦੀਆਂ ਦੋ ਵੱਡੀਆਂ ਅਰਥ ਵਿਵਸਥਾਵਾਂ ਵਿਚਾਲੇ ਇਕ ਵਿਸ਼ਾਲ ਦੁਵੱਲੇ ਵਪਾਰ ਸਮਝੌਤੇ ਲਈ ਰਾਹ ਪੱਧਰਾ ਹੋਵੇਗਾ। ਇਸ ਨਾਲ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ। ਸ਼੍ਰਿੰਗਲਾ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੋਵਾਂ ਦੇਸ਼ਾਂ ਦਾ ਦੁਵੱਲੇ ਵਪਾਰ ਕਾਫ਼ੀ ਵਧਿਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ 160 ਅਰਬ ਡਾਲਰ ਨੂੰ ਪਾਰ ਕਰ ਜਾਵੇਗਾ।