ਐਪਲ ਦੀ ਚੀਨ ਦੇ ਉਤਪਾਦਾਂ ''ਤੇ ਰਾਹਤ ਦੇਣ ਦੀ ਅਪੀਲ US ਨੇ ਕੀਤੀ ਨਾਮਨਜ਼ੂਰ

10/01/2019 5:05:46 PM

ਮੁੰਬਈ — ਮੋਬਾਈਲ ਬਣਾਉਣ ਵਾਲੀ ਕੰਪਨੀ ਐਪਲ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ ਕਿਉਂਕਿ ਅਮਰੀਕਾ ਨੇ ਚੀਨ 'ਚ ਬਣਨ ਵਾਲੇ ਮੈਕ ਪ੍ਰੋ ਉਪਕਰਣਾਂ 'ਤੇ ਟੈਕਸ 'ਚ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਜੰਗ ਦੇ ਤਹਿਤ ਅਜਿਹਾ ਕੀਤਾ ਗਿਆ ਹੈ। ਐਪਲ ਨੂੰ ਉਸ ਦੇ ਆਉਣ ਵਾਲੇ ਮੈਕ ਪ੍ਰੋ ਕੰਪਿਊਟਰ ਲਈ ਚੀਨ 'ਚ ਬਣੇ ਪੰਜ ਤਰ੍ਹਾਂ ਦੇ ਉਤਪਾਦ 'ਤੇ ਟੈਕਸ 'ਚ ਰਾਹਤ ਨਹੀਂ ਮਿਲੇਗੀ। ਦੂਜੇ ਪਾਸੇ ਕੰਪਨੀ ਨੇ ਇਹ ਐਲਾਨ ਕੀਤਾ ਹੈ ਕਿ ਉਹ ਅਮਰੀਕਾ 'ਚ ਹੀ ਕੰਪਿਊਟਰ ਦੇ ਕੁਝ ਹਿੱਸਿਆਂ ਨੂੰ ਅਸੈਂਬਲ ਕਰ ਰਹੀ ਹੈ। 
ਅਮਰੀਕੀ ਵਪਾਰ ਪ੍ਰਤੀਨੀਧੀ ਦਫਤਰ 'ਚ ਐਪਲ ਦੀ ਉਸ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ 'ਚ ਐਪਲ ਦੇ ਮੈਕ ਪ੍ਰੋ ਦੇ ਪੰਜ ਉਤਪਾਦਾਂ 'ਤੇ 25 ਫੀਸਦੀ ਤੱਕ ਦੀ ਰਾਹਤ ਦੇਣ ਦੀ ਮੰਗ ਕੀਤੀ ਗਈ ਹੈ। ਇਹ ਫੈਸਲਾ ਬੀਤੇ ਸੋਮਵਾਰ ਨੂੰ ਐਪਲ ਵਲੋਂ ਇਸ ਐਲਾਨ ਦੇ ਹਫਤੇ ਬਾਅਦ ਆਇਆ।
ਅਸਲ 'ਚ ਕੰਪਨੀ ਨੇ ਹੋਰ ਉਤਪਾਦਾਂ ਦੀ ਤਰ੍ਹਾਂ ਆਪਣਾ ਉਤਪਾਦ ਚੀਨ 'ਚ ਟਰਾਂਸਫਰ ਕਰਨ 'ਤੇ ਵਿਚਾਰ ਕੀਤਾ ਸੀ। ਇਹ ਪ੍ਰਸਤਾਵ ਇਸ ਮਹੀਨੇ ਦੇ ਐਲਾਨ ਤੋਂ ਬਾਅਦ ਕੀਤਾ ਗਿਆ ਸੀ ਕਿ ਅਮਰੀਕੀ ਵਪਾਰ ਦਫਤਰ ਐਪਲ ਦੇ 15 ਚੀਨੀ ਉਤਪਾਦਾਂ ਵਿਚੋਂ 10 'ਤੇ ਟੈਕਸ ਮੁਆਫ ਕਰਨ ਦੀ ਬੇਨਤੀ ਮੰਨਣ ਲਈ ਤਿਆਰ ਹੋ ਗਿਆ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟੈਕਸਾਸ 'ਚ ਐਪਲ ਦੀ ਯੋਜਨਾ ਬਾਰੇ ਆਪਣੇ ਟਵਿੱਟਰ ਅਕਾਊਂਟ ਨੂੰ ਫਾਕਸ ਬਿਜ਼ਨੈੱਸ ਸਟੋਰੀ ਨਾਲ ਜੋੜਿਆ ਸੀ ਜਿਸ 'ਚ ਕੰਪਨੀ ਦੀ ਅਮਰੀਕੀ ਨੌਕਰੀਆਂ ਦਾ ਸਮਰਥਨ ਲਈ ਤਾਰੀਫ ਕੀਤੀ ਗਈ ਸੀ।


Related News