ਅਮਰੀਕੀ ਕੰਪਨੀ ਨੇ ਲਕਸ਼ਮੀ ਵਿਲਾਸ ਬੈਂਕ ’ਚ ਹਿੱਸਾ ਖਰੀਦਣ ’ਚ ਵਿਖਾਈ ਰੁਚੀ

02/11/2020 7:29:07 PM

ਨਵੀਂ ਦਿੱਲੀ (ਇੰਟ.)-ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ’ਚ ਹਿੱਸਾ ਖਰੀਦਣ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ। ਮੀਡੀਆ ਰਿਪੋਟਰਾਂ ਮੁਤਾਬਕ ਅਮਰੀਕੀ ਕੰਪਨੀ ਫੰਡ ਹਾਊਸ ਟਿਲਡਨ ਪਾਰਕ ਕੈਪੀਟਲ ਮੈਨੇਜਮੈਂਟ ਨੇ ਲਕਸ਼ਮੀ ਵਿਲਾਸ ਬੈਂਕ ’ਚ ਹਿੱਸਾ ਖਰੀਦਣ ਦੀ ਰੁਚੀ ਵਿਖਾਈ ਹੈ। ਇਸ ਦੇ ਲਈ ਉਸ ਨੇ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ . ਆਈ.) ਨਾਲ ਸੰਪਰਕ ਕੀਤਾ ਹੈ। ਦਰਅਸਲ ਐੱਲ. ਵੀ. ਬੀ. ਨਿਵੇਸ਼ਕਾਂ ਦੀ ਤਲਾਸ਼ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ ’ਚ ਟਿਲਡਨ ਪਾਰਕ ਕੈਪੀਟਲ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਨੇ ਰਿਜ਼ਰਵ ਬੈਂਕ ਨਾਲ ਸੰਪਰਕ ਕੀਤਾ ਸੀ।

ਹਿੱਸਾ ਖਰੀਦਣ ਲਈ ਰਿਜ਼ਰਵ ਬੈਂਕ ਤੋਂ ਲੈਣੀ ਪੈਂਦੀ ਹੈ ਮਨਜ਼ੂਰੀ

ਧਿਆਨਦੇਣ ਯੋਗ ਹੈ ਕਿ ਕਿਸੇ ਵੀ ਨਿੱਜੀ ਬੈਂਕ ’ਚ 5 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਹਿੱਸੇਦਾਰੀ ਖਰੀਦਣ ਲਈ ਰਿਜ਼ਰਵ ਬੈਂਕ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਰਿਜ਼ਰਵ ਬੈਂਕ ਵੱਲੋਂ ਨਿਵੇਸ਼ਕਾਂ ਨੂੰ ਇਸ ਸ਼ਰਤ ’ਤੇ ਹਿੱਸਾ ਖਰੀਦ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਲਾਕ ਇਨ ਪੀਰੀਅਡ ਖਤਮ ਹੋਣ ਤੋਂ ਬਾਅਦ ਹੋਲਡਿੰਗ ਨੂੰ ਘਟਾ ਕੇ 15 ਫ਼ੀਸਦੀ ਦੇ ਪੱਧਰ ’ਤੇ ਲਿਆਉਣਾ ਜ਼ਰੂਰੀ ਹੋਵੇਗਾ। ਦਰਅਸਲ ਇੰਡੀਆ ਬੁਲਸ ਹਾਊਸਿੰਗ ਦੇ ਨਾਲ ਆਪਣੇ ਰਲੇਵੇਂ ਨੂੰ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਲਕਸ਼ਮੀ ਵਿਲਾਸ ਬੈਂਕ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਇਸ ਵਾਰ ਨਿਵੇਸ਼ਕ ਨੂੰ ਰੈਗੂਲੇਟਰ ਦੀ ਮਨਜ਼ੂਰੀ ਮਿਲ ਜਾਵੇ।

ਆਰ. ਬੀ. ਆਈ. ਨੇ ਰਲੇਵੇਂ ਲਈ ਨਹੀਂ ਦਿੱਤੀ ਸੀ ਮਨਜ਼ੂਰੀ

ਆਰ. ਬੀ. ਆਈ. ਨੇ 9 ਅਕਤੂਬਰ ਨੂੰ ਆਪਣੇ ਪੱਤਰ ਰਾਹੀਂ ਸੂਚਿਤ ਕੀਤਾ ਸੀ ਕਿ ਇੰਡੀਆ ਬੁਲਸ ਹਾਊਸਿੰਗ ਫਾਈਨਾਂਸ ਲਿਮਟਿਡ ਅਤੇ ਇੰਡੀਆ ਬੁਲਸ ਕਮਰਸ਼ੀਅਲ ਕ੍ਰੈਡਿਟ ਲਿਮਟਿਡ ਦੇ ਲਕਸ਼ਮੀ ਵਿਲਾਸ ਬੈਂਕ ਨਾਲ ਰਲੇਵੇਂ ਦੀ ਅਰਜ਼ੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਧਿਆਨਦੇਣ ਯੋਗ ਹੈ ਕਿ ਲਕਸ਼ਮੀ ਵਿਲਾਸ ਬੈਂਕ ਨੇ 7 ਮਈ, 2019 ਨੂੰ ਪ੍ਰਸਤਾਵਿਤ ਰਲੇਵੇਂ ਲਈ ਆਰ. ਬੀ. ਆਈ. ਤੋਂ ਮਨਜ਼ੂਰੀ ਮੰਗੀ ਸੀ।


Karan Kumar

Content Editor

Related News