ਵੈਨਜੁਏਲਾ ਮਾਮਲੇ ''ਚ ਅਮਰੀਕੀ ਪਾਬੰਦੀ ਦੀ ਉਲੰਘਣਾ ਨਹੀਂ : ਰਿਲਾਇੰਸ

04/20/2019 4:40:10 PM

ਨਵੀਂ ਦਿੱਲੀ — ਰਿਲਾਇੰਸ ਇੰਡਸਟਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਵੈਨਜੁਏਲਾ 'ਤੇ ਅਮਰੀਕੀ ਪਾਬੰਦੀ ਦਾ ਉਲੰਘਣ ਨਹੀਂ ਕੀਤਾ ਹੈ। ਉਸਨੇ ਲਾਤਿਨ ਅਮਰੀਕੀ ਦੇਸ਼ ਤੋਂ ਰੂਸ ਦੀ ਰੋਸਨੈਫਟ ਵਪਗੀਆਂ ਕੰਪਨੀਆਂ ਤੋਂ ਕੱਚੇ ਤੇਲ ਦੀ ਖਰੀਦ ਕੀਤੀ ਹੈ ਅਤੇ ਇਸ ਪੂਰੀ ਜਾਣਕਾਰੀ ਅਮਰੀਕੀ ਪ੍ਰਸ਼ਾਸਨ ਨੂੰ ਹੈ। ਰਿਲਾਇੰਸ ਨੇ ਇਕ ਬਿਆਨ ਵਿਚ ਕਿਹਾ ਕਿ ਵੈਨਜੁਏਲਾ ਦੀ ਰਾਸ਼ਟਰੀ ਤੇਲ ਕੰਪਨੀ ਪੀਡੀਵੀਐਸਏ ਨੂੰ ਤੇਲ ਸਪਲਾਈ ਲਈ ਤੀਜੇ ਪੱਖ ਦੇ ਜ਼ਰੀਏ ਨਕਦ ਭੁਗਤਾਨ ਦੀ ਰਿਪੋਰਟ ਪੂਰੀ ਤਰ੍ਹਾਂ ਗਲਤ ਅਤੇ ਨਿਰਾਧਾਰ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਰਿਲਾਇੰਸ ਨੇ ਵੈਨਜੁਏਲਾ ਤੋਂ ਕੱਚੇ ਤੇਲ ਦੀ ਖਰੀਦ ਰੋਸਨੈਫਟ(ਰੂਸ ਦੀ ਕੰਪਨੀ) ਵਰਗੀਆਂ ਕੰਪਨੀਆਂ ਤੋਂ ਕੀਤੀ ਗਈ ਹੈ। ਇਹ ਖਰੀਦ ਅਮਰੀਕੀ ਪਾਬੰਦੀ ਤੋਂ ਪਹਿਲਾਂ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ, ' ਪਾਬੰਦੀ ਲਗਾਉਣ ਦੇ ਬਾਅਦ ਤੋਂ ਰਿਲਾਇੰਸ ਨੇ ਜਿਹੜੀ ਵੀ ਖਰੀਦ ਕੀਤੀ ਹੈ ਉਹ ਅਮਰੀਕੀ ਵਿਦੇਸ਼ੀ ਵਿਭਾਗ ਦੀ ਮਨਜ਼ੂਰੀ ਅਤੇ ਜਾਣਕਾਰੀ ਨਾਲ ਹੀ ਕੀਤੀ ਗਈ ਹੈ। ਰਿਲਾਇੰਸ ਨੇ ਯੂ.ਐਸ.ਡੀ.ਓ.ਸੀ. ਨੂੰ ਮਾਤਰਾ ਅਤੇ ਲੈਣ-ਦੇਣ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਦੇ ਲੈਣ-ਦੇਣ ਨਾਲ ਪੀ.ਡੀ.ਵੀ.ਐਸ.ਏ. ਨੂੰ ਕੋਈ ਭੁਗਤਾਨ ਨਹੀਂ ਹੋਇਆ ਅਤੇ ਇਸ ਨਾਲ ਅਮਰੀਕੀ ਪਾਬੰਦੀਆਂ ਜਾਂ ਨੀਤੀਆਂ ਦਾ ਉਲੰਘਣ ਨਹੀਂ ਹੁੰਦਾ।' ਰਿਲਾਇੰਸ ਨੇ ਕਿਹਾ ਕਿ ਅਜਿਹੇ ਵਿਕਰੇਤਾਵਾਂ ਦੇ ਨਾਲ ਕੀਮਤ ਸਮਝੌਤਾ ਬਜ਼ਾਰ ਕੀਮਤ 'ਤੇ ਹੋਇਆ ਅਤੇ ਭੁਗਤਾਨ ਨਕਦ ਅਤੇ ਦੁਵੱਲੇ ਬੰਦੋਬਸਤ ਨਾਲ ਉਤਪਾਦ ਦੀ ਸਪਲਾਈ ਨਾਲ ਹੋਇਆ। ਬਿਆਨ ਵਿਚ ਕਿਹਾ ਗਿਆ ਹੈ, ' ਇਪ ਰਿਪੋਰਟ ਪੂਰੀ ਤਰ੍ਹਾਂ ਗਲਤ ਹੈ ਕਿ ਰਿਲਾਂਇੰਸ ਨੇ ਰੋਸਨੈਫਟ ਦੇ ਜ਼ਰੀਏ ਪੀ.ਡੀ.ਵੀ.ਸੀ.ਏ. ਨੂੰ ਭੁਗਤਾਨ ਕੀਤਾ। ਇਨ੍ਹਾਂ ਸੌਦਿਆਂ ਵਿਚ ਪੀ.ਡੀ.ਵੀ.ਸੀ.ਏ. ਸਿਰਫ ਅਸਲੀ ਸਪਲਾਇਰ ਹੈ ਕਿਉਂਕਿ ਕੱਚਾ ਤੇਲ ਉਸਦੇ ਨਿਰਯਾਤ ਪਲਾਂਟ ਤੋਂ ਆਉਂਦਾ ਹੈ।' ਪਿਛਲੇ ਮਹੀਨੇ ਰਿਲਾਇੰਸ ਨੇ ਕਿਹਾ ਸੀ ਕਿ ਉਸਨੇ ਅਮਰੀਕੀ ਪਾਬੰਦੀ ਦਾ ਸਾਹਮਣਾ ਕਰ ਰਹੇ ਵੈਨਜੁਏਲਾ ਤੋਂ ਤੇਲ ਨਿਰਯਾਤ ਬੰਦ ਕਰਵਾ ਦਿੱਤਾ ਹੈ ਅਤੇ ਜਿਸ ਸਮੇਂ ਤੱਕ ਪਾਬੰਦੀ ਨਹੀਂ ਹਟਾਈ ਜਾਂਦੀ ਵਿਕਰੀ ਸ਼ੁਰੂ ਨਹੀਂ ਕੀਤੀ ਜਾਵੇਗੀ। ਰਿਲਾਇੰਲ ਵੈਨਜੁਏਲਾ ਤੋਂ ਕੱਚੇ ਤੇਲ ਦਾ ਵੱਡਾ ਆਯਾਤਕ ਰਿਹਾ ਹੈ। ਉਸਨੇ ਆਪਣੀ ਖਰੀਦ 'ਚ ਇਕ ਤਿਹਾਈ ਦੀ ਕਮੀ ਕੀਤੀ ਹੈ। ਅਮਰੀਕਾ ਨੇ ਵੈਨਜੁਏਲਾ 'ਤੇ ਜਨਵਰੀ 2019 'ਚ ਪਾਬੰਦੀ ਲਗਾਈ ਸੀ। ਇਸ ਦਾ ਮਕਸਦ ਦੇਸ਼ ਦੇ ਕੱਚੇ ਤੇਲ ਦੇ ਨਿਰਯਾਤ 'ਤੇ ਲਗਾਮ ਕੱਸਣਾ ਅਤੇ ਸਮਾਜਵਾਦੀ ਰਾਸ਼ਟਰਪਤੀ ਨਿਕੋਲਸ ਮਾਦਰੋ ਨੂੰ ਅਹੁਦਾ ਛੱਡਣ ਲਈ ਦਬਾਅ ਬਣਾਉਣਾ ਹੈ।