ਅਮਰੀਕੀ ਅਤੇ ਏਸ਼ੀਆਈ ਬਾਜ਼ਾਰ 'ਚ ਰਲਿਆ-ਮਿਲਿਆ ਕਾਰੋਬਾਰ

08/16/2019 9:43:00 AM

ਨਵੀਂ ਦਿੱਲੀ—ਬੁੱਧਵਾਰ ਦੀ ਭਾਰੀ ਗਿਰਾਵਟ ਨਾਲ ਅਮਰੀਕੀ ਬਾਜ਼ਾਰਾਂ 'ਚ ਸੁਧਾਰ ਆਇਆ ਹੈ। ਕੱਲ ਦੇ ਕਾਰੋਬਾਰ 'ਚ ਯੂ.ਐੱਸ. ਮਾਰਕਿਟ ਰਲੇ-ਮਿਲੇ ਬੰਦ ਹੋਏ ਸਨ। ਦੱਸ ਦੇਈਏ ਕਿ ਬੁੱਧਵਾਰ ਨੂੰ ਡਾਓ 800 ਅੰਕ ਫਿਸਲਿਆ ਸੀ, ਇਹ 2019 ਦੀ ਸਭ ਤੋਂ ਵੱਡੀ ਗਿਰਾਵਟ ਸੀ। ਬਾਂਡ ਯੀਲਡ 'ਚ ਗਿਰਾਵਟ ਆਈ ਹੈ। ਬਾਂਡ ਮਾਰਕਿਟ 'ਚ ਮੰਦੀ ਦੇ ਸੰਕੇਤ ਨਾਲ ਚਿੰਤਾ ਵਧੀ ਹੈ।
ਏਸ਼ੀਆਈ ਬਾਜ਼ਾਰ ਰਲੇ-ਮਿਲੇ
ਏਸ਼ੀਆਈ ਬਾਜ਼ਾਰਾਂ 'ਚ ਰਲਿਆ-ਮਿਲਿਆ ਕਾਰੋਬਾਰ ਹੋ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 18.68 ਅੰਕ ਭਾਵ 0.09 ਫੀਸਦੀ ਵਧ ਕੇ 20,424.33 ਦੇ ਪੱਧਰ 'ਤੇ, ਐੱਸ.ਜੀ.ਐਕਸ ਨਿਫਟੀ 48 ਅੰਕ ਭਾਵ 0.44 ਫੀਸਦੀ ਦੀ ਮਜ਼ਬੂਤੀ ਦੇ ਨਾਲ 10.945 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸਟ੍ਰੇਟਸ ਟਾਈਮਜ਼ 'ਚ 0.80 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਉੱਧਰ ਹੈਂਗਸੇਂਗ 111.95 ਅੰਕ ਭਾਵ 0.44 ਫੀਸਦੀ ਦੇ ਵਾਧੇ ਨਾਲ 25,606.97 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। 

Aarti dhillon

This news is Content Editor Aarti dhillon