ਯੂਰੀਆ ਉਤਪਾਦਨ 1.6 ਫੀਸਦੀ ਵਧਣ ਦੀ ਸੰਭਾਵਨਾ

Friday, Aug 17, 2018 - 05:00 AM (IST)

ਨਵੀਂ ਦਿੱਤੀ-ਯੁਰੀਆ ਉਤਪਾਦਨ ਵਿੱਤੀ ਸਾਲ 2018-19 'ਚ ਖਾਦ ਇਕਾਈਆਂ ਦੇ ਸੁਚਾਰੂ ਰੂਪ ਨਾਲ ਕੰਮ ਕਰਨ 'ਤੇ 1.6 ਫੀਸਦੀ ਵਧ ਕੇ 2.44  ਕਰੋੜ ਟਨ ਹੋਣ ਦੀ ਸੰਭਾਵਨਾ ਹੈ। ਖਾਦ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2017-18 'ਚ ਯੂਰੀਆ ਉਤਪਾਦਨ 2 ਕਰੋੜ 40 ਲੱਖ ਟਨ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਯੂਰੀਆ ਉਤਪਾਦਨ 'ਚ ਥੋੜ੍ਹੀ ਗਿਰਾਵਟ ਆਈ ਸੀ ਕਿਉਂਕਿ ਕੁਝ ਇਕਾਈਆਂ ਬੰਦ ਸੀ। ਇਨ੍ਹਾਂ ਇਕਾਈਆਂ ਨੇ ਆਪਣੀ ਕਾਰਜ ਸਮਰੱਥਾ ਵਧਾਉਣ ਲਈ ਕਦਮ ਚੁੱਕੇ ਸੀ। ਹਾਲਾਂਕਿ, ਇਸ ਸਾਲ ਸਾਰੀਆਂ ਇਕਾਈਆਂ ਦੇ ਪ੍ਰਭਾਵੀ ਸਮਰੱਥਾ ਨਾਲ ਕੰਮ ਕਰਨ ਦੀ ਉਮੀਦ ਹੈ। ਇਸ ਲਈ ਯੂਰਿਆ ਉਤਪਾਦਨ ਚਾਲੂ ਵਿੱਤੀ ਸਾਲ 'ਚ 2.44 ਕਰੋੜ ਟਨ ਤੱਕ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਯੂਰੀਆ ਦਾ ਸਥਾਨਕ ਉਤਪਾਦਨ ਅਜੇ ਵੀ 3 ਕਰੋੜ ਟਨ ਦੀ ਸਾਲਾਨਾ ਮੰਗ ਤੋਂ ਘੱਟ ਹੈ, ਇਸ ਲਈ ਇਸ ਦੀ ਦਰਾਮਦ 50-60 ਲੱਖ ਟਨ ਦੀ ਹੱਦ 'ਚ ਹੋਵੇਗੀ।


Related News