SUV ਕਾਰਾਂ ’ਤੇ ਮਿਲ ਰਿਹਾ ਹੈ 5 ਲੱਖ ਰੁਪਏ ਤਕ ਦਾ ਭਾਰੀ ਡਿਸਕਾਊਂਟ, ਦੇਖੋ ਲਿਸਟ

02/20/2020 11:26:44 AM

ਆਟੋ ਡੈਸਕ– ਭਾਰਤ ’ਚ ਸਾਰੇ ਕਾਰ ਬ੍ਰਾਂਡਸ ਨਵੇਂ ਬੀ.ਐੱਸ.-6 ਨਿਯਮਾਂ ਮੁਤਾਬਕ ਆਪਣੇ ਮਾਡਲਾਂ ਨੂੰ ਨਵੇਂ ਇੰਜਣ ਦੇ ਨਾਲ ਅਪਡੇਟ ਕਰ ਰਹੇ ਹਨ। 1 ਅਪ੍ਰੈਲ ਤੋਂ ਭਾਰਤ ’ਚ ਨਵੇਂ ਬੀ.ਐੱਸ.-6 ਨਿਯਮ ਲਾਗੂ ਹੋ ਜਾਣਗੇ। ਅਜਿਹੇ ’ਚ ਕੰਪਨੀਆਂ ਆਪਣੇ ਬਚੇ ਹੋਏ ਬੀ.ਐੱਸ.-4 ਸਟਾਕ ਨੂੰ ਕਲੀਅਰ ਕਰਨ ਲਈ ਭਾਰੀ ਡਿਸਕਾਊਂਟ ਆਫਰ ਕਰ ਰਹੀਆਂ ਹਨ। ਫਰਵਰੀ ’ਚ ਹੋਂਡਾ ਤੋਂ ਲੈ ਕੇ ਮਹਿੰਦਰਾ ਅਤੇ ਰੇਨੋ ਵਰਗੇ ਬ੍ਰਾਂਡਸ ਆਪਣੇ ਬੀ.ਐੱਸ.-4 ਮਾਡਲਾਂ ’ਤੇ ਡਿਸਕਾਊਂਟ ਆਫਰ ਕਰ ਰਹੇ ਹਨ। ਇਥੇ ਅਸੀਂ ਤੁਹਾਨੂੰ ਉਨ੍ਹਾਂ ਬੀ.ਐੱਸ.-4 ਇੰਜਣ ਵਾਲੀਆਂ ਐੱਸ.ਯੂ.ਵੀ. ਕਾਰਾਂ ਬਾਰੇ ਦੱਸਾਂਗੇ ਜੋ ਮੌਜੂਦਾ ਸਮੇਂ ’ਚ ਡਿਸਕਾਊਂਟ ਦੇ ਨਾਲ ਖਰੀਦੀਆਂ ਜਾ ਸਕਦੀਆਂ ਹਨ। 

ਹੋਂਡਾ CR-V ’ਤੇ ਮਿਲ ਰਿਹਾ 5 ਲੱਖ ਤਕ ਦਾ ਡਿਕਾਊਂਟ

ਇਸ ਕਾਰ ਦਾ 5th ਜਨਰੇਸ਼ਨ ਮਾਡਲ ਮੌਜੂਦਾ ਸਮੇਂ ’ਚ ਭਾਰਤੀ ਬਾਜ਼ਾਰ ’ਚ ਮੌਜੂਦ ਹੈ। ਇਸ ਕਾਰ ਦੇ ਬੀ.ਐੱਸ.-4 ਵਰਜ਼ਨ ’ਤੇ 5 ਲੱਖ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਇਹ ਕਾਰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਆਪਸ਼ਨ ’ਚ ਉਪਲੱਬਧ ਹੈ। 

Mahindra Alturas G4 ’ਤੇ 2.9 ਲੱਖ ਰੁਪਏ ਤਕ ਦਾ ਡਿਸਕਾਊਂਟ

ਮਹਿੰਦਰਾ ਦੀ ਇਸ ਕਾਰ ’ਤੇ 2.9 ਲੱਖ ਰੁਪਏ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਇਸ ਡਿਸਕਾਊਂਟ ’ਚ ਕੈਸ਼ ਡਿਸਕਾਊਂਟ ਦੇ ਨਾਲ ਐਕਸਚੇਂਜ ਬੋਨਸ ਅਤੇ ਕਾਰਪੋਰੇਟ ਡਿਸਕਾਊਂਟ ਵੀ ਸ਼ਾਮਲ ਹੈ। 

ਰੇਨੋ ਡਸਟਰ ਦੇ ਨਾਲ ਮਿਲ ਰਹੇ 2 ਲੱਖ ਰੁਪਏ ਤਕ ਦੇ ਫਾਇਦੇ

ਕੰਪਨੀ ਜਲਦ ਹੀ ਆਪਣਾ ਬੀ.ਐੱਸ.-4 ਡੀਜ਼ਣ ਇੰਜਣ ਬੰਦ ਕਰਨ ਵਾਲੀ ਹੈ। ਮੌਜੂਦਾ ਸਮੇਂ ’ਚ ਇਸ ਕਾਰ ਦਾ ਬੀ.ਐੱਸ.-4 ਡੀਜ਼ਲ ਇੰਜਣ ਮਾਡਲ 2 ਲੱਖ ਰੁਪਏ ਤਕ ਦਾ ਡਿਸਕਾਊਂਟ ਦੇ ਨਾਲ ਖਰੀਦਿਆ ਜਾ ਸਕਦਾ ਹੈ। 

ਜੀਪ ਕੰਪਾਸ 2 ਲੱਖ ਰੁਪਏ ਤਕ ਸਸਤੀ

ਮੌਜੂਦਾ ਸਮੇਂ ’ਚ ਜੀਪ ਕੰਪਾਸ ਤੁਸੀਂ 2 ਲੱਖ ਰੁਪਏ ਦੇ ਡਿਸਕਾਊਂਟ ’ਤੇ ਖਰੀਦ ਸਕਦੇ ਹੋ। ਕੰਪਨੀ ਨੇ ਹਾਲ ਹੀ ’ਚ ਇਸ ਐੱਸ.ਯੂ.ਵੀ. ਦਾ ਬੀ.ਐੱਸ.-6 ਮਾਡਲ ਲਾਂਚ ਕੀਤਾ ਸੀ। ਇਹ ਕਾਰ ਮੈਨੁਅਲ ਅਤੇ ਆਟੋਮੈਟਿਕ ਟ੍ਰਾਂਸਮੀਸ਼ਨ ’ਚ ਉਪਲੱਬਧ ਹੈ।

ਹੁੰਡਈ ਕ੍ਰੇਟਾ ਤੇ 1.5 ਲੱਖ ਰੁਪਏ ਤਕ ਦੇ ਫਾਇਦੇ

ਇਹ ਹੁੰਡਈ ਦੀਆਂ ਸਭ ਤੋਂ ਪ੍ਰਸਿੱਧ ਕਾਰਾਂ ’ਚੋਂ ਇਕ ਹੈ। ਇਸ ਐੱਸ.ਯੂ.ਵੀ. ’ਤੇ 1.5 ਲੱਖ ਰੁਪਏ ਤਕ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਕੰਪਨੀ ਨੇ ਹਾਲ ਹੀ ’ਚ ਆਟੋ ਐਕਸਪੋ ’ਚ ਇਸ ਕਾਰ ਦਾ ਅਪਡੇਟਿਡ ਮਾਜਲ ਪੇਸ਼ ਕੀਤਾ ਸੀ।