ਯੂ.ਪੀ.ਐੱਲ. ਦਾ ਮੁਨਾਫਾ ਅਤੇ ਆਮਦਨ ਵਧੀ

04/28/2018 8:50:09 AM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਯੂ.ਪੀ.ਐੱਲ. ਦਾ ਮੁਨਾਫਾ 1 ਫੀਸਦੀ ਵਧ ਕੇ 736 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਯੂ.ਪੀ.ਐੱਲ. ਦਾ ਮੁਨਾਫਾ 729 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਯੂ.ਪੀ.ਐੱਲ. ਦੀ ਆਮਦਨ 6.5 ਫੀਸਦੀ ਵਧ ਕੇ 5,691 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਯੂ.ਪੀ.ਐੱਲ. ਦੀ ਆਮਦਨ 5,342 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਯੂ.ਪੀ.ਐੱਲ ਦਾ ਐਬਿਟਡਾ 1,038 ਕਰੋੜ ਰੁਪਏ ਤੋਂ ਵਧ ਕੇ 1,421 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਯੂ.ਪੀ.ਐੱਲ. ਦਾ ਐਬਿਟਡਾ ਮਾਰਜਨ 19.4 ਫੀਸਦੀ ਤੋਂ ਵਧ ਕੇ 25 ਫੀਸਦੀ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਯੂ.ਪੀ.ਐੱਲ. ਨੂੰ 203 ਕਰੋੜ ਰੁਪਏ ਦਾ ਫਾਰੈਕਸ ਮੁਨਾਫਾ ਹੋਇਆ ਹੈ ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ 88 ਕਰੋੜ ਰੁਪਏ ਦਾ ਫਾਰੈਕਸ ਘਾਟਾ ਹੋਇਆ ਸੀ।