ਨਵੇਂ MRP ਸਟੀਕਰ ਲਗਾਉਣ ਦੇ ਲਈ ਦਸੰਬਰ ਤੱਕ ਦਾ ਸਮਾਂ

11/18/2017 11:42:24 AM

ਨਵੀਂ ਦਿੱਲੀ—ਸਰਕਾਰ ਨੇ ਕੰਪਨੀਆਂ ਨੂੰ ਪੈਕੇਟ ਵਾਲੇ ਉਤਪਾਦਾਂ 'ਤੇ ਨਿਊਨਤਮ ਖੁਦਰਾ ਮੁੱਲ (ਐੱਮ. ਆਰ. ਪੀ.) ਦੇ ਮੁੱਲ ਸਟੀਕਰ ਲਗਾਉਣ ਲਈ ਦਸੰਬਰ ਤੱਕ ਦਾ ਸਮਾਂ ਦਿੱਤਾ। ਜੀ. ਐੱਸ. ਟੀ. ਪ੍ਰੀਸ਼ਦ ਨੇ ਹਾਲ ਹੀ 'ਚ ਲਗਭਗ 200 ਉਤਪਾਦਾਂ ਦੀ ਜੀ. ਐੱਸ. ਟੀ ਦਰਾਂ 'ਚ ਸੰਸ਼ੋਧਨ ਕੀਤਾ ਸੀ ਜਿਸ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ। 
ਅਧਿਕਾਰਿਕ ਬਿਆਨ ਮੁਤਾਬਕ ਇਕ ਜੁਲਾਈ 2017 ਤੋਂ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਲਾਗੂ ਕਰਨ ਤੋਂ ਬਾਅਦ ਪੈਕੇਟ ਵਾਲੀਆਂ ਕੁਝ ਵਸਤੂਆਂ ਦੇ ਖੁਦਰਾ ਮੁੱਲ 'ਚ ਬਦਲਾਅ ਦੀ ਲੋੜ ਮਹਿਸੂਸ ਹੋਈ ਸੀ। ਉਪਭੋਗਤਾ ਮਾਮਲਿਆਂ, ਕਾਦ ਅਤੇ ਜਨਤਕ ਵੰਡ ਮੰਤਰੀ ਰਾਮਵਿਲਾਸ ਨੇ ਨਿਰਮਾਤਾਵਾਂ ਸਮੇਤ ਹੋਰ ਸੰਬੰਧ ਇਕਾਈਆਂ ਨੂੰ ਪੈਕੇਟ-ਬੰਦ ਵਸਤੂਆਂ 'ਤੇ ਐੱਮ. ਆਰ. ਪੀ. ਸਟੀਕਰ ਲਗਾਉਣ ਲਈ 30 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਿਸ ਨੂੰ ਹੁਣ ਵਧਾ ਕੇ 31 ਦਸੰਬਰ 2017 ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਜੀ. ਐੱਸ. ਟੀ. ਦੀਆਂ ਦਰਾਂ 'ਚ ਸੰਸ਼ੋਧਨ ਨੂੰ ਦੇਖਦੇ ਹੋਏ ਪਾਸਵਾਨ ਨੇ ਵਿਧਾਨਿਕ ਮਾਪਤੋਲ (ਡੱਬਾ ਬੰਦ ਵਸਤੂਆਂ) ਨਿਯਮ 2011 ਦੇ ਨਿਯਮ 6 ਦੇ ਉਪਨਿਯਮ ਦੇ ਤਹਿਤ ਜ਼ਿਆਦਾਤਰ ਸਟੀਕਰ ਜਾਂ ਮੋਹਰ ਜਾਂ ਆਨਲਾਈਨ ਪ੍ਰਿਟਿੰਗ ਰਾਹੀਂ ਪੈਕੇਜ਼ਿੰਗ ਵਸਤੂਆਂ ਦੇ ਘਟੇ ਖੁਦਰਾ ਮੁੱਲ ਨੂੰ ਐਲਾਨ ਕਰਨ ਦੀ ਆਗਿਆ ਦੇ ਦਿੱਤੀ ਹੈ।