ਕੋਰੋਨਾ ਕਾਰਨ ਬੇਰੋਜ਼ਗਾਰ ਹੋਏ ਕਾਮਿਆਂ ਨੂੰ ਕੇਂਦਰ ਸਰਕਾਰ ਵਲੋਂ ਮਿਲੇਗੀ EPF Subsidy

11/21/2020 5:28:01 PM

ਨਵੀਂ ਦਿੱਲੀ - ਮਾਰਚ ਤੋਂ ਸਤੰਬਰ ਤੱਕ ‘ਚ ਜਿੰਨਾ ਰਸਮੀ ਖੇਤਰ ਦੇ ਤਕਰੀਬਨ 4 ਮਿਲੀਅਨ ਕਾਮਿਆਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਸਨ ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਪਰਰੋਵਿਡੈਂਟ ਫੰਡ ਸਬਸਿਡੀ ਦਿੱਤੀ ਜਾਵੇਗੀ। ਸ਼ੁਕਰਵਾਰ ਨੂੰ ਕਰਮਚਾਰੀ ਪ੍ਰੋਵਿਡੈਂਟ ਫੰਡ ਸੰਸਥਾ ਵਲੋਂ 3.9 ਮਿਲਿਅਨ ਕਰਮਚਾਰੀਆਂ ਦਾ ਡਾਟਾ ਰਿਲੀਜ਼ ਕੀਤਾ ਗਿਆ। ਜਿਨ੍ਹਾ ਦੀ ਨੌਕਰੀ ਕੋਰੋਨਾ ਆਫ਼ਤ ਕਾਰਨ ਛੁੱਟ ਚੁੱਕੀ ਹੈ ਹੁਣ ਉਨ੍ਹਾਂ ਨੂੰ ਪ੍ਰੋਵਿਡੈਂਟ ਫੰਡ ਦਿੱਤਾ ਜਾਵੇਗਾ।

ਕੇਂਦਰ ਨੇ ਰਸਮੀ ਖੇਤਰ ‘ਚ  ਰੋਜ਼ਗਾਰ ਸਿਰਜਨਾ ਨੂੰ ਹੋਰ ਬੜਾਵਾ ਦੇਣ ਲਈ ਅਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ ਦਾ ਐਲਾਨ ਕੀਤਾ ਸੀ।ਇਸ ਦੇ ਕਾਰਨ ਸਰਕਾਰ  ਅਕਤੂਬਰ 2020 ਅਤੇ ਜੂਨ ਦੇ ਵਿੱਚ ਰੱਖੇ ਹੋਏ ਕਰਮਚਾਰੀਆਂ ਨੂੰ  ਬਣਦੀ ਪੂਰੀ ਪ੍ਰੋਵਿਡੈਂਟ ਫੰਡ ਦੀ ਰਾਸ਼ੀ ਦਵੇਗੀ ।ਸਾਰੇ ਨਵੇਂ ਕਰਮਚਾਰੀ ਜੋ ਪਹਿਲਾਂ ਕਦੇ ਈ.ਪੀ.ਐਫ ਸਿਸਟਮ ਦਾ ਹਿੱਸਾ ਨਹੀਂ ਰਹੇ ਪਰ ਕੋਰੋਨਾ ਦੇ ਚਲਦਿਆਂ  ਮਾਰਚ 2020 ਤੋ ਸਤੰਬਰ 2020 ਦੇ ਵਿਚਕਾਰ ਉਨ੍ਹਾਂ ਦੀ ਨੌਕਰੀ ਚੱਲੀ ਗਈ ਹੈ ਤਾਂ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।

ਮੌਜੂਦਾ ਸਮੇਂ ਵਿਚ ਮੁਲਾਜ਼ਮ ਅਤੇ ਮਾਲਕ ਦੋਵੇਂ ਹੀ ਈ.ਪੀ.ਐਫ ਫੰਡ ਵਿਚ ਹਰ ਤਨਖਾਹ ਦਾ 12 ਫੀਸਦੀ ਹਿੱਸੇ ਦਾ ਯੋਗਦਾਨ ਪਾਉਂਦੇ ਹਨ। ਸਰਕਾਰ ਕੰਪਨੀਆਂ ਨੂੰ ਦੋਵੇਂ ਕਰਮਚਾਰੀਆਂ ਅਤੇ ਮਾਲਕਾਂ ਦਾ ਪਹਿਲੇ 1000 ਕਰਮਚਾਰੀਆਂ ਤੱਕ ਦਾ ਹਿੱਸਾ ਦੇਵੇਗੀ। ਜੇਕਰ ਕਰਮਚਾਰੀ 1000 ਤੋਂ ਵੱਧ ਹਨ ਤਾਂ ਸਰਕਾਰ ਸਿਰਫ ਕਰਮਚਾਰੀਆਂ ਦੇ ਫੰਡ ਦਾ ਹਿੱਸਾ 2 ਸਾਲ ਤੱਕ ਦੇਵੇਗੀ।

ਹਾਲਾਂਕਿ ਹੋ ਸਕਦਾ ਹੈ ਕਿ ਸਰਕਾਰੀ ਖੇਤਰ ਵਿਚ ਕਰਮਚਾਰੀਆਾਂ ਵਲੋਂ ਨੌਕਰੀ ਛੱਡਣ ਦੇ ਆਂਕੜੇ ਅਸਲ ਨਾਲੋਂ ਘੱਟ ਹੋਣ ਕਿਉਂਕਿ ਕਰਮਚਾਰੀ ਨੌਕਰੀ ਛੱਡਣ ਦੇ ਕਈ ਮਹੀਨਿਆਂ ਬਾਅਦ ਹੀ ਈ.ਪੀ.ਐਫ ਫੰਡ ਲਈ ਆਵੇਦਨ ਭਰਦੇ ਹਨ। 


Harinder Kaur

Content Editor

Related News