UIDAI ਨੇ ਬੈਂਕਾਂ ''ਚ ਆਧਾਰ ਕੇਂਦਰ ਬਣਾਉਣ ਦੇ ਲਈ ਦਿੱਤੀ ਰਿਆਇਤ

Monday, Nov 20, 2017 - 05:00 PM (IST)

ਨਵੀਂ ਦਿੱਲੀ—ਨਿਜੀ ਆਧਾਰ ਕੇਂਦਰ ਨੂੰ ਨਿਰਸਤ ਕਰ ਸਰਕਾਰ ਨੇ ਹੁਣ ਬੈਂਕਾਂ ਅਤੇ ਦੂਸਰੇ ਸਰਵਜਨਿਕ ਸੰਸਥਾਨਾਂ ਦੇ ਜਰੀਏ ਆਧਾਰ ਕਾਰਡ ਬਣਾਉਣ ਦਾ ਫੈਸਲਾ ਕੀਤਾ ਹੈ। ਇਸਦੇ ਲਈ uidaiਨੇ ਬੈਂਕਾਂ ਨੂੰ ਆਧਾਰ ਕੇਂਦਰਾਂ ਦੇ ਲਈ ਪੰਜੀਕਰਣ ਮਸ਼ੀਨਾਂ ਦੀ ਖਰੀਦ ਦੇ ਲਈ ਮੋਹਲਤ ਦਿੱਤੀ ਹੈ।
ਇਸਦੇ ਇਲਾਵਾ  uidai ਨੇ ਬੈਂਕਾਂ ਨੂੰ ਆਧਾਰ ਕਾਰਡ ਬਣਾਉਣ 'ਚ ਨਿਜੀ ਡਾਟਾ ਐਂਟਰੀ ਆਪਰੇਟਰਸ ਦੀ ਬਹਾਲੀ ਦੇ ਸਬੰਧ 'ਚ ਵੀ ਛੂਟ ਦਿੱਤੀ ਹੈ। uidai ਦੇ ਸੀ.ਈ.ਓ ਅਜੈ ਭੂਸ਼ਣ ਪਾਂਡੇ  ਨੇ ਉਮੀਦ ਜਤਾਈ ਕਿ ਬੈਂਕ ਜਲਦ ਹੀ ਆਪਣੀ 10 ਫੀਸਦੀ ਸ਼ਾਖਾਵਾਂ 'ਚ ਆਧਾਰ ਨਾਮਾਂਕਨ ਸੇਵਾ ਸ਼ੁਰੂ ਕਰ ਦੇਣਗੇ। ਪ੍ਰਧਿਕਾਰਣ ਨੇ ਇਹ ਰਿਆਇਤ ਦਿੰਦੇ ਹੋਏ ਉਮੀਦ ਜਤਾਈ ਕਿ ਇਸ ਨਾਲ ਬੈਂਕ ਪਰਿਸਰਾਂ 'ਚ ਆਧਾਰ ਰਜਿਸਟਰੇਸ਼ਨ ਸੈਂਟਰ ਖੋਲਣ ਦੀ ਪ੍ਰਕਿਰਿਆ ਤੇਜ਼ ਹੋਵੇਗੀ। ਉਸਦੇ ਵੱਲੋਂ ਸਾਫ ਕਰ ਦਿੱਤਾ ਗਿਆ ਹੈ ਕਿ ਇਹ ਛੂਟ ਉਦੋਂ ਮਿਲੇਗੀ, ਜਦੋਂ ਬੈਂਕ ਪਰਿਸਰ 'ਚ ਆਧਾਰ ਰਜਿਸਟਰੇਸ਼ਨ ਅਤੇ ਅਪਡੇਸ਼ਨ ਪ੍ਰਕਿਰਿਆ ਦੀ ਨਿਰਪੱਖ ਨਿਗਰਾਨੀ ਯਕੀਨੀ ਬਣਾਵੇਗਾ।
ਪਾਂਡੇ ਨੇ ਇਕ ਇੰਟਰਵਿਊ 'ਚ ਕਿਹਾ ਕਿ ਬੈਂਕਾਂ ਨੇ ਰਜਿਸਟਰੇਸ਼ਨ ਮਸ਼ੀਨ ਅਤੇ ਡਾਟਾ ਐਂਟਰੀ ਆਪਰੇਟਰਾਂ ਨੂੰ ਬਹਾਲ ਕਰਨ ਦੇ ਲਈ ਕੁਝ ਛੂਟ ਮੰਗੀ ਸੀ। ਹੁਣ ਉਹ ਇਸਦੀ ਵਰਤੋਂ ਕਰਕੇ ਆਧਾਰ ਸੈਂਟਰ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰ ਰਹੇ ਹਨ। ਬੈਂਕਾਂ ਨੇ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ ਹੈ।
ਤਿੰਨ ਹਜ਼ਾਰ ਬ੍ਰਾਂਚ 'ਚ ਹੀ ਬਣੇ ਆਧਾਰ ਕੇਂਦਰ
ਹੁਣ ਨਿਜੀ ਅਤੇ ਸਰਕਾਰੀ ਬੈਂਕਾਂ ਦੀ ਮਹਿਜ 3,000 ਬ੍ਰਾਂਚਾਂ 'ਚ ਹੀ ਆਧਾਰ ਕੇਂਦਰ ਬਣਾਏ ਗਏ ਹਨ, ਜਦਕਿ ਟੀਚਾ 15,300 ਸ਼ਾਖਾਵਾਂ ਦਾ ਹੈ। ਪਾਂਡੇ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਇਸ ਕੰਮ 'ਚ ਤੇਜ਼ੀ ਆ ਰਹੀ ਹੈ। ਉਨ੍ਹਾਂ 'ਚੋਂ ਕਈ ਬੈਂਕਾਂ ਨੇ ਨਿਵਿਦਾ ਵੀ ਜਾਰੀ ਕਰ ਦਿੱਤੀ ਹੈ। ਉਹ ਖਰੀਦ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੇ ਹਨ।
ਉਮੀਦ ਹੈ ਕਿ ਤੈਅ ਸ਼ੁਦਾ 10 ਫੀਸਦ ਸ਼ਾਖਾਵਾਂ 'ਚ ਅਗਲੇ ਕੁਝ ਹਫਤਿਆਂ 'ਚ ਇਹ ਆਧਾਰ ਨਾਮਾਂਕਨ ਕੇਂਦਰ ਖੁਲ ਜਾਣਗੇ। ਉਸ ਪੂਰੀ ਕੋਸ਼ਿਸ਼ ਦਾ ਮਕਸਦ ਲੋਕਾਂ ਨੂੰ ਜਲਦ ਤੋਂ ਜਲਦ ਆਧਾਰ ਦੇ  ਸੁਰੱਖਿਅਤ ਪੰਜੀਕਰਣ ਦੀ ਸੁਵਿਧਾ ਦੇਣਾ ਹੈ। ਅਜਿਹੇ ਸੈਂਟਰ ਸ਼ੁਰੂ ਕਰਨ ਦੇ ਲਈ 31 ਅਕਤੂਬਰ ਤੱਕ ਦੀ ਸਮਾਂ ਸੀਮਾ ਤੈਅ ਸੀ।


Related News