ਬੈਂਕਾਂ ਦੀ ਹੜਤਾਲ, ਖ਼ਾਤਾਧਾਰਕਾਂ ਨੂੰ ਇਨ੍ਹਾਂ ਦੋ ਤਾਰੀਖ਼ਾਂ ਨੂੰ ਹੋ ਸਕਦੀ ਹੈ ਪ੍ਰੇਸ਼ਾਨੀ

02/09/2021 4:19:31 PM

ਨਵੀਂ ਦਿੱਲੀ- ਬੈਂਕ ਸੰਗਠਨਾਂ ਦੇ ਸੰਯੁਕਤ ਮੰਚ (ਯੂ. ਐੱਫ. ਬੀ. ਯੂ.) ਨੇ ਸਰਕਾਰ ਵੱਲੋਂ ਦੋ ਬੈਂਕਾਂ ਦੇ ਨਿੱਜੀਕਰਨ ਕਰਨ ਦੀ ਪ੍ਰਸਤਾਵਿਤ ਘੋਸ਼ਣਾ ਵਿਰੁੱਧ 15 ਅਤੇ 16 ਮਾਰਚ ਨੂੰ ਰਾਸ਼ਟਰ ਪੱਧਰੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਯੂ. ਐੱਫ. ਬੀ. ਯੂ. ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਯੂ. ਐੱਫ. ਬੀ. ਯੂ. ਵਿਚ ਬੈਂਕਿੰਗ ਖੇਤਰ ਦੇ 9 ਸੰਗਠਨ ਸ਼ਾਮਲ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਵਿਚ ਦੋ ਬੈਂਕਾਂ ਦਾ ਨਿੱਜੀਕਰਨ ਕਰਨ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਯੂ. ਐੱਫ. ਬੀ. ਯੂ. ਦੀ ਮੰਗਲਵਾਰ ਨੂੰ ਇਕ ਬੈਠਕ ਵਿਚ ਹੜਤਾਲ ਦਾ ਫ਼ੈਸਲਾ ਲਿਆ ਗਿਆ। ਸਰਬ ਭਾਰਤੀ ਬੈਂਕ ਸੰਗਠਨ (ਏ. ਆਈ. ਬੀ. ਈ. ਏ.) ਦੇ ਜਨਰਲ ਸਕੱਤਰ ਵੈਂਕਟਾਚਲਮ ਨੇ ਵੀ ਇਸ ਬੈਠਕ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਬੈਂਕ ਹੜਤਾਲ ਦੀ ਅਗਾਊਂ ਰਣਨੀਤੀ ਬਾਰੇ ਬਾਅਦ ਵਿਚ ਫ਼ੈਸਲਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਭਾਰਤ 'ਚ 5-ਜੀ ਲਈ 2-3 ਮਹੀਨਿਆਂ 'ਚ ਸ਼ੁਰੂ ਹੋ ਸਕਦੇ ਹਨ ਟ੍ਰਾਇਲ

ਗੌਰਤਲਬ ਹੈ ਕਿ ਸਰਕਾਰ ਨੇ ਵਿੱਤੀ ਸਾਲ 2021-22 ਵਿਚ ਵਿਨਿਵੇਸ਼ ਦਾ ਟੀਚਾ 1.75 ਲੱਖ ਕਰੋੜ ਰੁਪਏ ਰੱਖਿਆ। ਬੀ. ਪੀ. ਸੀ. ਐੱਲ., ਕਨਕੋਰ, ਪਵਨ ਹੰਸ, ਏਅਰ ਇੰਡੀਆ ਦਾ ਨਿੱਜੀਕਰਨ ਵਿੱਤੀ ਸਾਲ '22 ਵਿਚ ਪੂਰਾ ਕੀਤਾ ਜਾਵੇਗਾ। ਇਸ ਤਹਿਤ ਇਕ ਜਨਰਲ ਬੀਮਾ ਕੰਪਨੀ ਤੇ 2 ਸਰਕਾਰੀ ਬੈਂਕਾਂ ਦਾ ਨਿੱਜੀਕਰਨ ਵੀ ਹੋਵੇਗਾ।

ਇਹ ਵੀ ਪੜ੍ਹੋ- ਸੋਨੇ 'ਚ ਲਗਾਤਾਰ ਤੀਜੇ ਦਿਨ ਉਛਾਲ, ਰਿਕਾਰਡ ਤੋਂ ਹੁਣ ਵੀ 8,000 ਰੁ: ਸਸਤਾ

ਬੈਂਕਾਂ ਦੀ ਪ੍ਰਸਤਾਵਿਤ ਹੜਤਾਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev