ਯੂਕੋ ਬੈਂਕ ਦਾ ਤੀਜੀ ਤਿਮਾਹੀ ''ਚ ਘਾਟਾ ਘੱਟ ਕੇ 960 ਕਰੋੜ

02/07/2020 11:03:05 AM

ਨਵੀਂ ਦਿੱਲੀ—ਜਨਤਕ ਖੇਤਰ ਦੇ ਯੂਕੋ ਬੈਂਕ ਦਾ ਚਾਲੂ ਵਿੱਤੀ ਸਾਲ ਦੀ ਦਸੰਬਰ 2019 ਨੂੰ ਖਤਮ ਤਿਮਾਹੀ ਦਾ ਸ਼ੁੱਧ ਘਾਟਾ ਘੱਟ ਹੋ ਕੇ 960.17 ਕਰੋੜ ਰੁਪਏ ਹੋ ਗਿਆ ਹੈ। ਡੁੱਬੇ ਕਰਜ਼ ਅਤੇ ਪ੍ਰਬੰਧ ਦੀ ਵਜ੍ਹਾ ਨਾਲ ਬੈਂਕ ਅਜੇ ਘਾਟੇ 'ਚ ਹੀ ਬਣਿਆ ਹੋਇਆ ਹੈ। ਕੋਲਕਾਤਾ ਦੇ ਬੈਂਕ ਨੂੰ ਇਸ 'ਚ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 998.74 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਤਿਮਾਹੀ ਦੇ ਦੌਰਾਨ ਉਸ ਦੀ ਕੁੱਲ ਆਮਦਨ ਵਧ ਕੇ 4,514,21 ਕਰੋੜ 'ਤੇ ਪਹੁੰਚ ਗਈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 3,585.56 ਕਰੋੜ ਰੁਪਏ ਸੀ। ਬੈਂਕ ਦੀਆਂ ਕੁੱਲ ਗੈਰ ਲਾਗੂ ਅਸਾਮੀਆਂ (ਐੱਨ.ਪੀ.ਏ) 19.45 ਫੀਸਦੀ 'ਤੇ ਸੀ। ਇਕ ਸਾਲ ਪਹਿਲਾਂ ਸਮਾਨ ਸਮੇਂ 'ਚ ਬੈਂਕ ਦਾ ਕੁੱਲ ਐੱਨ.ਪੀ.ਏ.27.39 ਫੀਸਦੀ ਸੀ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ.ਪੀ.ਏ. ਵੀ ਘੱਟ ਕੇ ਅੱਧਾ ਭਾਵ 6.34 ਫੀਸਦੀ ਰਹਿ ਗਿਆ ਹੈ ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ  12.48 ਫੀਸਦੀ ਸੀ। ਮੁੱਲ ਦੇ ਹਿਸਾਬ ਨਾਲ ਬੈਂਕ ਦਾ ਕੁੱਲ ਐੱਨ.ਪੀ.ਏ. ਘੱਟ ਕੇ 22,139.65 ਕਰੋੜ ਰੁਪਏ ਰਹਿ ਗਿਆ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 21,121,.79 ਕਰੋੜ ਰੁਪਏ ਸੀ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ.ਪੀ.ਏ. ਘੱਟ ਕੇ 6,199.65 ਕਰੋੜ ਰੁਪਏ ਰਿਹਾ ਹੈ ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 11,755.61 ਕਰੋੜ ਰੁਪਏ ਰਿਹਾ ਸੀ। ਸਮੀਖਿਆਧੀਨ ਤਿਮਾਹੀ 'ਚ ਬੈਂਕ ਦੇ ਡੁੱਬੇ ਕਰਜ਼ ਦੇ ਲਈ ਪ੍ਰਬੰਧ ਘੱਟ ਕੇ 1,645.51 ਕਰੋੜ ਰੁਪਏ ਰਿਹਾ ਹੈ ਜੋ ਇਸ ਸਾਲ ਪਹਿਲਾਂ ਸਮਾਨ ਤਿਮਾਹੀ 'ਚ 2,243.85 ਕਰੋੜ ਰੁਪਏ ਸੀ।  

Aarti dhillon

This news is Content Editor Aarti dhillon