ਭਾਰਤੀ ਬੈਂਕਾਂ ਨੂੰ ਲੈ ਕੇ ਯੂ. ਬੀ. ਐੱਸ. ਨੇ ਬਦਲਿਆ ਰੁਖ! ਘਟਾ ਦਿੱਤੀ ਰੇਟਿੰਗ

10/14/2023 11:03:05 AM

ਨਵੀਂ ਦਿੱਲੀ (ਇੰਟ.)- ਹਾਲ ਹੀ ਵਿੱਚ ਕੇਂਦਰੀ ਬੈਂਕ ਨੇ ਮਾਨੇਟਰੀ ਪਾਲਿਸੀ ਦਾ ਐਲਾਨ ਕੀਤਾ ਸੀ ਅਤੇ ਰੇਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਇਕ ਵੱਡਾ ਸਟੇਟਮੈਂਟ ਹੋਰ ਦਿੱਤਾ ਸੀ। ਆਰ. ਬੀ. ਆਈ. ਗਵਰਨਰ ਨੇ ਪਰਸਨਲ ਲੋਨ ਨੂੰ ਲੈ ਕੇ ਇਕ ਗੱਲ ਕਹੀ ਸੀ। ਇਸ ਬਿਆਨ ਤੋਂ ਬਾਅਦ ਗਲੋਬਲ ਬ੍ਰੇਕਰੇਜ ਕੰਪਨੀ ਯੂ. ਬੀ. ਐੱਸ. ਨੇ ਭਾਰਤੀ ਬੈਂਕਾਂ ਦੀ ਰੇਟਿੰਗ ਨੂੰ ਘਟਾਇਆ ਹੈ ਅਤੇ ਟਾਰਗੈੱਟ ਪ੍ਰਾਈਸ ਵੀ ਘੱਟ ਕਰ ਦਿੱਤਾ ਹੈ। 

ਇਹ ਵੀ ਪੜ੍ਹੋ - ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ

ਗਲੋਬਲ ਬ੍ਰੋਕਰੇਜ ਕੰਪਨੀ ਯੂ. ਬੀ. ਐੱਸ. ਨੇ ਭਾਰਤੀ ਬੈਂਕਾਂ ਨੂੰ ਡਾਊਨਗ੍ਰੇਡ ਕੀਤਾ ਹੈ ਅਤੇ ਪੂਰੇ ਸੈਕਟਰ ’ਤੇ ਨਿਊਟ੍ਰਲ ਰੇਟਿੰਗ ਦਿੱਤੀ ਹੈ ਅਤੇ ਈ. ਪੀ. ਐੱਸ. ਵਿੱਚ 2 ਤੋਂ 5 ਫ਼ੀਸਦੀ ਦੀ ਕਟੌਤੀ ਦਾ ਵੀ ਐਲਾਨ ਕੀਤਾ ਹੈ। ਕੰਪਨੀ ਨੇ ਆਪਣੀ ਰਿਪੋਰਟ ਵਿੱਚ ਖ਼ਾਸ ਤੌਰ ’ਤੇ ਐੱਸ. ਬੀ. ਆਈ., ਐਕਸਿਸ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਦੀ ਰੇਟਿੰਗ ਨੂੰ ਡਾਊਨ ਕੀਤਾ ਹੈ ਅਤੇ ਟਾਰਗੈੱਟ ਪ੍ਰਾਈਸ ਨੂੰ ਵੀ ਘਟਾਇਆ ਹੈ।

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਕਿਉਂ ਘਟਾਈ ਰੇਟਿੰਗ?
ਯੂ. ਬੀ. ਐੱਸ. ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਰਿਟੇਲ ਅਨਸਕਿਓਰਡ ਲੋਨ ’ਚ ਡਿਫਾਲਟ ਦਾ ਜੋਖਮ ਵੱਧ ਹੈ। ਵਿੱਤੀ ਸਾਲ 2025 ਤੱਕ ਡਿਫਾਲਟ ਨਾਲ ਕ੍ਰੈਡਿਟ ਲਾਸ ਵਿੱਚ 50 ਤੋਂ 200 ਬੀ. ਪੀ. ਐੱਸ. ਦਾ ਵਾਧਾ ਹੋ ਸਕਦਾ ਹੈ। ਵਿੱਤੀ ਸਾਲ 2025 ਤੱਕ ਡਿਫਾਲਟ ਨਾਲ ਕ੍ਰੈਡਿਟ ਲਾਸ ਵਿੱਚ 50 ਤੋਂ 200 ਬੀ. ਪੀ. ਐੱਸ. ਦਾ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੈਗੂਲੇਟਰੀ ਵਲੋਂ ਹੋਰ ਸਖ਼ਤੀ ਹੋ ਸਕਦੀ ਹੈ। ਕਰਜ਼ੇ ’ਚ ਚੱਲ ਰਹੇ ਗਾਹਕਾਂ ਨੂੰ ਦਿੱਤੇ ਜਾਣ ਵਾਲੇ ਲੋਨ ’ਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur