UBI ਦਾ 2019-20 ’ਚ 1,000 ਕਰੋਡ਼ ਰੁਪਏ ਦੇ ਲਾਭ ਦਾ ਟੀਚਾ

08/19/2019 5:15:05 PM

ਕੋਲਕਾਤਾ — ਜਨਤਕ ਖੇਤਰ ਦੇ ਯੂਨਾਈਟਿਡ ਬੈਂਕ ਆਫ ਇੰਡੀਆ (ਯੂ. ਬੀ. ਆਈ.) ਨੇ ਚਾਲੂ ਵਿੱਤੀ ਸਾਲ ’ਚ ਲਗਭਗ 1,000 ਕਰੋਡ਼ ਰੁਪਏ ਦਾ ਸ਼ੁੱਧ ਲਾਭ ਦਰਜ ਕਰਨ ਦਾ ਟੀਚਾ ਰੱਖਿਆ ਹੈ। ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੁਮਾਰ ਪ੍ਰਧਾਨ ਨੇ ਇਹ ਗੱਲ ਕਹੀ। ਬੈਂਕ ਨੇ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ 95 ਕਰੋਡ਼ ਰੁਪਏ ਦਾ ਲਾਭ ਕਮਾਇਆ ਸੀ। ਇਸ ਤੋਂ ਪਹਿਲਾਂ ਦੀ ਲਗਾਤਾਰ 7 ਤਿਮਾਹੀਆਂ ’ਚ ਉਸ ਨੂੰ ਘਾਟਾ ਹੋਇਆ ਸੀ। ਅਪ੍ਰੈਲ-ਜੂਨ ਮਿਆਦ ’ਚ ਬੈਂਕ ਨੂੰ 105 ਕਰੋਡ਼ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ।

ਜਨਤਕ ਖੇਤਰ ਦੇ ਬੈਂਕਾਂ ਲਈ ਐਤਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਦੇ ਪਹਿਲੇ ਦੌਰ ਤੋਂ ਵੱਖਰੇ ਤੌਰ ’ਤੇ ਪ੍ਰਧਾਨ ਨੇ ਦੱਸਿਆ, ‘‘ਮੈਨੂੰ ਭਰੋਸਾ ਹੈ ਕਿ ਚਾਲੂ ਵਿੱਤੀ ਸਾਲ ਦੀਆਂ ਬਾਕੀ ਰਹਿੰਦੀਆਂ ਤਿਮਾਹੀਆਂ ’ਚ ਵੀ ਅਸੀਂ ਲਾਭ ਦਰਜ ਕਰਾਂਗੇ। ਅਸੀਂ 2019-20 ’ਚ ਲਗਭਗ 1,000 ਕਰੋਡ਼ ਰੁਪਏ ਦਾ ਲਾਭ ਦਰਜ ਕਰਨ ਦਾ ਟੀਚਾ ਲੈ ਕੇ ਚੱਲ ਰਹੇ ਹਾਂ। ਬੈਂਕ ਦੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ 800-1,000 ਕਰੋਡ਼ ਰੁਪਏ ਦੀ ਪੂੰਜੀ ਜੁਟਾਉਣ ਦੀ ਸੰਭਾਵਨਾ ਹੈ।’’