UBER ਦੇ ਫਲਾਪ IPO ਨਾਲ ਇਸ ਕੰਪਨੀ ਨੂੰ 2 ਦਿਨ ਵਿਚ ਹੋਇਆ 63 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ

05/14/2019 5:02:46 PM

ਨਵੀਂ ਦਿੱਲੀ — ਪਿਛਲੇ ਵੀਰਵਾਰ ਨੂੰ ਮਲਟੀਨੈਸ਼ਨਲ ਹੋਲਡਿੰਗ ਕੰਪਨੀ ਸਾਫਟ ਬੈਂਕ ਨੂੰ ਉਬਰ ਦੇ ਸਟੇਕ ਤੋਂ ਕਰੀਬ 3.8 ਅਰਬ ਡਾਲਰ ਦਾ ਫਾਇਦਾ ਹੋਇਆ ਸੀ। ਕੰਪਨੀ ਨੂੰ ਇਸ ਫਾਇਦੇ ਦੇ ਬਾਅਦ ਸੰਸਥਾਪਕ ਮਾਸਾਯੋਸ਼ੀ ਸਨ ਨੇ ਆਪਣੇ ਨਿਵੇਸ਼ਕਾਂ ਨੂੰ ਕਿਹਾ ਸੀ ਕਿ ਹੁਣ ਉਨ੍ਹਾਂ ਦਾ ਸਮਾਂ ਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਮਾਸਾਯੋਸ਼ੀ ਦੇ ਇਸ ਗੱਲ ਦੇ ਬਾਅਦ ਵੀ ਨਿਵੇਸ਼ਕ ਆਪਣੇ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ। ਸਨ ਦੇ ਅਰਨਿੰਗ ਪ੍ਰੈਜ਼ੇਂਟੇਸ਼ਨ ਦੇ ਠੀਕ ਅਗਲੇ ਦਿਨ ਯਾਨੀ ਕਿ ਬੀਤੇ ਸ਼ੁੱਕਰਵਾਰ ਨੂੰ ਸਾਫਟ ਬੈਂਕ ਦੇ ਸ਼ੇਅਰਾਂ ਵਿਚ 5.4 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਸੋਮਵਾਰ ਨੂੰ ਵੀ ਕੰਪਨੀ ਦੇ ਸ਼ੇਅਰਾਂ ਵਿਚ 4.9 ਫੀਸਦੀ ਦੀ ਗਿਰਾਵਟ ਰਹੀ।

ਦੋ ਦਿਨ 'ਚ ਕੰਪਨੀ ਨੂੰ 9 ਅਰਬ ਡਾਲਰ ਦਾ ਨੁਕਸਾਨ

ਉਬਰ ਦੇ IPO ਲਾਂਚ ਹੋਣ ਦੇ ਪਹਿਲੇ ਦਿਨ ਹੀ ਬੁਰੀ ਤਰ੍ਹਾਂ ਫਲਾਪ ਰਿਹਾ। ਇਸ ਦੌਰਾਨ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰਕ ਤਣਾਅ ਵਿਚ ਵੀ ਤਲਖੀ ਦੇਖਣ ਨੂੰ ਮਿਲੀ। ਇਨ੍ਹਾਂ ਦੋ ਵੱਡੇ ਕਾਰਨਾਂ ਕਰਕੇ ਸਾਫਟ ਬੈਂਕ ਨੂੰ 9 ਅਰਬ ਡਾਲਰ ਦਾ ਨੁਕਸਾਨ ਹੋਇਆ। ਜ਼ਿਕਰਯੋਗ ਹੈ ਕਿ ਸੰਸਥਾਪਕ ਮਾਸਾਯੋਸ਼ੀ ਸਨ ਨੇ ਇਸ ਨੂੰ ਇਕ ਟੈਲੀਕਮਿਊਨੀਕੇਸ਼ਨ ਆਪਰੇਟਰ ਤੋਂ ਤਕਨਾਲੋਜੀ ਇਨਵੈਸਟਮੈਂਟ ਫਰਮ 'ਚ ਤਬਦੀਲ ਕੀਤਾ ਹੈ। ਉਨ੍ਹਾਂ ਦੇ 100 ਅਰਬ ਡਾਲਰ ਦੇ ਵਿਜ਼ਨ ਦਾ ਲਾਭ ਹੁਣ ਸ਼ੇਅਰ ਧਾਰਕਾਂ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਪਰ ਬੀਤੇ ਦੋ ਦਿਨਾਂ 'ਚ ਕੰਪਨੀ ਦੇ ਸ਼ੇਅਰਾਂ ਵਿਚ ਗਿਰਾਵਟ ਦੇ ਬਾਅਦ ਹੁਣ ਇਹ ਸੰਭਵ ਹੈ ਕਿ ਸਾਫਟ ਬੈਂਕ ਲਈ ਮਾੜੀ ਖਬਰ ਆ ਸਕਦੀ ਹੈ।

ਫਲਾਪ ਰਿਹਾ ਸੀ ਉਬਰ ਦਾ ਆਈ.ਪੀ.ਓ.

ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਕੈਬ ਐਗਰੀਗੇਟਰ ਕੰਪਨੀ ਉਬਰ 67.7 ਅਰਬ(ਕਰੀਬ 47.33 ਅਰਬ ਰੁਪਏ) ਅਮਰੀਕੀ ਡਾਲਰ ਦੀ ਓਪਨਿੰਗ ਆਈ.ਪੀ.ਓ. ਦੇ ਨਾਲ ਪਬਲਿਕ ਟ੍ਰੇਡਿਡ ਕੰਪਨੀ ਬਣ ਗਈ ਹੈ। ਟ੍ਰੇਡ ਵਾਰ ਦੇ ਡਰ ਕਾਰਨ ਬਜ਼ਾਰ ਵਿਚ ਲਿਸਟਿੰਗ ਦੇ ਪਹਿਲੇ ਦਿਨ ਹੀ ਉਬਰ ਦੇ ਸ਼ੇਅਰਜ਼ 7.7 ਫੀਸਦੀ ਫਿਸਲੇ। ਕੰਪਨੀ ਸ਼ੇਅਰਾਂ ਦਾ ਹਾਲ ਇਹ ਰਿਹਾ ਕਿ ਜਿਹੜੇ ਨਿਵੇਸ਼ਕਾਂ ਨੇ ਕੰਪਨੀ 'ਚ 45 ਅਰਬ ਡਾਲਰ ਪ੍ਰਤੀ ਸ਼ੇਅਰ ਦੀ ਦਰ ਨਾਲ 1.80 ਕਰੋੜ ਦੇ ਸ਼ੇਅਰ ਖਰੀਦੇ ਸਨ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ 618 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਇਸ ਤਰ੍ਹਾਂ ਸਾਲ 1975 ਦੇ ਬਾਅਦ ਉਬਰ ਅਜਿਹੀ ਕੰਪਨੀ ਬਣ ਚੁੱਕੀ ਹੈ ਜਿਸਦੀ ਅਮਰੀਕੀ ਬਜ਼ਾਰ ਵਿਚ ਹੁਣ ਤੱਕ ਦੀ ਸਭ ਤੋਂ ਖਰਾਬ ਆਈ.ਪੀ.ਓ. ਓਪਨਿੰਗ ਹੋਈ ਹੈ।