ਘਰੇਲੂ, ਬਰਾਮਦ ਬਾਜ਼ਾਰ ’ਚ ਸੁਧਰ ਰਹੀ ਹੈ ਦੋਪਹੀਆ ਵਾਹਨਾਂ ਦੀ ਵਿਕਰੀ : ਬਜਾਜ ਆਟੋ

07/27/2020 2:14:06 AM

ਨਵੀਂ ਦਿੱਲੀ (ਭਾਸ਼ਾ)-ਬਜਾਜ ਆਟੋ ਦੀ ਦੋਪਹੀਆ ਵਾਹਨ ਵਿਕਰੀ ’ਚ ਘਰੇਲੂ ਦੇ ਨਾਲ-ਨਾਲ ਕੌਮਾਂਤਰੀ ਬਾਜ਼ਾਰ ’ਚ ਵੀ ਸੁਧਾਰ ਆ ਰਿਹਾ ਹੈ। ਹਾਲਾਂਕਿ ਤਿੰਨ-ਪਹੀਆ ਬਾਜ਼ਾਰ ’ਚ ਅਜੇ ਕੰਪਨੀ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਮੁੱਖ ਵਿੱਤ ਅਧਿਕਾਰੀ (ਸੀ. ਐੱਫ. ਓ.) ਸੋਮੇਨ ਰੇ ਨੇ ਇਹ ਜਾਣਕਾਰੀ ਦਿੱਤੀ ਹੈ।

ਕੰਪਨੀ ਨੇ ਹਾਲਾਂਕਿ ਕਿਹਾ ਕਿ ਅਗਲੇ ਮਹੀਨੇ ਦੇ ਆਖਿਰ ਤੱਕ ਇਸ ਬਾਰੇ ਠੀਕ ਤਸਵੀਰ ਸਾਹਮਣੇ ਆਵੇਗੀ ਕਿ ਜੋ ਹੁਣ ਆ ਰਹੀ ਹੈ, ਇਹ ਪਿਛਲੇ ਮਹੀਨਿਆਂ ਦੀ ਦੱਬੀ ਮੰਗ ਹੈ ਜਾਂ ਅਸਲ ’ਚ ਉਦਯੋਗ ਬਹਾਲੀ ਦੀ ਰਾਹ ’ਤੇ ਹੈ। ਰੇ ਨੇ ਕਿਹਾ, ‘‘ਅਸੀਂ ਮਹੀਨਾ-ਦਰ-ਮਹੀਨਾ ਆਧਾਰ ’ਤੇ ਵਿਕਰੀ ’ਚ ਸੁਧਾਰ ਵੇਖ ਰਹੇ ਹਾਂ। ਅਪ੍ਰੈਲ ’ਚ ਕੋਈ ਵਾਹਨ ਨਹੀਂ ਵਿਕਿਆ। ਮਈ ’ਚ ਵੀ ਵੱਡੀ ਗਿਰਾਵਟ ਆਈ। ਜੂਨ ਦੀ ਹਾਲਤ ਮਈ ਤੋਂ ਬਿਹਤਰ ਰਹੀ। ਹੁਣ ਜੁਲਾਈ ਦੀ ਹਾਲਤ ਜੂਨ ਤੋਂ ਕਿਤੇ ਬਿਹਤਰ ਦਿਸ ਰਹੀ ਹੈ।’’ ਉਨ੍ਹਾਂ ਕਿਹਾ ਕਿ ਮੰਗ ਦ੍ਰਿਸ਼ ’ਚ ਕਾਫੀ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਹ ਪਿਛਲੇ ਮਹੀਨਿਆਂ ਦੀ ਦੱਬੀ ਮੰਗ ਵੀ ਹੋ ਸਕਦੀ ਹੈ। ਇਸ ਦੀ ਠੀਕ ਤਸਵੀਰ ਅਗਸਤ ’ਚ ਸਾਹਮਣੇ ਆਵੇਗੀ। ਅਪ੍ਰੈਲ-ਜੂਨ ਤਿਮਾਹੀ ’ਚ ਘਰੇਲੂ ਬਾਜ਼ਾਰ ’ਚ ਕੰਪਨੀ ਦੀ ਵਾਹਨ ਵਿਕਰੀ 69.55 ਫੀਸਦੀ ਘੱਟ ਕੇ 1,85,981 ਇਕਾਈ ਰਹਿ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 6,10,936 ਇਕਾਈ ਰਹੀ ਸੀ।

ਘਰੇਲੂ ਤਿੰਨ-ਪਹੀਆ ਬਾਜ਼ਾਰ ਦੀ ਬਹਾਲੀ ’ਚ ਅਜੇ ਲੱਗੇਗਾ ਸਮਾਂ
ਹਾਲਾਂਕਿ ਰੇ ਨੇ ਕਿਹਾ ਕਿ ਘਰੇਲੂ ਤਿੰਨ-ਪਹੀਆ ਬਾਜ਼ਾਰ ਦੀ ਬਹਾਲੀ ’ਚ ਅਜੇ ਸਮਾਂ ਲੱਗੇਗਾ। ਉਨ੍ਹਾਂ ਕਿਹਾ,‘‘ਇਸ ਤਰ੍ਹਾਂ ਦੇ ਜ਼ਿਆਦਾਤਰ ਵਾਹਨ ਕਰਜ਼ਾ ਲੈ ਕੇ ਖਰੀਦੇ ਜਾਂਦੇ ਹਨ। ਅਜਿਹੇ ’ਚ ਜਦੋਂ ਕੰਮ ਨਹੀਂ ਹੈ ਤਾਂ ਕੋਈ ਕਿਉਂ ਮਹੀਨਾਵਾਰ ਕਿਸ਼ਤ ਜਾਂ ਈ. ਐੱਮ. ਆਈ. ਸ਼ੁਰੂ ਕਰਨਾ ਚਾਹੇਗਾ।’’ ਉਨ੍ਹਾਂ ਕਿਹਾ ਕਿ ਲਾਕਡਾਊਨ ਖਤਮ ਹੋਣ ਤੋਂ ਬਾਅਦ ਹੀ ਯਾਤਰੀ ਤਿੰਨ-ਪਹੀਆ ਬਾਜ਼ਾਰ ’ਚ ਸੁਧਾਰ ਆਵੇਗਾ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਕੰਪਨੀ ਦੀ ਕਮਰਸ਼ੀਅਲ ਵਾਹਨ (ਤਿੰਨ-ਪਹੀਆ) ਵਿਕਰੀ 93.87 ਫੀਸਦੀ ਘੱਟ ਕੇ 5,282 ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 86,217 ਇਕਾਈ ਸੀ। ਇਹ ਪੁੱਛੇ ਜਾਣ ’ਤੇ ਕਿ ਕੰਪਨੀ ਤਿਉਹਾਰੀ ਮੌਸਮ ’ਚ ਵਿਕਰੀ ’ਚ ਸੁਧਾਰ ਦੀ ਉਮੀਦ ਕਰ ਰਹੀ ਹੈ।

Karan Kumar

This news is Content Editor Karan Kumar