ਟਵਿੱਟਰ ਨੇ ਬਿਜ਼ਨੈੱਸ ਬ੍ਰਾਂਡ ਲਈ ਲਾਂਚ ਕੀਤਾ 'ਗੋਲਡ ਟਿੱਕ'

12/13/2022 7:15:43 PM

ਬਿਜ਼ਨੈੱਸ ਡੈਸਕ- ਟਵਿੱਟਰ ਨੇ ਸੋਮਵਾਰ (12 ਦਸੰਬਰ) ਨੂੰ ਬਿਜ਼ਨੈੱਸ ਬ੍ਰਾਂਡ ਲਈ ਗੋਲਡ ਵੈਰੀਫਿਕੇਸ਼ਨ ਚੈੱਕਮਾਰਕ ਲਾਂਚ ਕੀਤਾ ਹੈ। ਬ੍ਰਾਂਡ ਪ੍ਰੋਫਾਈਲ ਨੂੰ ਨਵੇਂ ਟਿੱਕ ਚਿੰਨ੍ਹ ਦਿੱਤੇ ਗਏ ਹਨ। ਟਵਿੱਟਰ ਦਾ ਪੇਡ-ਫੋਰ ਵੈਰੀਫਿਕੇਸ਼ਨ ਫੀਚਰ ਸੋਮਵਾਰ ਨੂੰ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਪਿਛਲੇ ਮਹੀਨੇ ਇਸ ਨੂੰ ਰੋਕ ਦਿੱਤਾ ਗਿਆ ਸੀ। ਇਸ ਦੇ ਲਈ ਅਜੇ ਵੀ 8 ਡਾਲਰ ਪ੍ਰਤੀ ਮਹੀਨਾ ਦੇਣੇ ਹੋਣਗੇ, ਪਰ ਹੁਣ ਐਪਲ ਡਿਵਾਈਸਾਂ 'ਤੇ ਟਵਿੱਟਰ ਐਪ ਦੀ ਵਰਤੋਂ ਕਰਨ ਵਾਲਿਆਂ ਲਈ ਇਸ ਨੂੰ ਘਟਾ ਕੇ 11 ਡਾਲਰ ਕਰ ਦਿੱਤਾ ਗਿਆ ਹੈ।
ਇਸ 'ਚ ਗੋਲਡ ਟਿੱਕ ਕੰਪਨੀਆਂ ਦੇ ਲਈ ਹੈ, ਜਦੋਂ ਕਿ ਗ੍ਰੇਅ ਟਿੱਕ ਰਾਜਨੀਤਿਕ ਜਾਂ ਸਰਕਾਰੀ ਅਦਾਰਿਆਂ ਲਈ ਹੈ। ਟਵਿੱਟਰ ਦੇ ਮਾਲਕ ਏਲਨ ਮਸਕ ਨੇ ਪਹਿਲਾਂ ਕਿਹਾ ਹੈ ਕਿ ਉਹ ਇਨ-ਐਪ ਦੀ ਖਰੀਦਾਰੀ 'ਤੇ ਐਪਲ ਦੇ ਕਮਿਸ਼ਨ ਫੀਸ ਦਾ ਵਿਰੋਧ ਕਰਦੇ ਹਨ। ਟਵਿੱਟਰ ਬਲੂ ਦੀਆਂ ਵਧੀਕ ਵਿਸ਼ੇਸ਼ਤਾਵਾਂ 'ਚ ਇੱਕ ਐਡਿਟ ਬਟਨ ਸ਼ਾਮਲ ਹੈ। ਇਹ ਲੰਬੇ ਸਮੇਂ ਤੋਂ ਕਈ ਟਵਿੱਟਰ ਉਪਭੋਗਤਾਵਾਂ ਦੀ ਮੰਗ ਰਹੀ ਹੈ ਕਿ ਐਡਿਟ ਦੀ ਆਪਸ਼ਨ ਦਿੱਤੀ ਜਾਵੇ।

ਇਹ ਵੀ ਪੜ੍ਹੋ-11 ਮਹੀਨਿਆਂ ਬਾਅਦ RBI ਦੇ ਕੰਟਰੋਲ ’ਚ ਮਹਿੰਗਾਈ, ਨਵੰਬਰ ’ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 5.88 ਫੀਸਦੀ
ਬਲੂ-ਟਿਕ ਗਾਹਕਾਂ ਨੂੰ ਮਿਲਣਗੇ ਇਹ ਫ਼ਾਇਦੇ
ਹਾਲਾਂਕਿ ਕੁਝ ਹੋਰ ਲੋਕ ਇਹ ਤਰਕ ਵੀ ਦਿੰਦੇ ਹਨ ਕਿ ਵਿਆਪਕ ਤੌਰ 'ਤੇ ਸਾਂਝਾ ਕੀਤੇ ਜਾਣ ਤੋਂ ਬਾਅਦ ਟਵੀਟ 'ਚ ਬਦਲਾਅ ਕੀਤੇ ਜਾਣ 'ਤੇ ਗਲਤ ਜਾਣਕਾਰੀ ਫੈਲਣ ਦੀ ਸੰਭਾਵਨਾ ਵੱਧ ਜਾਵੇਗੀ। ਟਵਿੱਟਰ ਦਾ ਇਹ ਵੀ ਕਹਿਣਾ ਹੈ ਕਿ ਬਲੂ-ਟਿਕ ਗਾਹਕਾਂ ਨੂੰ ਘੱਟ ਵਿਗਿਆਪਨ ਦਿਖਾਈ ਦੇਣਗੇ, ਉਨ੍ਹਾਂ ਦੇ ਟਵੀਟ ਦੂਜਿਆਂ ਨਾਲੋਂ ਵੱਖਰੇ ਹੋਣਗੇ, ਅਤੇ ਲੰਬੇ, ਉੱਚ-ਗੁਣਵੱਤਾ ਵਾਲੇ ਵੀਡੀਓ ਪੋਸਟ ਕਰ ਸਕਣਗੇ ਅਤੇ ਦੇਖ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਈ ਟਵੀਟ ਦੀ ਵਰਡ ਸੀਮਾ ਵੀ ਜ਼ਿਆਦਾ ਹੋਵੇਗੀ।

ਇਹ ਵੀ ਪੜ੍ਹੋ-ਡਾਲਮੀਆ ਭਾਰਤ ਖਰੀਦੇਗੀ JP ਗਰੁੱਪ ਦੇ ਸੀਮੈਂਟ ਅਸੈਟਸ, 5666 ਕਰੋੜ ਰੁਪਏ ਹੈ ਐਂਟਰਪ੍ਰਾਈਜ ਵੈਲਿਊ
ਪਹਿਲਾਂ ਮੁਫਤ ਮਿਲਦਾ ਸੀ ਬਲੂ ਟਿੱਕ 
ਪਹਿਲਾਂ ਬਲੂ ਟਿੱਕ ਦੀ ਵਰਤੋਂ ਪ੍ਰਮਾਣਿਕਤਾ ਦੇ ਬੈਜ ਵਜੋਂ ਉੱਚ-ਪ੍ਰੋਫਾਈਲ ਖਾਤਿਆਂ ਦੇ ਵੈਰੀਫਿਕੇਸ਼ਨ ਟੂਲ  ਦੇ ਰੂਪ ਵਜੋਂ ਕੀਤੀ ਜਾਂਦੀ ਸੀ। ਇਹ ਟਵਿੱਟਰ ਦੁਆਰਾ ਮੁਫਤ 'ਚ ਦਿੱਤਾ ਗਿਆ ਸੀ। ਹਾਲਾਂਕਿ ਟਵਿੱਟਰ ਦੇ ਨਵੇਂ ਮਾਲਕ ਏਲਨ ਮਸਕ ਦਾ ਕਹਿਣਾ ਹੈ ਕਿ ਇਹ ਠੀਕ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੇਡ-ਫੋਰ ਵੈਰੀਫਿਕੇਸ਼ਨ ਫੀਚਰ ਦੀ ਘੋਸ਼ਣਾ ਕੀਤੀ ਸੀ।
ਏਲਨ ਮਸਕ ਨੇ ਅਕਤੂਬਰ ਦੇ ਅੰਤ 'ਚ ਟਵਿੱਟਰ ਦੀ ਕਮਾਨ ਸੰਭਾਲਣ ਤੋਂ ਬਾਅਦ ਕਈ ਬਦਲਾਅ ਕੀਤੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਕੰਪਨੀ ਪ੍ਰਤੀ ਦਿਨ 4 ਮਿਲੀਅਨ ਡਾਲਰ ਦੇ ਘਾਟੇ 'ਚ ਚੱਲ ਰਹੀ ਹੈ ਅਤੇ ਉਸ ਨੂੰ ਲਾਭਕਾਰੀ ਬਣਨ ਦੀ ਲੋੜ ਹੈ। ਇਸ ਲਈ ਬਲੂ ਟਿੱਕ ਦਾ ਭੁਗਤਾਨ ਕੀਤਾ ਗਿਆ ਸੀ, ਯਾਨੀ ਬਲੂ ਟਿੱਕ ਲਈ ਉਪਭੋਗਤਾ ਨੂੰ ਭੁਗਤਾਨ ਕਰਨਾ ਹੋਵੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

 

Aarti dhillon

This news is Content Editor Aarti dhillon