ਸ਼ਾਨਦਾਰ ਫੀਚਰਸ ਨਾਲ ਲਾਂਚ ਹੋਈ ਨਵੀਂ TVS Sport, ਕੀਮਤ ਸਿਰਫ 40,000 ਰੁਪਏ

Friday, Oct 26, 2018 - 01:15 PM (IST)

ਨਵੀਂ ਦਿੱਲੀ– ਭਾਰਤ ’ਚ ਚੱਲ ਰਹੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਟੀ.ਵੀ.ਐੱਸ. ਮੋਟਰ ਕੰਪਨੀ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ TVS Sport ਦਾ ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। TVS Sport Special Edition ਦੀ ਦਿੱਲੀ ’ਚ ਐਕਸ-ਸ਼ੋਅਰੂਮ ਕੀਮਤ 40,088 ਰੁਪਏ ਰੱਖੀ ਗਈ ਹੈ। ਟੀ.ਵੀ.ਐੱਸ. ਨੇ ਨਵੀਂ ਬਾਈਕ ’ਚ ਲੰਬੀ ਸੀਟ ਅਤੇ ਵਾਈਡਰ ਪਿਲਨ ਹੈਂਡਲ ਸਮੇਤ ਕਈ ਨਵੇਂ ਫੀਚਰਸ ਜੋੜੇ ਹਨ। 

PunjabKesari

ਟੀ.ਵੀ.ਐੱਸ. ਸਪੋਰਟ ਸਪੈਸ਼ਲ ਐਡੀਸ਼ਨ ’ਚ ਨਵੇਂ ਡੈਕਲਸ, ਸਟਾਈਲਿਸ਼ ਸਾਈਡ ਵਿਊ ਮਿਰਰ ਅਤੇ ਥ੍ਰੀ ਡੀ ਲੋਗੋ ਦੇ ਕੇ ਇਸ ਦੀ ਲੁੱਕ ਨੂੰ ਵੀ ਅਪਗ੍ਰੇਡ ਕੀਤਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪਹਿਲੀ 100 ਸੀਸੀ ਦੀ ਬਾਈਕ ਹੇ ਜਿਸ ਵਿਚ ਸਿੰਕ੍ਰੋਨਾਈਜ਼ਡ ਬ੍ਰੇਕਿੰਗ ਸਿਸਟਮ (ਐੱਸ.ਬੀ.ਟੀ.) ਦਿੱਤਾ ਗਿਆ ਹੈ। ਐੱਸ.ਬੀ.ਟੀ. ਸੇਫਟੀ ਫੀਚਰ ਟੀ.ਵੀ.ਐੱਸ. ਕੰਪਨੀ ਦਾ ਕੰਬਾਇੰਡ ਬ੍ਰੇਕਿੰਗ ਸਿਸਟਮ ਹੈ। 

PunjabKesari

ਟੀ.ਵੀ.ਐੱਸ. ਸਪੋਰਟ ਸਪੈਸ਼ਲ ਐਡੀਸ਼ਨ ’ਚ ਸਟੈਂਡਰਡ ਟੀ.ਵੀ.ਐੱਸ. ਸਪੋਰਟ ਵਾਲਾ ਇੰਜਣ ਹੀ ਹੈ। ਇਸ ਵਿਚ ਦਿੱਤਾ ਗਿਆ 99.7 ਸੀਸੀ ਦਾ ਇੰਜਣ 7500rpm ’ਤੇ 7.3bhp ਦੀ ਪਾਵਰ ਅਤੇ 7500rpm ’ਤੇ 7.5Nm ਪੀਕ ਟਾਰਕ ਪੈਦਾ ਕਰਦਾ ਹੈ। ਇੰਜਣ 4-ਸਪੀਡ ਗਿਅਰਬਾਕਸ ਨਾਲ ਲੈਸ ਹੈ। ਟੀ.ਵੀ.ਐੱਸ. ਦਾ ਦਾਅਵਾ ਹੈ ਕਿ ਸਪੋਰਟ ਬਾਈਕ ਦੀ ਮਾਈਲੇਜ 95 ਕਿਲੋਮੀਟਰ ਪ੍ਰਤੀ ਲੀਟਰ ਹੈ।

PunjabKesari

ਫੀਚਰਸ ਦੀ ਗੱਲ ਕਰੀਏ ਤਾਂ ਟੀ.ਵੀ.ਐੱਸ. ਸਪੋਰਟ ’ਚ ਇਲੈਕਟ੍ਰਿਕ ਸਟਾਰਟ, ਐਲਮੀਨੀਅਮ ਗ੍ਰੈਬ ਰੇਲ, ਕ੍ਰੋਮ ਮਫਲਰ ਗਾਰਡ ਅਤੇ ਸਪੋਰਟੀ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਸਪੋਰਟ ਸਪੈਸ਼ਲ ਐਡੀਸ਼ਨ ਇਲੈਕਟ੍ਰਿਕ ਸਟਾਰਟ ਅਤੇ ਕਿੱਕ ਸਟਾਰਟ, ਦੋਵਾਂ ਵੇਰੀਐਂਟ ’ਚ ਉਪਲੱਬਧ ਹੈ। ਇਹ ਬਾਈਕ ਦੋ ਕਲਰ ਆਪਸ਼ਨ ਦੇ ਨਾਲ ਆਏਗੀ। ਇਕ ’ਚ ਬਲੈਕ ਕਲਰ ਦੇ ਨਾਲ ਰੈੱਡ-ਸਿਲਵਰ ਡੈਕਲਸ ਹੋਣਗੇ ਅਤੇ ਦੂਜੀ ’ਚ ਬਲੈਕ ਕਲਰ ਦੇ ਨਾਲ ਬਲਿਊ-ਸਿਲਵਰ ਡੈਕਸਲ ਹੋਣਗੇ। 


Related News