TVS ਮੋਟਰ ਦੀ ਵਿਕਰੀ 14.67 ਫ਼ੀਸਦੀ ਹੇਠਾਂ ਆਈ

01/02/2020 9:51:21 PM

ਨਵੀਂ ਦਿੱਲੀ (ਭਾਸ਼ਾ)-ਚੇਨਈ ਦੀ ਕੰਪਨੀ ਟੀ. ਵੀ. ਐੱਸ. ਮੋਟਰ ਕੰਪਨੀ ਦੀ ਵਿਕਰੀ ਦਸੰਬਰ ਮਹੀਨੇ ’ਚ 14.67 ਫ਼ੀਸਦੀ ਘਟ ਕੇ 2,31,571 ਇਕਾਈ ਰਹਿ ਗਈ। ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ’ਚ ਕੰਪਨੀ ਨੇ 2,71,395 ਵਾਹਨ ਵੇਚੇ ਸਨ। ਦਸੰਬਰ ’ਚ ਕੰਪਨੀ ਦੀ ਦੋਪਹੀਆ ਵਾਹਨ ਵਿਕਰੀ 16.65 ਫ਼ੀਸਦੀ ਘਟ ਕੇ 2,15,619 ਇਕਾਈ ਰਹਿ ਗਈ। ਘਰੇਲੂ ਬਾਜ਼ਾਰ ’ਚ ਕੰਪਨੀ ਦੀ ਦੋਪਹੀਆ ਵਾਹਨ ਵਿਕਰੀ 25 ਫ਼ੀਸਦੀ ਘਟ ਕੇ 1,57,244 ਇਕਾਈ ਰਹਿ ਗਈ। ਮੋਟਰਸਾਈਕਲ ਵਿਕਰੀ ਘਟ ਕੇ 93,697 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 1,07,189 ਇਕਾਈ ਰਹੀ ਸੀ। ਇਸੇ ਤਰ੍ਹਾਂ ਕੰਪਨੀ ਦੀ ਸਕੂਟਰ ਵਿਕਰੀ ਵੀ ਘਟ ਕੇ 74,716 ਇਕਾਈ ਅਤੇ ਤਿਪਹੀਆ ਵਿਕਰੀ 26 ਫ਼ੀਸਦੀ ਵਧ ਕੇ 15,952 ਇਕਾਈ ਰਹੀ। ਕੰਪਨੀ ਨੇ ਕਿਹਾ ਕਿ ਦਸੰਬਰ ’ਚ ਉਸ ਦੀ ਕੁਲ ਬਰਾਮਦ 22 ਫ਼ੀਸਦੀ ਵਧ ਕੇ 73,512 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 60,262 ਇਕਾਈ ਰਹੀ ਸੀ।


Karan Kumar

Content Editor

Related News