ਤੁਰਕੀ ਨੇ ਕੇਂਦਰੀ ਬੈਂਕ ਦੇ ਮੁਖੀ ਨੂੰ ਇਸ ਕਾਰਨ ਹਟਾਇਆ

11/07/2020 5:52:40 PM

ਅੰਕਾਰਾ(ਏਜੰਸੀ) — ਤੁਰਕੀ ਦੇ ਰਾਸ਼ਟਰਪਤੀ ਤੈਯਿਪ ਏਰਡੋਆਨ ਨੇ ਸ਼ਨੀਵਾਰ ਨੂੰ ਦੇਸ਼ ਦੇ ਕੇਂਦਰੀ ਬੈਂਕ ਦੇ ਮੁਖੀ ਨੂੰ ਮੁਦਰਾ 'ਲੀਰਾ' 'ਚ ਰਿਕਾਰਡ ਗਿਰਾਵਟ ਅਤੇ ਮਹਿੰਗਾਈ ਦੇ ਸਿਖਰ 'ਤੇ ਬਣੇ ਰਹਿਣ ਵਿਚਕਾਰ ਸ਼ਨੀਵਾਰ ਨੂੰ ਦੇਸ਼ ਦੇ ਕੇਂਦਰੀ ਬੈਂਕ ਦੇ ਮੁਖੀ ਨੂੰ ਹਟਾ ਦਿੱਤਾ ਹੈ। ਰਾਸ਼ਟਰਪਤੀ ਦੇ ਫੈਸਲੇ ਦੀ ਘੋਸ਼ਣਾ ਸਰਕਾਰੀ ਗਜ਼ਟ ਵਿਚ ਕੀਤੀ ਗਈ ਹੈ। ਇਸ ਅਨੁਸਾਰ ਕੇਂਦਰੀ ਬੈਂਕ ਦੇ ਮੁਖੀ ਮੂਰਤ ਉਯਸਾਲ ਨੂੰ ਹਟਾ ਦਿੱਤਾ ਗਿਆ ਹੈ ਅਤੇ ਸਾਬਕਾ ਵਿੱਤ ਮੰਤਰੀ ਨਾਸੀ ਅਗਬਲ ਨੂੰ ਇਹ ਅਹੁਦਾ ਦਿੱਤਾ ਗਿਆ ਹੈ।

ਤੁਰਕੀ ਦੀ ਮੁਦਰਾ 'ਲੀਰਾ' ਦੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਮੁੱਲ ਦਾ ਲਗਭਗ ਇਤ ਤਿਹਾਈ ਡਿੱਗ ਜਾਣ ਦੇ ਬਾਅਦ ਰਾਸ਼ਟਰਪਤੀ ਏਰਡੋਆਨ ਦੁਆਰਾ ਇਹ ਫੈਸਲਾ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ 'ਲੀਰਾ' ਪ੍ਰਤੀ ਡਾਲਰ 8.58 ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈ। ਦੇਸ਼ ਵਿਚ ਸਾਲਾਨਾ ਮੁਦਰਾਸਫਿਤੀ 11.89 ਪ੍ਰਤੀਸ਼ਤ ਦੇ ਪੱਧਰ 'ਤੇ ਰਹੀ।

ਇਹ ਵੀ ਪੜ੍ਹੋ: ਹਫ਼ਤੇ ਭਰ 'ਚ ਵਧੀ ਸੋਨੇ-ਚਾਂਦੀ ਦੀ ਚਮਕ, ਤਿਉਹਾਰੀ ਸੀਜ਼ਨ 'ਚ ਦਰਜ ਕੀਤਾ ਭਾਰੀ ਵਾਧਾ

Harinder Kaur

This news is Content Editor Harinder Kaur