ਯੋਗਤਾ ਅਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦਾ ਪ੍ਰਸਤਾਵ ਲੈ ਕੇ ਆਉਣਗੇ ਟਰੰਪ

05/16/2019 2:30:17 PM

ਵਾਸ਼ਿੰਗਟਨ — ਇਕ ਮਹੱਤਵਪੂਰਣ ਨੀਤੀਗਤ ਬਿਆਨ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਵਿਚ ਯੋਗ ਬਦਲਾਅ ਕਰਨ ਦੀ ਘੋਸ਼ਣਾ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆਏ, ਜਿਹੜੀ ਕਿ ਵਿਦੇਸ਼ੀਆਂ ਨੂੰ ਮੌਜੂਦਾ ਪ੍ਰਣਾਲੀ ਤੋਂ ਉਲਟ ਯੋਗਤਾ ਦੇ ਆਧਾਰ 'ਤੇ ਤਰਜੀਹ ਦੇਵੇਗੀ। ਮੌਜੂਦਾ ਵਿਵਸਥਾ ਵਿਚ ਪਰਿਵਾਰਕ ਸੰਬੰਧਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਨਾਲ ਹਾਜ਼ਾਰਾਂ ਦੀ ਗਿਣਤੀ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀ ਪੇਸ਼ੇਵਰਾਂ ਦੀ ਚਿੰਤਾ ਖਤਮ ਹੋ ਸਕਦੀ ਹੈ। ਟਰੰਪ ਦੇ ਦਾਮਾਦ ਜੇਰੇਡ ਕੁਸ਼ਨਰ ਦੀ ਇਹ ਯੋਜਨਾ ਮੁੱਖ ਰੂਪ ਨਾਲ ਸਰਹੱਦ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਗ੍ਰੀਨ ਕਾਰਡ ਅਤੇ ਪ੍ਰਮਾਣਕ ਸਥਾਈ ਨਿਵਾਸ ਪ੍ਰਣਾਲੀ ਨੂੰ ਸਹੀ ਕਰਨ 'ਤੇ ਕੇਂਦਰਤ ਹੈ ਜਿਸ ਵਿਚ ਯੋਗਤਾ, ਉੱਚ ਡਿਗਰੀ ਧਾਰਕ ਅਤੇ ਪੇਸ਼ੇਵਰ ਯੋਗਤਾ ਰੱਖਣ ਵਾਲੇ ਲੋਕਾਂ ਲਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅਸਾਨ ਬਣਾਇਆ ਜਾ ਸਕੇ। 

ਮੌਜੂਦਾ ਵਿਵਸਥਾ ਦੇ ਤਹਿਤ ਕਰੀਬ 66 ਫੀਸਦੀ ਗ੍ਰੀਨ ਕਾਰਡ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਪਰਿਵਾਰਕ ਸੰਬੰਧ ਹੋਣ ਅਤੇ ਸਿਰਫ 12 ਫੀਸਦੀ ਦੀ ਯੋਗਤਾ 'ਤੇ ਅਧਾਰਿਤ ਹੈ। ਟਰੰਪ ਦੀ ਇਸ ਯੋਜਨਾ ਦਾ ਅੱਜ ਯਾਨੀ ਕਿ ਵੀਰਵਾਰ  ਦੁਪਹਿਰ  ੍ਵਹਾਈਟ ਹਾਊਸ ਦੇ ਰੋਜ਼ ਗਾਰਡਨ 'ਚ ਐਲਾਨ ਕਰਨ ਦਾ ਪ੍ਰੋਗਰਾਮ ਹੈ। ਹਾਲਾਂਕਿ ਇਸ ਯੋਜਨਾ ਨੂੰ ਅਮਲੀਜਾਮਾ ਪਹਿਨਾਉਣਾ ਕਾਂਗਰਸ ਦੇ ਵੰਡੇ ਜਾਣ, ਖਾਸ ਕਰਕੇ ਇਮੀਗ੍ਰੇਸ਼ਨ ਸੁਧਾਰ ਦੇ ਮੁੱਦੇ 'ਤੇ ਮੁਸ਼ਕਲ ਭਰਿਆ ਕੰਮ ਹੋਣ ਵਾਲਾ ਹੈ। ਰਾਸ਼ਟਰਪਤੀ ਆਪਣੇ ਰਿਪਬਲਿਕਨ ਸੰਸਦਾਂ  ਨੂੰ ਇਸ ਮੁੱਦੇ 'ਤੇ ਸਮਝਣ 'ਚ ਸਫਲ ਹੋ ਜਾਣ ਤਾਂ ਵੀ ਸੰਸਦੀ ਮੈਂਬਰ ਨੈਂਸੀ ਪੇਲੋਸੀ ਦੀ ਅਗਵਾਈ ਵਾਲੇ ਡੈਮੋਕ੍ਰੇਟ ਅਤੇ ਦੂਜੇ ਨੇਤਾ ਇਸ ਦੇ ਵਿਰੋਧ ਵਿਚ ਖੜ੍ਹੇ ਹਨ।