ਟਰੰਪ ਨੇ ਜੀ-7 ਸਿਖਰ ਸੰਮੇਲਨ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਧਮਕੀ ਦੁਹਰਾਈ

08/24/2019 4:54:10 PM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਜੀ-7 ਸੰਮੇਲਨ ਲਈ ਫਰਾਂਸ ਦੀ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਫ੍ਰੈਂਚ ਦੀਆਂ ਵਾਈਨਾਂ 'ਤੇ ਭਾਰੀ ਡਿਊਟੀ ਲਗਾਉਣ ਦੀ ਧਮਕੀ ਦਿੱਤੀ। ਵ੍ਹਾਈਟ ਹਾਊਸ ਵਿਖੇ ਆਪਣੇ ਹੈਲੀਕਾਪਟਰ 'ਚ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, 'ਉੁਹ ਅਮਰੀਕਾ ਦੀਆਂ ਸ਼ਾਨਦਾਰ ਕੰਪਨੀਆਂ ਹਨ ਅਤੇ ਸਪੱਸ਼ਟ ਤੌਰ 'ਤੇ ਮੈਂ ਇਹ ਨਹੀਂ ਚਾਹੁੰਦਾ ਕਿ ਫਰਾਂਸ ਸਾਡੀਆਂ ਕੰਪਨੀਆਂ ਤੋਂ ਟੈਕਸ ਦੀ ਵਸੂਲੀ ਕਰੇ।' ਇਹ ਸਰਾਸਰ ਬੇਇਨਸਾਫੀ ਹੈ। ਉਨ੍ਹਾਂ ਨੇ ਕਿਹਾ,“ ਜੇਕਰ ਉਹ (ਫਰਾਂਸ) ਅਜਿਹਾ ਕਰਦਾ ਹੈ ਤਾਂ ਅਸੀਂ ਉਨ੍ਹਾਂ ਦੀ ਵਾਈਨ 'ਤੇ ਡਿਊਟੀ ਲਗਾਉਣ ਜਾ ਰਹੇ ਹਾਂ ਜਾਂ ਫਿਰ ਹੋਰ ਤਰੀਕਾ ਕੱਢਾਂਗੇ।' । ਅਸੀਂ ਉਨ੍ਹਾਂ ਦੀਆਂ ਸ਼ਰਾਬਾਂ 'ਤੇ ਇਸ ਤਰੀਕੇ ਨਾਲ ਡਿਊਟੀ ਲਗਾਵਾਂਗੇ ਜਿਸ ਤਰ੍ਹਾਂ ਨਾਲ ਕਿ ਉਨਾਂਂ ਨੇ ਪਹਿਲਾਂ ਕਦੇ ਨਹੀਂ ਵੇਖਿਆ ਹੋਵੇਗਾ। ਜ਼ਿਕਰਯੋਗ ਹੈ ਕਿ ਸਿਖਰ ਸੰਮੇਲਨ ਫਰਾਂਸ ਵਿਚ ਹੋਣ ਵਾਲਾ ਹੈ।