ਮੁਸੀਬਤ ਵਿਚ ਫਸੀ Nescafe Coffee, ਜਲਦੀ ਕੌਫੀ ਪੀਣਾ ਹੋ ਸਕਦੈ ਮਹਿੰਗਾ ਜਾਣੋ  ਵਜ੍ਹਾ

03/26/2021 6:02:00 PM

ਨਵੀਂ ਦਿੱਲੀ - ਜੇ ਤੁਸੀਂ ਕੌਫੀ ਪੀਣ ਦੇ ਸ਼ੌਕੀਨ ਹੋ, ਉਹ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਣ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ਵਿਚ ਕੌਫੀ ਦੀ ਸਪਲਾਈ ਦੀ ਘਾਟ ਕਾਰਨ ਇਹ ਮਹਿੰਗੀ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਦਿੱਲੀ ਤੋਂ 4300 ਕਿਲੋਮੀਟਰ ਦੂਰ ਮਿਸਰ ਦੀ ਸੂਏਜ਼ ਨਹਿਰ(Suez cane) ਜਿਥੇ ਪਿਛਲੇ ਕੁਝ ਦਿਨਾਂ ਤੋਂ ਇਕ ਵੱਡਾ ਸਮੁੰਦਰੀ ਜਹਾਜ਼ ਫਸਿਆ ਹੋਇਆ ਹੈ। ਕਾਰਗੋ ਜਹਾਜ਼ ਦੇ ਫਸਣ ਕਾਰਨ ਲਾਲ ਸਮੁੰਦਰ ਅਤੇ ਮੈਡੀਟੇਰੀਅਨ ਸਾਗਰ ਵਿਚ ਟ੍ਰੈਫਿਕ ਜਾਮ ਹੋ ਗਿਆ ਹੈ। ਨਤੀਜੇ ਵਜੋਂ ਕਈ ਦੇਸ਼ਾਂ ਦਾ ਕੱਚਾ ਮਾਲ ਇਸ ਥਾਂ ਤੇ ਫੱਸ ਗਿਆ ਹੈ । ਇਸ ਕਾਰਨ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਵਿਚ ਵੀ ਦੇਰੀ ਹੋ ਰਹੀ ਹੈ। ਘੱਟੋ ਘੱਟ 10 ਕੱਚੇ ਤੇਲ ਦੇ ਟਰੈਕਰ ਟ੍ਰੈਫਿਕ ਜਾਮ ਵਿਚ ਫਸੇ ਹੋਏ ਹਨ, ਜਿਨ੍ਹਾਂ ਵਿਚ 13 ਮਿਲੀਅਨ ਬੈਰਲ ਕੱਚਾ ਤੇਲ ਹੈ। ਇਸ ਵਿਚ ਭਾਰੀ ਸੰਖਿਆ ਵਿਚ ਕੌਫੀ ਕੌਂਟੇਨਰ ਵੀ ਸ਼ਾਮਲ ਹਨ ਜੋ ਵੱਡੀ ਗਿਣਤੀ ਵਿਚ ਨੇਸਕਾਫੇ ਕੌਫੀ ਵਿਚ ਵਰਤੇ ਜਾਂਦੇ ਹਨ। ਇਸ ਦੇ ਕਾਰਨ ਵਿਸ਼ਵ ਭਰ ਵਿਚ ਕਾਫੀ ਦੀ ਸਪਲਾਈ 'ਤੇ ਸੰਕਟ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਆਮਦਨੀ ਵਧੇ ਜਾਂ ਨਾ ਵਧੇ , 1 ਅਪ੍ਰੈਲ ਤੋਂ ਵਧਣ ਜਾ ਰਹੀਆਂ ਹਨ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ

ਜ਼ਿਕਰਯੋਗ ਹੈ ਕਿ ਏਵਰ ਗਿਵ ਨੂੰ ਦੁਬਾਰਾ ਤੋਂ ਤੈਰਨ ਦੀ ਆਗਿਆ ਅਤੇ ਸਮੁੰਦਰ ਵਿਚ ਜਾਣ ਵਾਲੇ ਜਹਾਜ਼ਾਂ ਨੂੰ ਲੰਘਣ ਦੀ ਆਗਿਆ ਦੇਣ ਵਿਚ ਕਈ ਹਫਤਿਆਂ ਦਾ ਸਮਾਂ ਵੀ ਲੱਗ ਸਕਦਾ ਹੈ। ਕਾਰਗੋ ਦੇ ਫਸਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਸਥਿਤੀ ਵਿਚ ਕੌਫੀ ਦੀ ਸਪਲਾਈ ਰੁਕ ਸਕਦੀ ਹੈ ਅਤੇ ਮੰਗ ਵਿਚ ਵਾਧੇ ਕਾਰਨ ਕੀਮਤਾਂ ਵਿਚ ਵਾਧੇ ਦੀ ਸੰਭਾਵਨਾ ਹੈ।

10 Billion ਡਾਲਰ ਦਾ ਮਾਲ ਪ੍ਰਭਾਵਤ 

ਇਸ ਕਾਰਨ ਤਕਰੀਬਨ 10 ਅਰਬ ਡਾਲਰ ਦਾ ਮਾਲ ਪ੍ਰਭਾਵਤ ਹੋਇਆ ਹੈ। ਇਸ ਵਿਚ ਭਾਰੀ ਸੰਖਿਆ ਵਿਚ Nescafe ਦੇ ਕੌਂਟੇਨਰ ਵੀ ਸ਼ਾਮਲ ਹਨ ਜੋ ਵੱਡੀ ਗਿਣਤੀ ਵਿਚ ਨੇਸਕਾਫੇ ਕੌਫੀ ਵਿਚ ਵਰਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਜਲ ਮਾਰਗ ਵਿਚ ਰੁਕਾਵਟ ਕਾਰਨ ਈ-ਕਾਮਰਸ ਪਹਿਲਾਂ ਹੀ ਗਲੋਬਲ ਸਪਲਾਈ ਚੇਨ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਹੁਣ ਇਕ ਹੋਰ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ : 119 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਜਲਦ ਉਠਾਓ ਆਫ਼ਰ ਦਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur