ਟ੍ਰਾਈ ਨੇ ਰੱਖਿਆ ਮੁਕਾਬਲਾ, ਜਿੱਤੋ 50,000 ਤੱਕ ਦਾ ਇਨਾਮ

06/22/2018 4:44:20 PM

ਨਵੀਂ ਦਿੱਲੀ — ਟੈਲੀਕਾਮ ਰੈਗੂਲੇਟਰੀ ਅਥਾਰਿਟੀ(ਟ੍ਰਾਈ) ਨੇ ਸਰਕਾਰ ਦੀ ਜਨਤਕ ਵਾਈ-ਫਾਈ ਸੇਵਾ ਦਾ ਬਦਲਵਾਂ ਨਾਮ ਸੁਝਾਉਣ ਅਤੇ ਲੋਗੋ ਤਿਆਰ ਕਰਨ ਲਈ ਮੁਕਾਬਲਾ ਰੱਖਿਆ ਹੈ। ਮੁਕਾਬਲੇ ਦੇ ਜੇਤੂ ਨੂੰ ਇਨਾਮ ਦੇ ਰੂਪ ਵਿਚ ਧਨ ਰਾਸ਼ੀ ਦਿੱਤੀ ਜਾਵੇਗੀ।
ਟ੍ਰਾਈ ਨੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੁਕਾਬਲੇ ਵਿਚ ਨਾਮ ਅਤੇ ਲੋਗੋ ਦੀ ਸ਼੍ਰੇਣੀ ਵਿਚ ਜੇਤੂ ਨੂੰ 50,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਦੇਸ਼ ਵਿਚ ਖਾਸ ਤੌਰ 'ਤੇ ਪੇਂਡੂ ਖੇਤਰਾਂ ਵਿਚ ਬ੍ਰਾਂਡਬੈਂਡ ਦੀ ਪਹੁੰਚ ਨੂੰ ਵਧਾਉਣ ਲਈ ਅਤੇ ਇੰਟਰਨੈਟ ਪਹੁੰਚ ਦੀ ਲਾਗਤ ਨੂੰ 90 ਪ੍ਰਤੀਸ਼ਤ ਤੱਕ ਘਟਾਉਣ ਲਈ ਇਹ ਉਤਸ਼ਾਹੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਦੇ ਅਧੀਨ ਪੀ.ਸੀ.ਓ. ਦੀ ਤਰਜ਼ 'ਤੇ ਜਨਤਕ ਡਾਟਾ ਦਫ਼ਤਰ (ਪੀਡੀਓ) ਸਥਾਪਤ ਕੀਤੇ ਜਾਣੇ ਹਨ।

ਇਸ ਤੋਂ ਇਲਾਵਾ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਪਿਛਲੇ ਮਹੀਨੇ ਕੁਝ ਅੰਕੜੇ ਜਾਰੀ ਕੀਤੇ ਸਨ। ਇਸਦੇ ਅਨੁਸਾਰ ਇਸ ਸਾਲ ਮਾਰਚ ਦੇ ਅੰਤ ਵਿਚ, ਦੇਸ਼ ਵਿਚ ਟੈਲੀਫੋਨ ਗਾਹਕਾਂ ਦੀ ਗਿਣਤੀ 120.6 ਮਿਲੀਅਨ ਤੋਂ ਵੱਧ ਹੋ ਚੁੱਕੀ ਸੀ।

ਟਰਾਈ ਦੇ ਅੰਕੜਿਆਂ ਅਨੁਸਾਰ ਫਰਵਰੀ ਵਿਚ ਭਾਰਤ 'ਚ 117.98 ਕਰੋੜ ਟੈਲੀਫੋਨ ਉਪਯੋਗਕਰਤਾ ਸਨ। ਇਸ ਤਰ੍ਹਾਂ ਮਾਰਚ ਵਿਚ ਟੈਲੀਫੋਨ ਗਾਹਕਾਂ ਦੀ ਗਿਣਤੀ ਵਿਚ 2.24% ਦਾ ਵਾਧਾ ਹੋਇਆ। ਸ਼ਹਿਰੀ ਖੇਤਰਾਂ ਵਿਚ ਫਰਵਰੀ 'ਚ 66.96 ਕਰੋੜ ਟੈਲੀਫੋਨ ਗਾਹਕ ਸਨ ਜੋ ਕਿ ਮਾਰਚ ਵਿਚ ਵਧ ਕੇ 68.16 ਕਰੋੜ ਹੋ ਗਏ।