ਤਿਉਹਾਰਾਂ ਅਤੇ ਕਟਾਈ ਮੌਸਮ ''ਚ ਟਰਾਂਸਪੋਟਰਾਂ ''ਚ ਖੁਸ਼ੀ ਦੀ ਲਹਿਰ

10/22/2019 3:33:56 PM

ਚੰਡੀਗੜ੍ਹ—ਦੇਸ਼ 'ਚ ਮੰਦੀ ਅਤੇ ਘੱਟ ਕਿਰਾਏ ਨੂੰ ਲੈ ਕੇ ਸੰਕਟ 'ਚ ਫਸੇ ਉਤਰੀ ਖੇਤਰ ਦੇ ਟਰਾਂਸਪੋਟਰਾਂ ਨੇ ਤਿਉਹਾਰੀ ਸੀਜ਼ਨ ਅਤੇ ਕਟਾਈ ਦੇ ਮੌਸਮ ਨੂੰ ਲੈ ਕੇ ਰਾਹਤ ਦਾ ਸਾਹ ਲਿਆ ਹੈ। ਇਨ੍ਹੀਂ ਦਿਨੀਂ ਝੋਨੇ ਦੀ ਕਟਾਈ ਹੋ ਰਹੀ ਹੈ ਅਤੇ ਸੇਬਾਂ ਦੀ ਫਸਲ ਮਾਰਕਿਟ 'ਚ ਆ ਰਹੀ ਹੈ। ਉੱਤਰੀ ਖੇਤਰ 'ਚ ਟਰਾਂਸਪੋਰਟਰਾਂ ਦੇ ਟਰੱਕਾਂ ਦੀ ਵਰਤੋਂ ਵੱਡੇ ਪੈਮਾਨੇ 'ਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਕਿਰਾਏ 'ਚ ਵਾਧਾ ਹੋ ਗਿਆ ਹੈ। ਟਰੱਕਾਂ ਦੀ ਮੰਗ ਵਧਣ ਦੇ ਨਾਲ ਹੀ ਦੋ ਪਹਿਲੂਆਂ ਨੂੰ ਲੈ ਕੇ ਟਰੱਕਾਂ ਦੀ ਵਰਤੋਂ ਨਾਲ 90 ਫੀਸਦੀ ਦਾ ਵਾਧਾ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਪਿਛਲੇ ਮਹੀਨੇ ਕਿਰਾਏ-ਭਾੜੇ 'ਚ 20 ਫੀਸਦੀ ਵਾਧਾ ਹੋਇਆ ਹੈ।
ਵਿੱਤੀ ਸਾਲ ਦੇ ਪਿਛਲੇ 5 ਮਹੀਨੇ ਦੇ ਦੌਰਾਨ ਟਰੱਕਾਂ ਦੀ ਮੰਗ ਘੱਟ ਸੀ ਪਰ ਇਸ ਸਾਲ ਮੰਦੀ ਦੇ ਕਾਰਨ ਕਾਰੋਬਾਰ ਠੰਡਾ ਰਿਹਾ। ਚਾਲੂ ਵਿੱਤੀ ਸਾਲ 'ਚ ਜੁਲਾਈ ਦੇ ਅੰਤ ਤੱਕ ਟਰਾਂਸਪੋਰਟ ਲਾਦਾਨ ਦੀ ਕਮੀ ਦੇ ਕਾਰਨ ਆਪਣੇ ਟਰੱਕਾਂ ਦੀ ਵਰਤੋਂ ਨਹੀਂ ਕਰ ਰਹੇ ਸਨ ਕਿਉਂਕਿ ਮੰਦੀ ਦਾ ਜ਼ੋਰ ਰਿਹਾ। ਚੰਡੀਗੜ੍ਹ ਟਰਾਂਸਪੋਰਟ ਐਸੋਸੀਏਸ਼ਨ ਮਹਾ ਸਕੱਤਰ ਬਜਰੰਗ ਸ਼ਰਮਾ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਤਾਂ ਟਰੱਕਾਂ ਦੀ ਵਰਤੋਂ ਕਰਨ ਦੀ ਸਮਰੱਥਾ 50 ਤੋਂ 60 ਫੀਸਦੀ ਤੱਕ ਦੀ ਸੀ।
ਛੋਟੇ ਟਰੱਕਾਂ ਦਾ ਬਾਜ਼ਾਰ 'ਤੇ ਦਬਦਬਾ ਬਣਿਆ ਹੋਇਆ ਸੀ ਜਿਸ ਨਾਲ ਉਨ੍ਹਾਂ ਨੂੰ ਆਪਣੇ ਟਰੱਕਾਂ ਦੇ ਫਲੀਟ ਬਣਾਏ ਰੱਖਣਾ ਮੁਸ਼ਕਿਲ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਟਰਾਂਸਪੋਰਟ ਉਦਯੋਗ ਲਈ ਚੰਗੇ ਸਾਬਤ ਹੋਏ। ਪਿਛਲੇ ਮਹੀਨੇ ਦੀ ਤੁਲਨਾ 'ਚ ਟਰੱਕਾਂ ਦੀ ਮੰਗ 'ਚ ਮਹੱਤਵਪੂਰਨ ਵਾਧਾ ਹੋਇਆ ਹੈ ਇਸ ਦਾ ਮੁੱਖ ਕਾਰਨ ਤਿਉਹਾਰੀ ਸੀਜ਼ਨ ਕਟਾਈ ਦਾ ਮੌਸਮ ਰਿਹਾ ਜਿਸ ਦੇ ਨਤੀਜੇ ਵਜੋਂ ਸਾਡੇ ਟਰੱਕਾਂ ਦੀ ਸਮਰੱਥਾ 60 ਫੀਸਦੀ ਤੋਂ 90 ਫੀਸਦੀ ਹੋ ਗਈ ਹੈ।
ੁਉਨ੍ਹਾਂ ਨੇ ਅੱਗੇ ਕਿਹਾ ਕਿ ਝੋਨਾ, ਕਪਾਹ ਅਤੇ ਜੰਮੂ ਦੇ ਸੇਬਾਂ ਦੀ ਫਸਲ ਆਉਣ ਨਾਲ ਟਰੱਕਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਤਿਉਹਾਰਾਂ ਦਾ ਸਾਮਾਨ ਵੀ ਢੋਹਿਆ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਕਿਰਾਇਆ 15 ਫੀਸਦੀ ਤੋਂ 20 ਫੀਸਦੀ ਵਧ ਗਿਆ ਹੈ। ਮੰਗ ਦਸੰਬਰ ਦੇ ਮੱਧ ਤੱਕ ਬਣੀ ਰਹੇਗੀ ਕਿਉਂਕਿ ਖੇਤੀਬਾੜੀ ਟਰਾਂਸਪੋਰਟ ਉਦਯੋਗ 'ਤੇ ਨਿਰਭਰ ਰਹਿੰਦਾ ਹੈ।

Aarti dhillon

This news is Content Editor Aarti dhillon