ਭਾਰਤ ਨੂੰ ਨਿਵੇਸ਼ ਦਾ ਇਕ ਆਕਰਸ਼ਕ ਹਬ ਬਣਾਉਣ ''ਚ ਕੰਪਨੀ ਕਾਨੂੰਨ ਦਾ ਪਾਰਦਰਸ਼ੀ ਲਾਗੂ ਹੋਣਾ ਮਹੱਤਵਪੂਰਨ

10/05/2019 5:10:38 PM

ਨਵੀਂ ਦਿੱਲੀ — ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੇ ਵਿਦੇਸ਼ੀ ਕੰਪਨੀਆਂ ਅਤੇ ਵਿਦੇਸ਼ੀ ਨਿਵੇਸ਼ ਲਈ ਇਕ ਆਕਰਸ਼ਕ ਮੰਜ਼ਿਲ(ਹਬ) ਬਣਨ ਲਈ ਇਕ ਰੋਡਮੈਪ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ 'ਚ ਅਸੀਂ ਕਿੰਨੀ ਚੰਗੀ ਪਾਰਦਰਸ਼ਤਾ ਨਾਲ ਕੰਪਨੀ ਕਾਨੂੰਨ ਨੂੰ ਲਾਗੂ ਕਰ ਪਾਉਂਦੇ ਹਾਂ, ਇਹ ਮਹੱਤਵਪੂਰਨ ਹੋ ਜਾਂਦਾ ਹੈ। ਰਾਸ਼ਟਰਪਤੀ ਕੋਵਿੰਦ ਨੇ ਇੰਸਟੀਚਿਊਟ ਆਫ ਕੰਪਨੀ ਸੈਕਟਰੀਜ਼ ਆਫ਼ ਇੰਡੀਆ (ਆਈ. ਸੀ. ਐੱਸ. ਆਈ.) ਦੇ 51 ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਦਿਆਂ ਕਿਹਾ, 'ਅਸੀਂ ਵੇਖਿਆ ਹੈ ਕਿ ਕਿਵੇਂ ਕੁਝ ਉੱਦਮੀਆਂ ਨੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ।' ਅਜਿਹੀਆਂ ਕੰਪਨੀਆਂ ਜਾਂ ਤਾਂ ਭਟਕ ਗਈਆਂ ਜਾਂ ਖਤਮ ਹੋ ਗਈਆਂ। ਇਸ ਸਭ ਨਾਲ ਪਰੇਸ਼ਾਨੀ ਆਮ ਲੋਕਾਂ ਨੂੰ ਹੋਈ'। ਰਾਸ਼ਟਰਪਤੀ ਨੇ ਕਿਹਾ ਕਿ ਕੰਪਨੀ ਦੇ ਸਕੱਤਰਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਕੰਪਨੀਆਂ ਦੇ ਹਿੱਤਧਾਰਕ ਇਹ ਸਮਝਣ ਕਿ 'ਮੁਨਾਫਾ ਅਤੇ ਮੁਨਾਫਾਖੋਰੀ 'ਚ ਫਰਕ ਹੁੰਦਾ ਹੈ। 

ਉਨ੍ਹਾਂ ਨੇ ਕੰਪਨੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਕਾਰੋਬਾਰ ਕਰਨ ਅਤੇ ਆਰਥਿਕ ਉਦੇਸ਼ਾਂ ਅਤੇ ਵੱਡੇ ਸਮਾਜਿਕ-ਆਰਥਿਕ ਟੀਚਿਆਂ ਵਿਚਕਾਰ ਬੇਲੈਂਸ ਬਿਠਾ ਕੇ ਚਲਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੰਪਨੀ ਸੈਕਟਰੀ ਕਾਰਜਸ਼ੀਲ ਪੇਸ਼ੇਵਰ ਅਤੇ ਅੰਦਰੂਨੀ ਵਪਾਰਕ ਸਹਿਭਾਗੀ ਦੀ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਨੇ ਕਿਹਾ,' ਉਨ੍ਹਾਂ ਨੂੰ ਉਨ੍ਹਾਂ ਮਸਲਿਆਂ 'ਤੇ ਵਿਚਾਰ ਕਰਨਾ ਚਾਹੀਦਾ ਹੈ ਜਿੱਥੇ ਸਾਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ ਤਾਂ ਜੋ ਪਿਛਲੀਆਂ ਗਲਤੀਆਂ ਜਾਂ ਕਮੀਆਂ ਨੂੰ ਠੀਕ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕਾਰਪੋਰੇਟ ਗਵਰਨੈਂਸ ਦਾ ਵਿਚਾਰ ਗੁੰਝਲਦਾਰ ਹੈ, ਪਰ ਇਹ ਜਿਹੜੇ  ਸਿਧਾਤਾਂ 'ਤੇ ਅਧਾਰਤ ਹੈ ਉਹ ਸਪੱਸ਼ਟ ਹਨ। ਪਾਰਦਰਸ਼ਤਾ, ਜਵਾਬਦੇਹੀ, ਈਮਾਨਦਾਰੀ ਅਤੇ ਨਿਰਪੱਖਤਾ ਇਸਦੇ ਚਾਰ ਥੰਮ ਹਨ। ਉਨ੍ਹਾਂ ਕਿਹਾ ਕਿ ਕੰਪਨੀ ਸੈਕਟਰੀਆਂ ਨੂੰ ਜ਼ਿੰਮੇਵਾਰੀ ਨਾਲ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕਿਵੇਂ ਇਨ੍ਹਾਂ ਸਿਧਾਂਤਾਂ ਨੂੰ ਅਮਲ 'ਚ ਲਿਆਉਦਾ ਜਾਵੇ। ਇਸ ਪ੍ਰੋਗਰਾਮ 'ਚ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ।