29 ਅਕਤੂਬਰ ਨੂੰ ਪਟੜੀ 'ਤੇ ਦੌੜੇਗੀ Train-18, ਸ਼ਤਾਬਦੀ ਨੂੰ ਮਿਲੇਗੀ ਮਾਤ

Friday, Oct 26, 2018 - 12:39 PM (IST)

ਨਵੀਂ ਦਿੱਲੀ—  ਭਾਰਤ 'ਚ ਬਣੀ ਪਹਿਲੀ ਇੰਜਣ ਲੈੱਸ ਟਰੇਨ 29 ਅਕਤੂਬਰ ਨੂੰ ਟਰਾਇਲ ਦੇਣ ਲਈ ਤਿਆਰ ਹੈ। ਬੁਲੇਟ ਟਰੇਨ ਵਰਗੀ ਦਿਸਣ ਵਾਲੀ ਇਹ ਟਰੇਨ ਭਾਰਤ ਦੀ ਸਭ ਤੋਂ ਤੇਜ਼ ਟਰੇਨ ਸ਼ਤਾਬਦੀ ਐਕਸਪ੍ਰੈੱਸ ਨੂੰ ਵੀ ਮਾਤ ਦੇਵੇਗੀ। ਇਸ ਟਰੇਨ ਦਾ ਨਾਂ ਹੈ- ਟਰੇਨ-18। ਤਾਮਿਲਨਾਡੂ ਦੀ ਇੰਟੈਗਰਲ ਕੋਚ ਫੈਕਟਰੀ ਨੇ ਇਸ ਦਾ ਨਿਰਮਾਣ ਕੀਤਾ ਹੈ। ਇਹ ਟਰੇਨ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੈ। ਇਹ ਭਾਰਤ ਦੀ ਪਹਿਲੀ ਅਜਿਹੀ ਟਰੇਨ ਹੈ। ਟਰਾਇਲ ਸਫਲ ਰਹਿਣ ਤੋਂ ਬਾਅਦ ਟਰੇਨ-18 ਨੂੰ ਸ਼ਤਾਬਦੀ ਐਕਸਪ੍ਰੈੱਸ ਦੇ ਮਾਰਗਾਂ 'ਤੇ ਚਲਾਇਆ ਜਾਵੇਗਾ, ਜਿਨ੍ਹਾਂ 'ਚ ਫਿਲਹਾਲ ਦੀ ਘੜੀ ਦਿੱਲੀ-ਭੋਪਾਲ, ਚੇਨਈ-ਬੇਂਗਲੁਰੂ ਅਤੇ ਮੁੰਬਈ-ਅਹਿਮਦਾਬਾਦ ਸ਼ਾਮਲ ਹਨ।

PunjabKesari

16 ਕੋਚਾਂ ਵਾਲੀ ਇਸ ਟਰੇਨ 'ਚ ਸ਼ਤਾਬਦੀ ਨਾਲੋਂ ਸਫਰ ਦਾ ਸਮਾਂ ਵੀ 10-15 ਫੀਸਦੀ ਘੱਟ ਲੱਗੇਗਾ। ਇਸ ਟਰੇਨ ਨੂੰ ਵਿਸ਼ੇਸ਼ ਤੌਰ 'ਤੇ ਬੁਲੇਟ ਟਰੇਨ ਦੇ ਮਾਡਲ 'ਤੇ ਤਿਆਰ ਕੀਤਾ ਗਿਆ ਹੈ। ਟਰੇਨ-18 ਦੇ ਨਿਰਮਾਣ 'ਤੇ ਤਕਰੀਬਨ 100 ਕਰੋੜ ਰੁਪਏ ਦਾ ਖਰਚ ਆਇਆ ਹੈ।

PunjabKesari

ਇਸ ਟਰੇਨ 'ਚ 16 ਏ. ਸੀ. ਕੋਚ ਅਤੇ ਦੋ ਹੋਰ ਕਲਾਸ ਦੇ ਕੋਚ ਲਗਾਏ ਗਏ ਹਨ। ਇਸ ਖਾਸ ਟਰੇਨ ਦੀ ਰਫਤਾਰ ਸ਼ਤਾਬਦੀ ਅਤੇ ਰਾਜਧਾਨੀ ਨਾਲੋਂ ਜ਼ਿਆਦਾ ਹੋਵੇਗੀ, ਯਾਨੀ 140 ਤੋਂ 220 ਕਿਲੋਮੀਟਰ ਤਕ ਹੋਵੇਗੀ। ਸ਼ਤਾਬਦੀ ਦੀ ਸਪੀਡ 130 ਕਿਲੋਮੀਟਰ ਪ੍ਰਤੀ ਘੰਟਾ ਹੈ। ਟਰੇਨ-18 ਦੇ ਹਰ ਕੋਚ 'ਚ 6 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਅਤੇ ਇਕ ਕੈਮਰਾ ਯਾਤਰੀਆਂ ਨੂੰ ਦੇਖਣ ਲਈ ਡਰਾਈਵਰ ਕੋਚ ਦੇ ਬਾਹਰ ਲਗਾਇਆ ਹੈ। ਇਸ ਦੇ ਇਲਾਵਾ ਹਰ ਕੋਚ 'ਚ ਸੰਕਟਕਾਲੀਨ ਸਵਿੱਚ ਵੀ ਹੈ। ਸੀਟਾਂ ਨੂੰ ਵੀ ਇੰਨਾ ਅਰਾਮਦਾਇਕ ਬਣਾਇਆ ਗਿਆ ਹੈ ਕਿ ਇਨ੍ਹਾਂ ਨੂੰ 360 ਡਿਗਰੀ 'ਤੇ ਘੁਮਾਇਆ ਜਾ ਸਕਦਾ ਹੈ। ਇੰਨਾ ਹੀ ਨਹੀਂ ਦਿਵਿਆਂਗਾਂ ਲਈ ਵਿਸ਼ੇਸ਼ ਤੌਰ 'ਤੇ ਦੋ ਬਾਥਰੂਮ ਅਤੇ ਬੇਬੀ ਕੇਅਰ ਲਈ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਇਸ ਟਰੇਨ ਦਾ ਨਾਮ ਟਰੇਨ-18 ਇਸ ਲਈ ਹੈ ਕਿਉਂਕਿ ਇਸ ਨੂੰ 2018 'ਚ ਲਾਂਚ ਕੀਤਾ ਜਾ ਰਿਹਾ ਹੈ।


Related News