DTH 'ਚ ਰੁਕਵਾਟ ਨੂੰ ਲੈ ਕੇ ਟਰਾਈ ਨੇ Airtel ਨੂੰ ਨੋਟਿਸ ਭੇਜਿਆ

02/07/2019 3:42:39 PM

ਨਵੀਂ ਦਿੱਲੀ — ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ(ਟਰਾਈ) ਨੇ ਡੀ.ਟੀ.ਐਚ. 'ਚ ਰੁਕਾਵਟ ਨੂੰ ਲੈ ਕੇ ਏਅਰਟੈੱਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਏਅਰਟੈੱਲ ਦੇ ਕੁਝ ਡੀ.ਟੀ.ਐਚ. ਗਾਹਕਾਂ ਨੂੰ ਨਵੀਂ ਫੀਸ ਵਿਵਸਥਾ 'ਚ ਟਰਾਂਸਫਰ ਕਰਨ ਦੌਰਾਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਨ੍ਹਾਂ ਦਾ ਡੀ.ਟੀ.ਐਚ ਬੰਦ ਹੋ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਟਰਾਈ ਨੇ ਇਸ ਹਫਤੇ ਏਅਰਟੈੱਲ ਨੂੰ ਨੋਟਿਸ ਭੇਜਿਆ ਹੈ ਅਤੇ ਉਸ ਨੂੰ ਤਿੰਨ ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਬਾਰੇ 'ਚ ਸੰਪਰਕ ਕਰਨ 'ਤੇ ਏਅਰਟੈੱਲ ਦੇ ਬੁਲਾਰੇ ਨੇ ਕਿਹਾ ਕਿ ਕੁਝ ਗਾਹਕਾਂ ਨੂੰ ਚੈਨਲਾਂ ਨੂੰ ਲੈ ਕੇ ਦੇਰ ਹੋਣ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਆਖਰੀ ਮਿੰਟਾਂ ਵਿਚ ਬੇਨਤੀਆਂ ਦਾ ਭਾਰੀ ਵਾਧਾ ਰਿਹਾ। ਬੁਲਾਰੇ ਦੇ ਕਿਹਾ ਕਿ ਅਸੀਂ ਸਾਰੇ ਰੈਗੂਲੇਟਰੀ ਨਿਯਮਾਂ ਦਾ ਪਾਲਣ ਯਕੀਨੀ ਬਣਾਉਣ ਲਈ ਵਚਨਬੱਧ ਹਾਂ।

ਟਰਾਈ ਨੇ ਪ੍ਰਸਾਰਣ ਅਤੇ ਕੇਬਲ ਖੇਤਰ ਲਈ ਨਵਾਂ ਫੀਸ ਆਦੇਸ਼ ਅਤੇ ਰੈਗੂਲੇਟਰੀ ਸਿਸਟਮ ਜਾਰੀ ਕੀਤਾ ਹੈ। ਇਸ ਸਿਸਟਮ ਅਨੁਸਾਰ ਗਾਹਕਾਂ ਉਨ੍ਹਾਂ ਚੈਨਲਾਂ ਦੀ ਚੋਣ ਕਰ ਸਕਦੇ ਹਨ ਜਿਨ੍ਹਾਂ ਨੂੰ ਉਹ ਦੇਖਣਾ ਚਾਹੁੰਦੇ ਹਨ। ਨਵੀਂ ਵਿਵਸਥਾ 1 ਫਰਵਰੀ ਤੋਂ ਲਾਗੂ ਹੈ।

ਟਰਾਈ ਨੇ ਬੁੱਧਵਾਰ ਨੂੰ ਬਿਆਨ ਵਿਚ ਕਿਹਾ ਸੀ ਕਿ ਉਸਨੂੰ ਇਹ ਸੂਚਨਾ ਮਿਲੀ ਹੈ ਕਿ ਨਵੀਂ ਵਿਵਸਥਾ ਵੱਲ ਟਰਾਂਸਫਰ ਹੋਣ ਤੋਂ ਬਾਅਦ ਇਕ ਵੱਡੀ ਸਰਵਿਸ ਪ੍ਰੋਵਾਈਡਰ ਕੰਪਨੀ ਦੇ ਕੁਝ ਹਜ਼ਾਰ ਉਪਭੋਗਤਾਵਾਂ ਦਾ ਟੀ.ਵੀ. ਸਕ੍ਰੀਨ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਟਰਾਈ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਵਿਸ ਪ੍ਰੋਵਾਈਡਰ ਨੂੰ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਸੀ। ਹਾਲਾਂਕਿ ਟਰਾਈ ਨੇ ਕੰਪਨੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਸੀ।