ਟਰਾਈ ਦਾ DND ਐਪ ਵੀ ਨਹੀਂ ਬਚਾ ਪਾ ਰਿਹਾ ਲੋਕਾਂ ਨੂੰ ਅਣਚਾਹੀਆਂ ਕਾਲਾਂ ਤੋਂ

06/13/2019 2:14:28 AM

ਨਵੀਂ ਦਿੱਲੀ-ਟੈਲੀਮਾਰਕੀਟਿੰਗ ਕੰਪਨੀਆਂ ਦੀਆਂ ਕਾਲਾਂ, ਸਪੈਮ ਕਾਲਾਂ ਅਤੇ ਮੈਸੇਜਿਸ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣ ਲਈ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਪਿਛਲੇ ਸਾਲ ਅਗਸਤ 'ਚ ਡੀ. ਐੱਨ. ਡੀ. 2.0 (ਡੂ-ਨਾਟ ਡਿਸਟਰਬ) ਐਪ ਲਾਂਚ ਕੀਤੀ ਸੀ। ਟਰਾਈ ਦਾ ਕਹਿਣਾ ਸੀ ਕਿ ਇਸ ਐਪ ਜ਼ਰੀਏ ਸਮਾਰਟਫੋਨ ਯੂਜ਼ਰਜ਼ ਡੂ ਨਾਟ ਡਿਸਟਰਬ ਫੀਚਰ ਤਹਿਤ ਆਪਣਾ ਨੰਬਰ ਰਜਿਸਟਰਡ ਕਰ ਸਕਣਗੇ ਅਤੇ ਸਪੈਮ ਮੈਸੇਜਿਸ ਅਤੇ ਕਾਲਾਂ ਨੂੰ ਰਿਪੋਰਟ ਕਰ ਸਕਣਗੇ। ਹਾਲਾਂਕਿ ਇਹ ਐਪ ਅਜਿਹਾ ਕਰਨ 'ਚ ਨਾਕਾਮ ਰਹੀ ਹੈ। ਯੂਜ਼ਰਜ਼ ਅਜੇ ਵੀ ਸਪੈਮ ਕਾਲਾਂ ਤੋਂ ਪ੍ਰੇਸ਼ਾਨ ਹਨ ਅਤੇ ਕਈ ਯੂਜ਼ਰਜ਼ ਨੇ ਪਲੇਅ ਸਟੋਰ 'ਤੇ ਇਸ ਐਪ ਨੂੰ ਬੇਹੱਦ ਖਰਾਬ ਰੀਵਿਊ ਦਿੱਤੇ ਹਨ।

ਟਰਾਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ ਕਿ ਯੂਜ਼ਰਜ਼ ਦੇ ਫੋਨ 'ਚ ਅਣਚਾਹੀਆਂ (ਸਪੈਮ) ਕਾਲਾਂ ਅਤੇ ਮੈਸੇਜਿਸ ਨੂੰ ਬਲਾਕ ਕੀਤਾ ਜਾ ਸਕੇ। ਇਸ ਕੋਸ਼ਿਸ਼ ਤਹਿਤ ਟਰਾਈ ਨੇ ਡੀ. ਐੱਨ. ਡੀ. 2.0 ਲਾਂਚ ਕੀਤੀ ਸੀ। ਟਰਾਈ ਦਾ ਦਾਅਵਾ ਸੀ ਕਿ ਇਸ ਐਪ ਨਾਲ ਯੂਜ਼ਰਜ਼ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇਗਾ ਪਰ ਯੂਜ਼ਰਜ਼ ਇਸ ਐਪ ਤੋਂ ਬੇਹੱਦ ਨਾਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਐਪ ਉਨ੍ਹਾਂ ਦੇ ਕਿਸੇ ਕੰਮ ਦੀ ਨਹੀਂ ਹੈ ਅਤੇ ਇਸ 'ਚ ਅਣਚਾਹੀਆਂ ਕਾਲਾਂ-ਮੈਸੇਜਿਸ ਨੂੰ ਬਲਾਕ ਕਰਨ ਦਾ ਪ੍ਰੋਸੈੱਸ ਇੰਨਾ ਲੰਮਾ ਹੈ ਕਿ ਯੂਜ਼ਰਜ਼ ਦੀ ਪ੍ਰੇਸ਼ਾਨੀ ਹੋਰ ਵਧ ਰਹੀ ਹੈ। ਅਜਿਹੇ 'ਚ ਅਣਚਾਹੀਆਂ ਕਾਲਾਂ ਤੋਂ ਮੁਕਤੀ ਦਿਵਾਉਣ ਦੀ ਸਰਕਾਰ ਦੀ ਇਹ ਕੋਸ਼ਿਸ਼ ਵੀ ਨਾਕਾਮ ਹੁੰਦੀ ਦਿਸ ਰਹੀ ਹੈ।

ਸਾਰੇ ਰੀਵਿਊ ਸ਼ਿਕਾਇਤਾਂ ਵਾਲੇ
ਇਸ ਐਪ ਨੂੰ ਮਿਲੇ ਸਾਰੇ ਰੀਵਿਊ ਨੈਗੇਟਿਵ ਹਨ। ਤਕਰੀਬਨ ਸਾਰੇ ਯੂਜ਼ਰਜ਼ ਨੇ ਇਸ ਐਪ ਨੂੰ ਨੈਗੇਟਿਵ ਕੁਮੈਂਟ ਅਤੇ ਇਕ ਸਟਾਰ ਦੀ ਰੇਟਿੰਗ ਦਿੱਤੀ ਹੈ। ਕੁਲ 4428 ਰੇਟਿੰਗ 'ਚੋਂ ਇਸ ਨੂੰ 2.5 ਸਟਾਰ ਰੇਟਿੰਗ ਮਿਲੀ ਹੈ। ਇਸ ਐਪ ਨੂੰ ਇਸ ਲਈ ਡਿਜ਼ਾਈਨ ਕੀਤਾ ਗਿਆ ਸੀ ਕਿ ਲੋਕ ਆਸਾਨੀ ਨਾਲ ਡੀ. ਐੱਨ. ਡੀ. 'ਚ ਰਜਿਸਟਰ ਕਰ ਸਕਣਗੇ ਪਰ ਰੀਵਿਊ ਮੁਤਾਬਕ ਅਜਿਹਾ ਹੋ ਨਹੀਂ ਰਿਹਾ ਹੈ।

Karan Kumar

This news is Content Editor Karan Kumar