GST ਦੇ ਵਿਰੋਧ 'ਚ 26 ਫਰਵਰੀ ਨੂੰ ਭਾਰਤ ਬੰਦ ਕਰਨਗੇ ਕਾਰੋਬਾਰੀ, CIAT ਨੇ ਕੀਤਾ ਐਲਾਨ

02/09/2021 2:05:38 PM

ਨਵੀਂ ਦਿੱਲੀ - ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਟੀ) ਨੇ ਜੀਐਸਟੀ ਦੇ ਵਿਗੜੇ ਰੂਪ ਦੇ ਵਿਰੋਧ ਵਿਚ 26 ਫਰਵਰੀ ਨੂੰ ਭਾਰਤੀ ਵਪਾਰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਭਾਰਤ ਬੰਦ ਵਿਚ 8 ਕਰੋੜ ਤੋਂ ਵੱਧ ਕਾਰੋਬਾਰੀਆਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਨਾਗਪੁਰ ਵਿਚ ਕੈਟ ਵਲੋਂ ਆਯੋਜਿਤ ਤਿੰਨ ਦਿਨਾਂ ਕੌਮੀ ਕਾਰੋਬਾਰੀ ਕਾਨਫਰੰਸ ਸੋਮਵਾਰ ਤੋਂ ਨਾਗਪੁਰ ਵਿਚ ਸ਼ੁਰੂ ਹੋਈ। ਇਸ ਕਾਰੋਬਾਰੀ ਕਾਨਫ਼ਰੰਸ ਵਿਚ ਦੇਸ਼ ਦੇ ਸਾਰੇ ਸੂਬਿਆਂ ਦੇ 200 ਤੋਂ ਵੱਧ ਉੱਘੇ ਕਾਰੋਬਾਰੀ ਨੇਤਾਵਾਂ ਨੇ ਸਾਂਝੇ ਤੌਰ 'ਤੇ ਸ਼ਿਰਕਤ ਕੀਤੀ ਹੈ।

ਇਹ ਵੀ ਪੜ੍ਹੋ:  ਮਹਿੰਗਾ ਹੋ ਸਕਦਾ ਹੈ ਸਰ੍ਹੋਂ ਅਤੇ ਰਿਫਾਇੰਡ ਤੇਲ,ਜਾਣੋ ਕਿੰਨੀ ਵਧ ਸਕਦੀ ਹੈ ਕੀਮਤ

CAIT ਨੇ GST ਨੂੰ ਦੱਸਿਆ ਅਸਫਲ ਸਿਸਟਮ

ਇਹ ਐਲਾਨ ਕੈਟ ਦੇ ਕੌਮੀ ਪ੍ਰਧਾਨ ਬੀ.ਸੀ. ਭਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਅਤੇ ਆਲ ਇੰਡੀਆ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪ੍ਰਦੀਪ ਸਿੰਘਲ ਨੇ ਸਾਂਝੇ ਤੌਰ ਤੇ ਕੀਤਾ ਹੈ। ਭਰਤੀਆ ਅਤੇ ਖੰਡੇਲਵਾਲ ਨੇ ਜੀ.ਐਸ.ਟੀ. ਕੌਂਸਲ ਉੱਤੇ ਆਪਣੇ ਫਾਇਦੇ ਲਈ ਜੀ.ਐਸ.ਟੀ. ਦੀ ਪ੍ਰਕਿਰਤੀ ਨੂੰ ਵਿਗਾੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੀ.ਐਸ.ਟੀ. ਪੂਰੀ ਤਰ੍ਹਾਂ ਨਾਲ ਇੱਕ ਅਸਫਲ ਟੈਕਸ ਪ੍ਰਣਾਲੀ ਹੈ। ਜੀ.ਐਸ.ਟੀ. ਦਾ ਮੁਢਲਾ ਰੂਪ ਗੜਬੜਾ ਗਿਆ ਹੈ। ਸਾਰੀਆਂ ਸੂਬਾ ਸਰਕਾਰਾਂ ਆਪਣੇ ਸਵਾਰਥਾਂ ਲਈ ਵਧੇਰੇ ਚਿੰਤਤ ਹਨ ਅਤੇ ਉਨ੍ਹਾਂ ਨੂੰ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਕੋਈ ਚਿੰਤਾ ਨਹੀਂ ਹੈ।

ਇਹ ਵੀ ਪੜ੍ਹੋ:  ਐਲਨ ਮਸਕ ਨੇ ਬਣਾਇਆ 'ਮਹਾਪਲਾਨ', ਇੰਟਰਨੈਟ ਦੀ ਦੁਨੀਆ ਵਿਚ ਪਾਵੇਗਾ ਧਮਾਲ

937 ਤੋਂ ਵੱਧ ਵਾਰ ਹੋ ਚੁੱਕੀਆਂ ਹਨ ਸੋਧਾਂ

ਉਨ੍ਹਾਂ ਕਿਹਾ ਕਿ ਦੇਸ਼ ਦੇ ਵਪਾਰੀ ਕਾਰੋਬਾਰ ਕਰਨ ਦੀ ਬਜਾਏ ਜੀਐਸਟੀ ਟੈਕਸ ਦੀ ਪਾਲਣਾ ਕਰਨ ਵਿਚ ਰੁੱਝੇ ਹੋਏ ਹਨ, ਜੋ ਦੇਸ਼ ਦੀ ਆਰਥਿਕਤਾ ਲਈ ਉਲਟ ਸਥਿਤੀ ਹੈ। ਅਜਿਹੀ ਸਥਿਤੀ ਵਿੱਚ ਜੀਐਸਟੀ ਦੇ ਮੌਜੂਦਾ ਰੂਪ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਬਿਆਨ ਅਨੁਸਾਰ, ਚਾਰ ਸਾਲਾਂ ਵਿਚ 937 ਤੋਂ ਵੱਧ ਵਾਰ ਸੋਧ ਕਰਨ ਤੋਂ ਬਾਅਦ, ਜੀਐਸਟੀ ਦਾ ਮੁਢਲਾ ਢਾਂਚਾ ਹੀ ਬਦਲ ਗਿਆ ਹੈ। ਵਾਰ-ਵਾਰ ਬੁਲਾਉਣ ਦੇ ਬਾਵਜੂਦ ਜੀਐਸਟੀ ਕੌਂਸਲ ਨੇ ਹਾਲੇ ਤੱਕ ਸੀਏਟੀ ਵੱਲੋਂ ਉਠਾਏ ਮੁੱਦਿਆਂ 'ਤੇ ਧਿਆਨ ਨਹੀਂ ਦਿੱਤਾ, ਇਸ ਲਈ ਵਪਾਰੀਆਂ ਨੇ ਦੇਸ਼ ਭਰ ਦੇ ਲੋਕਾਂ ਨੂੰ ਆਪਣੇ ਵਿਚਾਰ ਦੱਸਣ ਲਈ ਭਾਰਤ ਵਪਾਰ ਬੰਦ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ:  ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur