ਵਪਾਰ ਯੁੱਧ : ਟਰੰਪ ਦੇ ਟੈਰਿਫ ''ਤੇ ਹੁਣ ਚੀਨ ਨੇ ਕੀਤਾ ਪਲਟਵਾਰ

09/19/2018 10:57:04 AM

ਪੇਈਚਿੰਗ—ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਨੂੰ ਲੈ ਕੇ ਖਿੱਚੋਤਾਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।  ਅਮਰੀਕਾ ਵਲੋਂ ਚੀਨ ਦੇ 200 ਅਰਬ ਡਾਲਰ ਦੇ ਆਯਾਤ 'ਤੇ ਡਿਊਟੀ ਲਗਾਉਣ ਦੇ ਜਵਾਬ 'ਚ ਚੀਨ ਨੇ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਚੀਨ ਤੋਂ ਆਯਾਤ ਹੋਣ ਵਾਲੇ 200 ਅਰਬ ਡਾਲਰ ਦੇ ਵੱਖ-ਵੱਖ ਤਰ੍ਹਾਂ ਦੇ ਹੋਰ ਵੀ ਮਾਲ ਤੇ 10 ਫੀਸਦੀ ਡਿਊਟੀ ਲਗਾ ਦਿੱਤੀ ਹੈ। ਇਹ ਡਿਊਟੀ ਇਸ ਸਾਲ ਦੇ ਅੰਤ ਤੱਕ ਵਧ ਕੇ 25 ਫੀਸਦੀ 'ਤੇ ਪਹੁੰਚ ਜਾਵੇਗੀ ਚੀਨ ਨੇ ਅਮਰੀਕਾ ਦੀ ਇਸ ਕਾਰਵਾਈ ਦੇ ਕੁਝ ਹੀ ਘੰਟਿਆਂ ਦੇ ਅੰਦਰ ਅਮਰੀਕਾ ਤੋਂ ਆਯਾਤ ਹੋਣ ਵਾਲੇ 60 ਅਰਬ ਡਾਲਰ ਦੇ ਵੱਖ-ਵੱਖ ਤਰ੍ਹਾਂ ਦੇ ਮਾਲ ਅਤੇ ਉੱਚੀ ਡਿਊਟੀ ਦੀ ਵਿਵਸਥਾ ਲਾਗੂ ਕਰਨ ਦੀ ਘੋਸ਼ਣਾ ਕਰ ਦਿੱਤੀ। ਇਸ ਦੇ ਨਾਲ ਹੀ ਦੁਨੀਆ ਦੀਆਂ ਇਨ੍ਹਾਂ ਦੋਵਾਂ ਵੱਡੀਆਂ ਅਰਥਵਿਵਸਥਾਵਾਂ ਦੇ ਵਿਚਕਾਰ ਵਪਾਰ ਯੁੱਧ ਹੋਰ ਤੇਜ਼ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਯਾਤ ਡਿਊਟੀ ਵਧਾਉਣ ਦੇ ਤੀਜੇ ਦੌਰ ਦੀ ਘੋਸ਼ਣਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਚੀਨ ਆਪਣੇ ਅਨੁਚਿਤ ਵਪਾਰ ਵਿਵਹਾਰ ਨੂੰ ਬਦਲਣ ਨੂੰ ਤਿਆਰ ਨਹੀਂ ਹੈ। ਇਸ ਲਈ ਜੋ ਨਵੀਂ ਆਯਾਤ ਡਿਊਟੀ ਲਗਾਈ ਗਈ ਹੈ ਉਸ ਨਾਲ ਅਮਰੀਕੀ ਕੰਪਨੀਆਂ ਨੂੰ ਉਚਿਤ ਅਤੇ ਸੰਤੁਲਿਤ ਨਿਦਾਨ ਮਿਲ ਸਕੇਗਾ। 
ਉੱਧਰ ਚੀਨ ਦੇ ਵਿੱਤ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜੇਕਰ ਅਮਰੀਕਾ ਹੋਰ ਵੀ ਵਸਤੂਆਂ 'ਤੇ ਆਯਾਤ ਡਿਊਟੀ ਬਣਾਉਣ 'ਤੇ ਅੱਗੇ ਵੱਧਦਾ ਹੈ ਤਾਂ ਚੀਨ ਉਸ ਦੇ ਅਨੁਰੂਪ ਕਦਮ ਚੁੱਕੇਗਾ। ਚੀਨ ਦੇ ਵਪਾਰਕ ਮੰਤਰਾਲੇ ਨੇ ਵੀ ਇਕ ਬਿਆਨ 'ਚ ਕਿਹਾ ਕਿ ਮੁਕਤ ਸੰਸਾਰਿਕ ਵਪਾਰ ਵਿਵਸਥਾ ਅਤੇ ਆਪਣੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਦੀ ਸੁਰੱਖਿਆ ਲਈ ਚੀਨ ਨੂੰ ਜਵਾਬੀ ਉਪਾਅ ਕਰਨੇ ਹੀ ਹੋਣਗੇ। ਮੰਤਰਾਲੇ ਨੇ ਕਿਹਾ ਕਿ ਸਾਨੂੰ ਇਸ ਦਾ ਬਹੁਤ ਅਫਸੋਸ ਹੈ। 
ਚੀਨ ਨੇ ਇਸ ਤੋਂ ਪਹਿਲਾਂ ਕਿਹਾ ਕਿ ਟਰੰਪ ਦੇ ਤੀਜੇ ਦੌਰ ਦੀ ਡਿਊਟੀ ਉਪਾਵਾਂ ਦੇ ਜਵਾਬ 'ਚ ਉਸ ਦੇ ਅਨੁਰੂਪ ਕਾਰਵਾਈ ਕਰੇਗਾ। ਉਸ ਦਾ ਕਹਿਣਾ ਹੈ ਕਿ ਅਮਰੀਕਾ ਦੇ ਤਾਜ਼ਾ ਕਦਮ ਨਾਲ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਦੇ ਵਿਚਕਾਰ ਅੱਗੇ ਦੀ ਗੱਲਬਾਤ ਨੂੰ ਲੈ ਕੇ ਨਵੀਂ ਅਨਿਸ਼ਚਿਤਾਵਾਂ ਪੈਦਾ ਹੋ ਗਈਆਂ ਹਨ। ਚੀਨ ਦੇ ਵਪਾਰਕ ਮੰਤਰਾਲੇ ਨੇ ਕਿਹਾ ਕਿ ਨਵੀਂ ਡਿਊਟੀ ਨੂੰ ਲੈ ਕੇ ਉਹ ਜਵਾਬੀ ਕਦਮ ਉਠਾਉਣ ਦੀ ਪਾਬੰਦੀ ਹੋਵੇਗੀ।
ਉੱਧਰ ਅਮਰੀਕਾ ਦੇ ਰਾਸ਼ਟਰਪਤੀ ਨੇ ਜਵਾਬੀ ਕਾਰਵਾਈ ਦੇ ਲਈ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਵਾਰ ਚੀਨ ਨੇ ਅਜਿਹਾ ਕੀਤਾ ਤਾਂ ਅਮਰੀਕਾ ਚੀਨ ਤੋਂ ਆਯਾਤ ਹੋਣ ਵਾਲੇ ਅਤੇ 267 ਅਰਬ ਡਾਲਰ ਦੇ ਆਯਾਤ 'ਤੇ ਡਿਊਟੀ ਲਗਾ ਦੇਵੇਗਾ। ਇਸ ਦੇ ਨਾਲ ਹੀ ਅਮਰੀਕਾ 'ਚ ਚੀਨ ਤੋਂ ਆਯਾਤ ਹੋਣ ਵਾਲੇ ਅਤੇ 267 ਅਰਬ ਡਾਲਰ ਦੇ ਆਯਾਤ 'ਤੇ ਡਿਊਟੀ ਲਗਾ ਦੇਵੇਗਾ। ਇਸ ਦੇ ਨਾਲ ਹੀ ਅਮਰੀਕਾ 'ਚ ਚੀਨ ਤੋਂ ਆਯਾਤ ਹੋਣ ਵਾਲੇ ਕਰੀਬ-ਕਰੀਬ ਪੂਰੇਆਯਾਤ 'ਤੇ ਡਿਊਟੀ ਲੱਗ ਜਾਵੇਗੀ।