ਦੇਸ਼ ਪਹਿਲਾਂ, ਪਾਕਿ ਦੇ ਨਾਲ ਵਪਾਰ ਬਾਅਦ ''ਚ : ਚਾਹ ਨਿਰਯਾਤਕ

02/16/2019 9:54:08 AM

ਕੋਲਕਾਤਾ—ਜੰਮੂ-ਕਸ਼ਮੀਰ 'ਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਵਲੋਂ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹਮਲੇ ਤੋਂ ਬਾਅਦ ਪ੍ਰਮੁੱਖ ਚਾਹ ਨਿਰਯਾਤਕਾਂ ਨੇ ਕਿਹਾ ਕਿ ਉਹ ਸਰਕਾਰ ਦੇ ਨਾਲ ਹਨ ਅਤੇ ਵਪਾਰ ਦਾ ਮੁੱਦਾ ਗੌਣ ਹੋ ਗਿਆ ਹੈ। 
ਇੰਡੀਆ ਟੀ ਐਕਸਪੋਰਟਸ ਐਸੋਸੀਏਸ਼ਨ (ਆਈ.ਟੀ.ਈ.ਏ.) ਦੇ ਚੇਅਰਮੈਨ ਅੰਸ਼ੁਮਾਨ ਕਨੌਡੀਆ ਨੇ ਕਿਹਾ ਕਿ ਅਸੀਂ ਹੁਣ ਪਾਕਿਸਤਾਨ ਦੇ ਨਾਲ ਵਪਾਰ ਦੇ ਬਾਰੇ 'ਚ ਸੋਚ ਵੀ ਨਹੀਂ ਰਹੇ ਹਾਂ। ਅਸੀਂ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ ਅਤੇ ਸਰਕਾਰ ਦੀ ਕਾਰਵਾਈ ਦੀ ਉਡੀਕ ਕਰ ਰਹੇ ਹਾਂ। ਪਾਕਿਸਤਾਨ ਨੂੰ ਚਾਹ ਦਾ ਨਿਰਯਾਤ ਕਰਨ ਵਾਲੇ ਗੋਇਲ ਨੇ ਕਿਹਾ ਕਿ ਹੁਣ ਸਾਨੂੰ ਕਾਰੋਬਾਰ ਦੀ ਪਰਵਾਹ ਨਹੀਂ। ਵਪਾਰ ਹੁਣ ਗੌਣ ਹੋ ਗਿਆ ਹੈ। ਪੁਲਵਾਮਾ 'ਚ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋਣ ਦੇ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਦਿੱਤੇ ਗਏ ਤਰਜ਼ੀਹੀ ਰਾਸ਼ਟਰ ਦੇ ਦਰਜੇ ਨੂੰ ਵਾਪਸ ਲੈ ਲਿਆ ਹੈ।

Aarti dhillon

This news is Content Editor Aarti dhillon