ਦਸੰਬਰ ਤੱਕ ਵਪਾਰ ਘਾਟਾ 46.44 ਵਧਿਆ

01/16/2018 9:26:32 AM

ਨਵੀਂ ਦਿੱਲੀ—ਕੱਚੇ ਤੇਲ ਅਤੇ ਸੋਨੇ ਦੀ ਦਰਾਮਦ ਵਧਣ ਨਾਲ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ 'ਚ ਦਸੰਬਰ ਤੱਕ ਦੇਸ਼ ਦਾ ਵਪਾਰ ਘਾਟਾ 46.44 ਫ਼ੀਸਦੀ ਵਧ ਕੇ 11,485.71 ਕਰੋੜ ਡਾਲਰ 'ਤੇ ਪਹੁੰਚ ਗਿਆ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਵਪਾਰ ਘਾਟਾ 7,843.22 ਕਰੋੜ ਡਾਲਰ ਰਿਹਾ ਸੀ।
 ਵਣਜ ਅਤੇ ਉਦਯੋਗ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਦਸੰਬਰ ਦੌਰਾਨ ਦਰਾਮਦ 21.76 ਫ਼ੀਸਦੀ ਅਤੇ ਬਰਾਮਦ 12.05 ਫ਼ੀਸਦੀ ਵਧੀ ਹੈ। ਬਰਾਮਦ ਦੇ ਮੁਕਾਬਲੇ ਦਰਾਮਦ ਜ਼ਿਆਦਾ ਵਧਣ ਨਾਲ ਵਪਾਰ ਘਾਟਾ ਵਧਿਆ ਹੈ। ਪਿਛਲੇ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ 'ਚ ਦਰਾਮਦ 27,789.93 ਕਰੋੜ ਡਾਲਰ ਰਹੀ ਸੀ ਜੋ ਵਧ ਕੇ 33,836.96 ਕਰੋੜ ਡਾਲਰ 'ਤੇ ਪਹੁੰਚ ਗਈ। ਇਸ ਮਿਆਦ 'ਚ ਬਰਾਮਦ 19,946.71 ਕਰੋੜ ਡਾਲਰ ਤੋਂ ਵਧ ਕੇ 22,351.26 ਕਰੋੜ ਡਾਲਰ ਰਹੀ।
 ਅਪ੍ਰੈਲ ਤੋਂ ਦਸੰਬਰ ਦਰਮਿਆਨ ਕੱਚੇ ਤੇਲ ਦੀ ਦਰਾਮਦ 6,131.97 ਕਰੋੜ ਡਾਲਰ ਤੋਂ 24.18 ਫ਼ੀਸਦੀ ਵਧ ਕੇ 7,614.89 ਕਰੋੜ ਡਾਲਰ 'ਤੇ ਪਹੁੰਚ ਗਈ। ਕੁਲ ਦਰਾਮਦ 'ਚ ਇਸ ਦੀ ਹਿੱਸੇਦਾਰੀ 22 ਫ਼ੀਸਦੀ ਰਹੀ ਹੈ।