ਟੋਇਟਾ ਨੇ ਭਾਰਤ 'ਚ ਲਾਂਚ ਕੀਤੀ ਅਪਡੇਟਿਡ ਕੈਮਰੀ ਹਾਈਬ੍ਰਿਡ

Friday, Apr 06, 2018 - 04:17 PM (IST)

ਟੋਇਟਾ ਨੇ ਭਾਰਤ 'ਚ ਲਾਂਚ ਕੀਤੀ ਅਪਡੇਟਿਡ ਕੈਮਰੀ ਹਾਈਬ੍ਰਿਡ

ਜਲੰਧਰ- ਜਪਾਨੀ ਕਾਰ ਨਿਰਮਾਤਾ ਕੰਪਨੀ ਟੋਇਟਾ ਨੇ ਆਪਣੀ ਲਗਜ਼ਰੀ ਕਾਰ ਕੈਮਰੀ ਹਾਈਬ੍ਰਿਡ ਨੂੰ ਅਪਡੇਟ ਕਰਕੇ ਭਾਰਤ 'ਚ ਲਾਂਚ ਕਰ ਦਿੱਤਾ ਹੈ। ਨਵੀਂ ਕੈਮਰੀ ਹਾਈਬ੍ਰਿਡ 'ਚ ਕਈ ਅਹਿਮ ਬਦਲਾਅ ਕੀਤੇ ਗਏ ਹਨ ਅਤੇ ਦਿੱਲੀ 'ਚ ਇਸ ਦੀ ਐਕਸ-ਸ਼ੋਅਰੂਮ ਕੀਮਤ 37.22 ਲੱਖ ਰੁਪਏ ਰੱਖੀ ਗਈ ਹੈ। ਆਓ ਜਾਣਦੇ ਹਾਂ ਇਸ ਕਾਰ ਦੀ ਖਾਤੀਅਤ।
ਨਵੀਂ ਅਪਡੇਟਿਡ ਕੈਮਰੀ ਦਾ ਇੰਟੀਰੀਅਰ ਹੁਣ ਆਲ-ਬਲੈਕ ਲੇਆਊਟ 'ਚ ਮਿਲੇਗਾ, ਜਿਸ ਨਾਲ ਇਹ ਹੁਣ ਜ਼ਿਆਦਾ ਸਪੋਰਟੀ ਨਜ਼ਰ ਆਉਂਦੀ ਹੈ। ਜਦ ਕਿ ਪੁਰਾਣੇ ਮਾਡਲ ਦੇ ਇੰਟੀਰੀਅਰ ਬਲੈਕ ਅਤੇ ਬੈਜ਼ ਕਲਰ ਕੰਬੀਨੇਸ਼ਨ 'ਚ ਸੀ। ਇੰਨਾ ਹੀ ਨਹੀਂ ਇਸ ਕਾਰ 'ਚ ਹੁਣ ਫਾਕਸ-ਵੁਡ ਫਿਨੀਸ਼ਿੰਗ ਦਿੱਤੀ ਗਈ ਹੈ ਜਿਸ ਕਾਰਨ ਇਹ ਜ਼ਿਆਦਾ ਸਮਾਰਟ ਲੱਗਦੀ ਹੈ। 
ਕੰਪਨੀ ਨੇ ਆਪਣੀ ਇਸ ਨਵੀਂ ਕਾਰ 'ਚ ਪਿਛਲੇ ਮਾਡਲ ਦੀ ਤਰ੍ਹਾਂ 2.5 ਲੀਟਰ ਦਾ ਪੈਟਰੋਲ ਇੰਜਣ ਅਤੇ 202 ਹਾਰਸਪਾਵਰ ਦੀ ਇਲੈਕਟ੍ਰਿਕ ਮੋਟਰ ਦਿੱਤੀ ਹੈ। ਨਵੀਂ ਅਪਡੇਟਿਡ ਕੈਮਰੀ ਦੀਆਂ ਸੀਟਾਂ 'ਤੇ ਟੈਨ-ਬ੍ਰਾਊਨ ਲੈਦਰ ਅਪਹੋਲਸਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਰ 'ਚ ਹੁਣ ਨਵਾਂ 3-ਸਪਾਕ ਸਟੀਰੀਅਰਿੰਗ ਵ੍ਹੀਲ ਦਿੱਤਾ ਗਿਆ ਹੈ ਜਦ ਕਿ ਪੁਰਾਣੇ ਮਾਡਲ 'ਚ ਸਟੀਅਰਿੰਗ ਵ੍ਹੀਲ 4-ਸਪਾਕ ਵਾਲਾ ਸੀ। ਇਸ ਕਾਰ 'ਚ ਕੰਪਨੀ ਨੇ ਜਿਨ੍ਹਾਂ ਨਵੇਂ ਫੀਚਰਸ ਨੂੰ ਸ਼ਾਮਲ ਕੀਤਾ ਹੈ ਉਨ੍ਹਾਂ 'ਚ 12 ਸਪੀਕਰਜ਼ ਵਾਲਾ ਜੇ.ਬੀ.ਐੱਲ. ਦਾ ਸਾਊਂਡ ਸਿਸਟਮ, ਕਿਊ.ਆਈ. ਵਾਇਰਲੈੱਸ ਚਾਰਜਿੰਗ ਪੈਡ, ਐੱਲ.ਈ.ਡੀ. ਫਾਗ ਲੈਂਪਸ, ਟਾਇਰ ਪ੍ਰੈਸ਼ਰ ਮਾਨਿਟਰਿੰਗ ਸਿਸਟਮ ਵਰਗੇ ਫੀਚਰਸ ਦੇਖਣ ਨੂੰ ਮਿਲਣਗੇ। ਸੇਫਟੀ ਲਈ ਇਸ ਵਿਚ 9 ਏਅਰਬੈਗ ਲਗਾਏ ਗਏ ਹਨ।


Related News