ਖਿਡੌਣਾ ਉਦਯੋਗ ਦੀ GST ਨਾਲ ਜੁੜੀਆਂ ਖਾਮੀਆਂ ਨੂੰ ਦੂਰ ਕਰਨ, PLI ਯੋਜਨਾ ਲਿਆਉਣ ਦੀ ਮੰਗ

07/11/2023 11:20:37 AM

ਨਵੀਂ ਦਿੱਲੀ (ਭਾਸ਼ਾ) – ਖਿਡੌਣਾ ਨਿਰਮਾਤਾਵਾਂ ਨੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਨਾਲ ਜੁੜੀਆਂ ਖਾਮੀਆਂ ਨੂੰ ਦੂਰ ਕਰਨ ਅਤੇ ਖੇਤਰ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਲਿਆਉਣ ਦੀ ਮੰਗਕੀਤੀ ਹੈ। ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (ਡੀ. ਪੀ. ਆਈ. ਆਈ. ਟੀ.) ਦੀ ਸ਼ਨੀਵਾਰ ਨੂੰ ਸੱਦੀ ਗਈ ਬੈਠਕ ’ਚ ਖਿਡੌਣਾ ਉਦਯੋਗ ਦੇ ਪ੍ਰਤੀਨਿਧੀਆਂ ਨੇ ਇਨ੍ਹਾਂ ਮੁੱਦਿਆਂ ਨੂੰ ਉਠਾਇਆ।

ਇਹ ਵੀ ਪੜ੍ਹੋ : ਜੇਕਰ ਬਰਸਾਤ ਦੇ ਪਾਣੀ 'ਚ ਡੁੱਬ ਜਾਵੇ ਤੁਹਾਡਾ ਵਾਹਨ, ਤਾਂ ਬੀਮਾ ਕਵਰ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਸ ਬੈਠਕ ’ਚ ਗਲੋਬਲ ਅਤੇ ਘਰੇਲੂ ਖਿਡੌਣਾ ਕੰਪਨੀਆਂ ਦੇ ਪ੍ਰਤੀਨਿਧੀਆਂ, ਪ੍ਰਚੂਨ ਕਾਰੋਬਾਰੀਆਂ, ਸੰਘਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ ਦੀ ਪ੍ਰਧਾਨਗੀ ਡੀ. ਪੀ. ਆਈ. ਆਈ. ਟੀ. ਦੇ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕੀਤੀ। ਭਾਰਤੀ ਖਿਡੌਣਾ ਸੰਘ (ਟੀ. ਏ. ਆਈ.) ਦੇ ਸੀਨੀਅਰ ਉੱਪ-ਪ੍ਰਧਾਨ ਅਤੇ ਲਿਟਲ ਜੀਨੀਅਸ ਟੁਆਇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਰੇਸ਼ ਗੌਤਮ ਨੇ ਕਿਹਾ ਕਿ ਪੀ. ਐੱਲ. ਆਈ. ਅਤੇ ਜੀ. ਐੱਸ. ਟੀ. ਤੋਂ ਇਲਾਵਾ ਉਦਯੋਗ ਨੇ ਕਰਜ਼ੇ ਨਾਲ ਜੁੜੀ ਪੂੰਜੀ ਸਬਸਿਡੀ ਯੋਜਨਾ (ਸੀ. ਐੱਲ. ਸੀ.ਐੱਸ. ਐੱਸ.) ਨੂੰ ਮੁੜ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਤੁਸੀਂ ਵੀ ਭੇਜਦੇ ਹੋ Thumps Up Emoji ਤਾਂ ਹੋ ਜਾਓ ਸਾਵਧਾਨ... ਕਿਤੇ ਅਜਿਹੇ ਮਾਮਲੇ 'ਚ ਨਾ ਫਸ ਜਾਓ

ਬੈਠਕ ’ਚ ਸ਼ਾਮਲ ਰਹੇ ਗੌਤਮ ਨੇ ਕਿਹਾ ਕਿ ਪੀ. ਐੱਲ. ਆਈ. ਯੋਜਨਾ ਅੱਜ ਦੇ ਸਮੇਂ ਦੀ ਲੋੜ ਹੈ ਅਤੇ ਇਸ ਨਾਲ ਉਦਯੋਗ ਨੂੰ ਕਾਰੋਬਾਰ ਦੇ ਵੱਡੇ ਮੌਕਿਆਂ ਦਾ ਦੋਹਨ ਕਰਨ ’ਚ ਮਦਦ ਮਿਲੇਗੀ। ਗੌਤਮ ਪਿਛਲੇ 32 ਸਾਲਾਂ ਤੋਂ ਲੱਕੜੀ ਦੇ ਖਿਡੌਣੇ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਿਕਰਤ ਆਧਾਰਿਤ ਖੇਤਰ ਹੈ ਅਤੇ ਸਰਕਾਰ ਦੇ ਸਮਰਥਨ ਉਪਾਅ ਨਾਲ ਰੋਜ਼ਗਾਰ ਪੈਦਾ ਕਰਨ ਅਤੇ ਐਕਸਪੋਰਟ ਵਧਾਉਣ ’ਚ ਵੀ ਮਦਦ ਮਿਲੇਗੀ।

ਇਹ ਵੀ ਪੜ੍ਹੋ : GST 'ਚ ਗੜਬੜ ਕਰਨ ਵਾਲਿਆਂ 'ਤੇ ਹੁਣ ED ਕੱਸੇਗਾ ਸ਼ਿਕੰਜਾ , PMLA ਐਕਟ ਤਹਿਤ ਆਵੇਗਾ GST ਨੈੱਟਵਰਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur