ਟੂਰਿਸਟ ਸੀਜ਼ਨ ''ਤੇ ਮੰਦੀ ਦੀ ਮਾਰ, ਘਟੀ ਸੈਲਾਨੀਆਂ ਦੀ ਗਿਣਤੀ

10/17/2019 1:28:22 PM

ਨਵੀਂ ਦਿੱਲੀ—ਦੀਵਾਲੀ ਦੀਆਂ ਛੁੱਟੀਆਂ 'ਚ ਗੁਜਰਾਤ, ਮਹਾਰਾਸ਼ਟਰ ਅਤੇ ਬੰਗਾਲ ਵਰਗੇ ਸੂਬਿਆਂ ਦੇ ਲੋਕ ਦੇਸ਼-ਵਿਦੇਸ਼ ਘੁੰਮਣ ਜਾਂਦੇ ਹਨ। ਪਰ ਇਸ ਸਾਲ ਇਸ 'ਤੇ ਇਕੋਨਾਮਿਕ ਸਲੋਡਾਊਨ ਦਾ ਅਸਰ ਦਿਸ ਰਿਹਾ ਹੈ। ਗੁਜਰਾਤ ਘੁੰਮਣ ਜਾਣ ਵਾਲਿਆਂ ਦੀ ਗਣਿਤੀ 'ਚ ਇਸ ਵਾਰ 25 ਫੀਸਦੀ ਦੀ ਗਿਰਾਵਟ ਆਈ ਹੈ।
ਦੀਵਾਲੀ ਦੀਆਂ ਛੁੱਟੀਆਂ ਦੀ ਉਡੀਕ ਕਰਨ ਵਾਲੇ ਗੁਜਰਾਤ ਦੇ ਟੂਰ ਅਪਰੇਟਰਸ ਇਸ ਵਾਰ ਨਿਰਾਸ਼ ਹੋ ਰਹੇ ਹਨ। ਆਮ ਤੌਰ 'ਤੇ ਇਨ੍ਹੀਂ ਦਿਨੀਂ ਇਨ੍ਹਾਂ ਦੇ ਇਥੇ ਬੁਕਿੰਗ ਕਰਵਾਉਣ ਭੀੜ ਲੱਗੀ ਰਹਿੰਦੀ ਸੀ। ਪਰ ਇਸ ਬੁਕਿੰਗ 'ਚ ਘੱਟੋ-ਘੱਟ ਇਕ ਚੌਥਾਈ ਗਿਰਾਵਟ ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਇਹ ਦੇਸ਼ ਭਰ 'ਚ ਛਾਈ ਮੰਦੀ ਦਾ ਸਿੱਧਾ ਅਸਰ ਹੈ।
ਗੁਜਰਾਤੀ ਲੋਕ ਦੀਵਾਲੀ ਵੇਕੇਸ਼ਨ 'ਤੇ ਘੁੰਮਣ ਨਿਕਲਦੇ ਹਨ ਤਾਂ 10 ਤੋਂ 15 ਦਿਨ ਦਾ ਪਲਾਨ ਹੁੰਦਾ ਹੈ। ਇਹ ਲੋਕ ਤੁਰਕੀ, ਸਿੰਗਾਪੁਰ, ਥਾਈਲੈਂਡ, ਦੁਬਈ ਤੋਂ ਲੈ ਕੇ ਦੇਸ਼ ਦੇ ਅੰਦਰ ਕੇਰਲ ਅੰਡੇਮਾਨ ਵਰਗੇ ਦੂਰ ਦੁਰਾਡੇ ਦੇ ਖੇਤਰ ਤੱਕ ਜਾਂਦੇ ਹਨ। ਪਰ ਇਸ ਵਾਰ ਇਕ ਤਾਂ ਟੂਰ ਛੋਟੇ ਹੋ ਰਹੇ ਹਨ ਅਤੇ ਦੂਜੇ ਵਿਦੇਸ਼ ਦੀ ਬਜਾਏ ਘਰੇਲੂ ਡੈਸਟੀਨੇਸ਼ਨ 'ਤੇ ਜ਼ਿਆਦਾ ਜ਼ੋਰ ਹੈ।
ਉਂਝ ਤਾਂ ਗੁਜਰਾਤੀਆਂ ਲਈ ਪਸੰਦ ਦੀ ਜਗ੍ਹਾ ਕਸ਼ਮੀਰ ਵੀ ਰਹੀ ਹੈ ਪਰ ਪਿਛਲੇ 2-3 ਸੀਜ਼ਨ ਤੋਂ ਗੁਜਰਾਤ ਤੋਂ ਨਾ ਦੇ ਬਰਾਬਰ ਪ੍ਰਵਾਸੀ ਕਸ਼ਮੀਰ ਗਏ ਹਨ। ਇਸ ਸਾਲ ਵੀ ਕੇਂਦਰੀ ਪ੍ਰਵਾਸਨ ਮੰਤਰਾਲੇ ਨੇ ਕਸ਼ਮੀਰ 'ਚ ਪ੍ਰਵਾਸਨ ਨੂੰ ਮਨਜ਼ੂਰੀ ਦੇ ਦਿੱਤੀ ਹਨ ਪਰ ਫਿਰ ਵੀ ਅਗਲੇ 2-3 ਸੀਜ਼ਨ ਤੱਕ ਗੁਜਰਾਤ ਤੋਂ ਕੋਈ ਪ੍ਰਵਾਸੀ ਦੇ ਜਾਣ ਦੇ ਆਸਾਰ ਨਹੀਂ ਦਿਸ ਰਹੇ ਹਨ।


Aarti dhillon

Content Editor

Related News