ਸੈਲਾਨੀਆਂ ਨੂੰ ਮਿਲੇਗਾ ਵਾਧਾ, ਟੈਕਸਾਂ ''ਚ ਕਟੌਤੀ ਕਰ ਸਕਦੀ ਹੈ ਸਰਕਾਰ

01/07/2018 11:45:27 AM

ਨਵੀਂ ਦਿੱਲੀ—ਸਰਕਾਰ ਅਗਲੇ ਮਹੀਨੇ ਪੇਸ਼ ਹੋਣ ਜਾ ਰਹੇ ਕੇਂਦਰੀ ਬਜਟ 'ਚ ਯਾਤਰਾ ਅਤੇ ਸੈਲਾਨੀ ਖੇਤਰ ਦੇ ਟੈਕਸਾਂ 'ਚ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਦੇਸ਼ ਦੇ ਰਾਹੀਂ 210 ਅਰਬ ਡਾਲਰ ਦੇ ਸੈਲਾਨੀ ਖੇਤਰ ਨੂੰ ਹੋਰ ਕਈ ਵਾਧੇ ਦਿੱਤੇ ਜਾ ਸਕਦੇ ਹਨ ਜਿਸ ਨਾਲ ਆਰਥਿਕ ਵਿਕਾਸ ਨੂੰ ਵਾਧਾ ਮਿਲੇ ਅਤੇ ਜ਼ਿਆਦਾ ਨੌਕਰੀਆਂ ਦਾ ਵਿਕਾਸ ਹੋ ਸਕੇ। ਸਰਕਾਰ ਜੇਕਰ ਇਸ ਤਰ੍ਹਾਂ ਦੇ ਕਦਮ ਚੁੱਕਦੀ ਹੈ ਤਾਂ ਆਬਾਦੀ ਦੇ ਹਿਸਾਬ ਨਾਲ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਦੇਸ਼ 'ਚ ਘਰੇਲੂ ਸੈਲਾਨੀਆਂ 'ਚ ਤੇਜ਼ੀ ਦੀ ਸੰਭਾਵਨਾ ਹੈ।  
ਭਾਰਤ ਦੇ 25 ਕਰੋੜ ਮਾਧਿਅਮ ਵਰਗ ਦੇ ਲੋਕਾਂ ਦੀ ਆਮਦਨੀ ਵਧਣ ਅਤੇ ਮਹਿੰਗਾਈ ਦਰ ਘੱਟ ਹੋਣ ਨਾਲ ਜੀਵਨਸ਼ੈਲੀ ਅਤੇ ਪੈਸੇ ਖਰਚ ਕਰਨ ਦੇ ਤਰੀਕੇ 'ਚ ਬਦਲਾਅ ਆ ਰਿਹਾ ਹੈ। ਪਿਛਲੇ ਸਾਲ ਹਵਾਈ ਆਵਾਜ਼ਾਈ ਸੇਵਾਵਾਂ ਕਈ ਨਵੀਂ ਥਾਵਾਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਅਤੇ ਹਵਾਈ ਯਾਤਰਾ ਕਰਨ ਵਾਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਚਾਲੂ ਵਿੱਤੀ ਸਾਲ ਦੇ ਸਤੰਬਰ ਦੇ ਆਖੀਰ ਤੱਕ ਸੈਲਾਨੀ ਖੇਤਰ ਪਿਛਲੇ ਸਾਲ ਦੇ ਸਮਾਨ ਸਮੇਂ ਦੀ ਤੁਲਨਾ 'ਚ 10 ਫੀਸਦੀ ਤੋਂ ਜ਼ਿਆਦਾ ਵਧਿਆ। ਪਿਛਲੇ ਸਾਲ ਇਸ ਸਮੇਂ 'ਚ ਸੈਲਾਨੀ ਖੇਤਰ 'ਚ 8 ਫੀਸਦੀ ਵਾਧਾ ਹੋਇਆ ਸੀ। ਵਿੱਤੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਲਾਨੀ ਖੇਤਰ 'ਚ ਨਿਵੇਸ਼ ਨੂੰ ਵਾਧਾ ਦੇਣ ਲਈ ਅਸੀਂ ਬਜਟ 'ਚ ਮੁੱਖ ਕਦਮ ਦਾ ਐਲਾਨ ਕਰਨਗੇ। 
ਉਨ੍ਹਾਂ ਕਿਹਾ ਕਿ ਵਿੱਤੀ ਮੰਤਰੀ ਅਰੁਣ ਜੇਤਲੀ ਹੋਟਲ ਦੇ ਕਿਰਾਏ 'ਤੇ ਲੱਗਣ ਵਾਲੇ 28 ਫੀਸਦੀ ਜੀ.ਐੱਸ.ਟੀ. ਨੂੰ ਘੱਟ ਕਰਨ ਤੋਂ ਇਲਾਵਾ ਨਿੱਜੀ ਖੇਤਰ ਤੋਂ ਨਿਵੇਸ਼ ਆਕਰਸ਼ਕ ਕਰਨ ਲਈ ਵਾਧੇ ਦੀ ਪੇਸ਼ਕਸ਼ ਕਰਨਾ ਚਾਹੁੰਦੇ ਹਨ। ਜੇਕਰ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਹਨ ਤਾਂ ਇਸ ਨਾਲ ਏਅਰਲਾਇੰਸ ਵਰਗੇ ਇੰਡੀਗੋ ਅਤੇ ਜੈੱਟ ਏਅਰਵੇਜ਼ ਅਤੇ ਤਾਜਮਹਿਲ ਹੋਟਲ ਦੀ ਲੜੀ ਚਲਾਉਣ ਵਾਲੇ ਇੰਡੀਅਨ ਹੋਟਲ, ਓਬਰਾਏ ਹੋਟਲ ਚਲਾਉਣ ਵਾਲੇ ਈ.ਆਈ.ਐੱਚ. ਲਿਮਟਿਡ ਵਰਗੇ ਹੋਟਲ ਆਪ੍ਰੇਟਰਾਂ ਨੂੰ ਫਾਇਦਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਨਾਲ ਟੂਰ ਆਪ੍ਰੇਟਰ ਵਰਗੇ ਕਾਕਸ ਐਂਡ ਕਿੰਗ ਅਤੇ ਥਾਮਸ ਕੁੱਕ ਨੂੰ ਵੀ ਲਾਭ ਮਿਲਣ ਦੀ ਸੰਭਾਵਨਾ ਹੈ।